ਸਮਬਿਤ ਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਬਿਤ ਬਲ ਇਕ ਭਾਰਤੀ ਪੱਤਰਕਾਰ ਹੈ ਜੋ ਭੁਵਨੇਸ਼ਵਰ ਵਿਚ ਪੈਦਾ ਹੋਇਆ ਅਤੇ ਉੱਥੇ ਹੀ ਉਸਦੀ ਪਰਵਰਿਸ਼ ਹੋਈ। 2001 ਵਿਚ ਵਿਜ਼ਡਨ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਨੇ ਮੁੱਖ ਧਾਰਾ ਦੀ ਪੱਤਰਕਾਰੀ ਵਿਚ 15 ਸਾਲ ਭਾਰਤ ਦੇ ਕੁਝ ਪ੍ਰਮੁੱਖ ਪਬਲਿਸ਼ਿੰਗ ਹਾਊਸਾਂ ਵਿਚ ਕੰਮ ਕੀਤਾ। ਉਹ 'ਵਿਜ਼ਡਨ ਏਸ਼ੀਆ ਕ੍ਰਿਕਟ' ਦਾ ਪਹਿਲਾ ਸੰਪਾਦਕ ਅਤੇ 'ਵਿਜ਼ਡਨ ਡਾਟ ਕਾਮ' ਦਾ ਪਹਿਲਾ ਏਸ਼ੀਆਈ ਸੰਪਾਦਕ ਸੀ। 2003 ਵਿੱਚ ਵਿਜ਼ਡਨ ਡਾਟ ਕਾਮ ਨੇ ਕ੍ਰਿਕਿਨਫੋ ਨੂੰ ਹਾਸਿਲ ਕੀਤਾ ਅਤੇ ਸਾਈਟ 'ਤੇ ਕੰਮ ਕੀਤਾ। ਬਲ 2004 ਵਿੱਚ ਕ੍ਰਿਕਿਨਫੋ ਦਾ ਸੰਪਾਦਕ ਬਣਿਆ। [1] 2007 ਵਿੱਚ ਕ੍ਰਿਕਿਨਫੋ ਨੂੰ ਈ.ਐਸ.ਪੀ.ਐਨ. ਦੁਆਰਾ ਖਰੀਦਿਆ ਗਿਆ ਸੀ। ਉਸ ਤੋਂ ਬਾਅਦ ਬਲ ਨੇ ਇੱਕ ਖੁੱਲਾ ਪੱਤਰ ਲਿਖਿਆ, ਜਿਸ ਵਿੱਚ ਇਹ ਮੰਨਿਆ ਗਿਆ ਕਿ ਸਾਈਟ ਨੂੰ "ਨਵੇਂ ਨਿਵੇਸ਼ਾਂ" ਦੀ ਜ਼ਰੂਰਤ ਹੈ। ਉਸਨੇ ਵਾਅਦਾ ਕੀਤਾ ਕਿ ਕ੍ਰਿਕਿਨਫੋ ਆਪਣੀ ਆਵਾਜ਼ ਨਹੀਂ ਗੁਆਏਗਾ, ਕਿਉਂਕਿ ਇਹ ਇਸਦੇ ਉਪਭੋਗਤਾਵਾਂ ਨਾਲ ਸਬੰਧਿਤ ਹੈ। ਉਹ ਕ੍ਰਿਕਿਨਫੋ ਮੈਗਜ਼ੀਨ ਦਾ ਸੰਸਥਾਪਕ ਸੰਪਾਦਕ ਵੀ ਹੈ, ਜੋ ਪਹਿਲੀ ਵਾਰ ਜਨਵਰੀ 2006 ਵਿਚ ਪ੍ਰਕਾਸ਼ਤ ਹੋਇਆ ਸੀ।[2] ਵਿਜ਼ਡਨ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਸਨੇ ਮੁੰਬਈ ਤੋਂ ਪ੍ਰਕਾਸ਼ਤ ਮਾਸਕ ਫੀਚਰਜ ਮੈਗਜ਼ੀਨ ਜੈਂਟਲਮੈਨ ਦਾ ਸੰਪਾਦਨ ਕੀਤਾ। ਉਹ ਆਪਣੀ ਪਤਨੀ ਸੀਮਾ ਅਤੇ ਬੱਚਿਆਂ 'ਸਾਰਥਕ ਅਤੇ ਸ਼੍ਰੇਆ' ਨਾਲ ਮੁੰਬਈ ਵਿਚ ਰਹਿੰਦਾ ਹੈ।

ਹਵਾਲੇ[ਸੋਧੋ]

  1. http://www.cricinfo.com/columns/content/page/156067.html
  2. http://www.cricinfo.com/magazine/content/current/story/magazine/author.html?author=31;genre=119

ਬਾਹਰੀ ਲਿੰਕ[ਸੋਧੋ]