ਸਮੱਗਰੀ 'ਤੇ ਜਾਓ

ਸਮੱਸ਼ਟੀ ਅਰਥਸ਼ਾਸਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੈਕਰੋ ਅਰਥਸ਼ਾਸਤਰ (Macroeconomics, ਯੂਨਾਨੀ ਅਗੇਤਰ makro- ਯਾਨੀ "ਵੱਡਾ" ਅਤੇ economics ਯਾਨੀ ਅਰਥਸ਼ਾਸਤਰ) ਕਾਰਗੁਜ਼ਾਰੀ, ਬਣਤਰ, ਵਿਹਾਰ, ਅਤੇ ਕਿਸੇ ਆਰਥਿਕਤਾ ਵਿੱਚ ਨਿਰਣਾ-ਨਿਰਮਾਣ ਨੂੰ ਸਮੁੱਚੇ ਤੌਰ ਤੇ (ਨਾ ਕਿ ਵੱਖ ਵੱਖ ਬਾਜ਼ਾਰਾਂ ਨੂੰ) ਲੈਣ ਵਾਲੀ ਅਰਥਸ਼ਾਸਤਰ ਦੀ ਸ਼ਾਖਾ ਹੈ। ਇਹ ਇੱਕ ਇਕਾਈ ਵਜੋਂ ਪੂਰੇ ਰਾਸ਼ਟਰ ਦੀ ਪ੍ਰਕਿਰਤੀ ਦਾ ਅਧਿਅਨ ਕਰਦਾ ਹੈ। ਸਭ ਤੋਂ ਮਹੱਤਵਪੂਰਣ ਮੈਕਰੋ ਅਰਥਸ਼ਾਸਤਰ ਰਾਸ਼ਟਰੀ ਆਮਦਨ, ਰਾਸ਼ਟਰੀ ਨਿਵੇਸ਼ਮੁਦਰਾ ਦੀ ਖਰੀਦ ਸ਼ਕਤੀ ਵਿੱਚ ਬਦਲ, ਮੁਦਰਾਸਫੀਤੀ ਅਤੇ ਬੱਚਤ, ਅਰਥਚਾਰੇ ਵਿੱਚ ਰੋਜਗਾਰ ਦਾ ਪੱਧਰ, ਸਰਕਾਰ ਦੀ ਬਜਟ ਨੀਤੀ ਅਤੇ ਦੇਸ਼ ਦੇ ਭੁਗਤਾਨ ਸੰਤੁਲਨ ਅਤੇ ਵਿਦੇਸ਼ੀ ਮੁਦਰਾ ਆਦਿ ਵਿਆਪਕ ਵਰਤਾਰਾ-ਸੂਚਕਾਂ ਦਾ ਅਧਿਅਨ ਕਰਦਾ ਹੈ।