ਸਮੱਗਰੀ 'ਤੇ ਜਾਓ

ਸਮਾਜਕ ਚੇਤਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਮਾਜਿਕ ਚੇਤਨਾ ਸਮਾਜ ਅੰਦਰ ਵਿਅਕਤੀਆਂ ਦੀ ਸਾਂਝੀ ਸਮੂਹਿਕ ਚੇਤਨਾ ਹੁੰਦੀ ਹੈ।[1] ਕਾਰਲ ਮਾਰਕਸ ਦੇ ਅਨੁਸਾਰ, ਮਨੁੱਖੀ ਪ੍ਰਾਣੀ ਕੁਝ ਉਤਪਾਦਕ ਜਾਂ ਆਰਥਿਕ ਸੰਬੰਧਾਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਨ੍ਹਾਂ ਸੰਬੰਧਾਂ ਵਿੱਚੋਂ ਸਮਾਜਿਕ ਚੇਤਨਾ ਦੀ ਸਿਰਜਣਾ ਹੁੰਦੀ ਹੈ। ਮਾਰਕਸ ਨੇ ਕਿਹਾ:

"ਆਪਣੇ ਜੀਵਨ ਦੀ ਸਮਾਜਿਕ ਪੈਦਾਵਾਰ ਦੌਰਾਨ, ਮਨੁੱਖ ਨਿਸ਼ਚਿਤ ਸਬੰਧਾਂ, ਪੈਦਾਵਾਰੀ ਸਬੰਧਾਂ ਵਿੱਚ ਬੱਝਦੇ ਹਨ ਜਿਹੜੇ ਲਾਜ਼ਮੀ ਹੁੰਦੇ ਹਨ ਅਤੇ ਉਹਨਾਂ ਦੀ ਇੱਛਾ ਤੋਂ ਅਜ਼ਾਦ ਹੁੰਦੇ ਹਨ, ਜਿਹੜੇ ਕਿਸੇ ਖਾਸ ਪੜਾਅ ਉੱਤੇ ਉਹਨਾਂ ਦੀਆਂ ਪਦਾਰਥਕ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੇ ਪੱਧਰ ਨਾਲ਼ ਸੁਰਮੇਲ਼ਤਾ ਵਿੱਚ ਹੁੰਦੇ ਹਨ। ਇਹਨਾਂ ਪੈਦਾਵਾਰੀ ਸਬੰਧਾਂ ਦਾ ਕੁੱਲ ਜੋੜ ਸਮਾਜ ਦੀ ਆਰਥਿਕ ਬਣਤਰ, ਅਸਲੀ ਬੁਨਿਆਦ ਬਣਾਉਂਦੇ ਹਨ ਜਿਸ ਉੱਤੇ ਕਨੂੰਨੀ ਤੇ ਸਿਆਸੀ ਉੱਚ-ਉਸਾਰ ਖੜਾ ਹੁੰਦਾ ਹੈ ਅਤੇ ਜਿਸ ਅਨੁਸਾਰ ਸਮਾਜਿਕ ਚੇਤਨਾ ਦੇ ਨਿਸ਼ਚਿਤ ਰੂਪ ਹੋਂਦ ‘ਚ ਆਉਂਦੇ ਹਨ। ਆਮ ਰੂਪ ਵਿੱਚ ਪਦਾਰਥਕ ਜੀਵਨ ਦੀ ਪੈਦਾਵਾਰ ਦਾ ਢੰਗ ਸਮਾਜਿਕ, ਸਿਆਸੀ ਅਤੇ ਬੌਧਿਕ ਜੀਵਨ ਨੂੰ ਢਾਲ਼ਦਾ ਹੈ। ਇਹ ਮਨੁੱਖਾਂ ਦੀ ਚੇਤਨਾ ਨਹੀਂ ਹੈ ਜਿਹੜੀ ਉਹਨਾਂ ਦੀ ਹੋਂਦ ਨੂੰ ਤੈਅ ਕਰਦੀ ਹੈ, ਸਗੋਂ, ਇਸ ਤੋਂ ਉਲਟ, ਇਹ ਉਹਨਾਂ ਦੀ ਸਮਾਜਿਕ ਹੋਂਦ ਹੈ ਜਿਹੜੀ ਉਹਨਾਂ ਦੀ ਚੇਤਨਾ ਨੂੰ ਤੈਅ ਕਰਦੀ ਹੈ। "[2]

ਇਹ ਵੀ ਵੇਖੋ

[ਸੋਧੋ]
  • ਸਮਾਜਿਕ ਜ਼ਮੀਰ
  • ਸਮਾਜਿਕ ਬੁੱਧੀ
  • ਸਮੂਹਿਕ ਚੇਤਨਾ
  • ਕਲਾਸ ਚੇਤਨਾ
  • ਚੇਤਨਾ ਦੀ ਪਰਵਰਿਸ਼

ਹਵਾਲੇ

[ਸੋਧੋ]