ਸਰਨਾ ਧਰਮ
ਦਿੱਖ
ਸਰਨਾਇਜ਼ਮ ਜਾਂ ਸਰਨਾ [1][2][3] (ਸਥਾਨਕ ਭਾਸ਼ਾਵਾਂ: ਸਰਨਾ ਧਰਮ, ਜਿਸ ਦਾ ਮਤਲਬ ਹੈ "ਪਵਿੱਤਰ ਜੰਗਲ ਦਾ ਧਰਮ") ਮੱਧ-ਪੂਰਬੀ ਭਾਰਤ ਦੇ ਆਦਿਵਾਸੀਆਂ, ਜਿਵੇਂ ਮੁੰਡਾ, ਭੂਮਿਜ, ਹੋ, ਸੰਥਾਲ, ਖੁਰੁਕ, ਅਤੇ ਹੋਰਨਾਂ ਦੇ ਆਦਿਵਾਸੀ ਧਰਮਾਂ ਨੂੰ ਕਿਹਾ ਜਾਂਦਾ ਹੈ। ਬਸਤੀਵਾਦੀ ਰਾਜ ਦੌਰਾਨ ਇਸ ਨੂੰ ਹਿੰਦੂ ਮੱਤ ਦੇ ਇੱਕ ਲੋਕ ਧਰਮ ਦੇ ਅੰਤਰਗਤ ਹੀ ਗਿਣ ਲਿਆ ਗਿਆ ਸੀ। ਹਾਲ ਹੀ ਦੇ ਦਹਾਕਿਆਂ ਵਿਚ, ਇਸ ਦੇ ਪੈਰੋਕਾਰਾਂ ਨੇ ਅੱਡਰੀ ਪਛਾਣ ਵਿਕਸਤ ਕਰਨ ਲਈ ਕੰਮ ਸ਼ੁਰੂ ਕੀਤਾ ਹੈ, ਅਤੇ ਹਾਲ ਹੀ ਵਿੱਚ ਹਿੰਦੂ ਮੱਤ ਤੋਂ ਅੱਡ ਪਛਾਣ ਲਈ ਇੱਕ ਸੰਗਠਨ ਵੀ ਵੀ ਬਣਾ ਲਿਆ ਹੈ ਜੋ ਡੋਨੀਪੋਲੋ ਜਾਂ ਸਨਮਾਹਵਾਦ ਵਰਗੇ ਹੋਰ ਕਬਾਇਲੀ ਧਾਰਮਿਕ ਅੰਦੋਲਨਾਂ ਜਿਹਾ ਹੈ।