ਸਰਬੱਤ ਦਾ ਭਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਰਬੱਤ ਦਾ ਭਲਾ ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾ ਕਿਸੇ ਮਜ਼੍ਹਬ, ਜਾਤ-ਪਾਤ, ਦੇਸ਼, ਕੌਮ ਦੇ ਵਿਤਕਾਰੇ ਦੇ, ਪ੍ਰੇਮ ਕਰਨਾ ਚਾਹੀਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਪ੍ਰਪਤ ਹੋਣ ਨਾਲ ਜੀਵ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ ਤੇ ਕੋਈ ਉਸ ਨੂੰ ਓਪਰਾ ਨਹੀਂ ਦਿਸਦਾ। ਉਸ ਸਭ ਨਾਲ ਪ੍ਰੇਮ-ਭਾਵਨਾਂ ਵਾਲ ਵਰਤਾਓ ਕਰਨ ਲੱਗ ਪੈਂਦਾ ਹੈ।

ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।।੧।। ਰਹਾਉ
ਨਾ ਕੈ ਬੈਰੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। ... ਸ਼੍ਰੀ ਗੁਰੂ ਗਰੰਥ ਸਾਹਿਬ ਅੰਗ ੧੨੯੯

ਹਰ ਇੱਕ ਸਿੱਖ ਵੀ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਅੰਤ ਵਿੱਚ ਇਹ ਮੰਗਦਾ ਹੈ:

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।

  • ਸਰਬੱਤ ਦਾ ਭਲਾ ਮੰਗਣ ਨਾਲ ਜੀਵ ਦੇ ਹਿਰਦੇ ਵਿੱਚੋਂ ਦਵੈਤ ਖਤਮ ਹੋ ਜਾਂਦੀ ਹੈ ਅਤੇ ਮਨ ਨਿਮਰਤਾ ਵਿੱਚ ਆ ਜਾਂਦਾ ਹੈ।
  • ਗੁਰੂ ਦੇ ਸਿੱਖਾਂ ਨੇ ਆਪਣੇ ਵਿਰੋਧੀਆਂ ਦੀ ਵੀ ਸੇਵਾ ਤੇ ਮੱਦਦ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਨਿਮਾਣੇ ਸਿੱਖ ਭਾਈ ਘਨ੍ਹਈਆ ਮਹਾਰਾਜ ਦੇ ਮਿਸ਼ਨ ਵਿੱਚ ਲੜਨ ਵਾਲਾ ਸਿੱਖ ਧੜਾ ਆਪਣੇ ਵਿਰੋਧੀ ਧੜੇ ਦੇ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾਉਂਦਾ ਅਤੇ ਮੱਲ੍ਹਮ ਪੱਟੀ ਕੀਤੀ।
  • ਗੁਰਸਿੱਖ ਗੁਰੂ ਸਾਹਿਬ ਦੀ ਖ਼ੁਸ਼ੀ ਲੈਣ ਵਾਸਤੇ ਦੂਸਰੇ ਧਰਮ ਦੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਹੋਰ ਕੌਮ ਅਤੇ ਮਜ਼੍ਹਬ ਲਈ ਗੁਰੂ ਦਾ ਸਾਂਝਾ ਲੰਗਰ ਚਲਾਉਂਦੇ ਹਨ।
  • ਸਿੱਖ ਧਰਮ ਦਾ ਉਦੇਸ਼ ਹੈ ਕਿ ਇਨਸਾਨ ਦੀ ਸੁਰਤ ਪ੍ਰਭੂ ਦੀ ਹਜ਼ੂਰੀ ਸਮਝ ਕੇ, ਨਾਮ ਬਾਣਿ ਸਿਮਰਨ ਕਰਕੇ, ਇਲਾਹੀ ਜੋਤ ਵਿੱਚ ਲੀਨ ਹੋ ਜਾਵੇ, ਜੋ ਸਾਰਿਆ ਜਿਵਾਂ ਵਿੱਚ ਇਕ ਰਸ ਵਿਆਪਕ ਹੈ।

ਹਵਾਲੇ[ਸੋਧੋ]

ਗੁਰੂ ਗਰੰਥ ਸਾਹਿਬ ਜੀ