ਸਰਵਣ ਮਿਨਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਵਣ ਮਿਨਹਾਸ (ਉਰਫ 'ਭੁਪਿੰਦਰ ਮਿਨਹਾਸ') ਦਾ ਜਨਮ ਸਰਕਾਰੀ ਰਿਕਾਰਡ ਅਨੁਸਾਰ 27 ਦਸੰਬਰ 1944 ਅਤੇ ਉਨ੍ਹਾਂ ਦੇ ਦੱਸਣ ਅਨੁਸਾਰ 11 ਜਨਵਰੀ 1945 ਹੈ। ਉਨ੍ਹਾਂ ਦਾ ਜਨਮ ਮਾਤਾ ਗੁਰਦੀਪ ਕੌਰ ਅਤੇ ਪਿਤਾ ਗੋਪਾਲ ਸਿੰਘ ਦੇ ਘਰ ਪਿੰਡ ਕਿਲ੍ਹਾ ਜੀਵਨ ਸਿੰਘ (ਲਹੌਰ) ਵਿੱਚ ਹੋਇਆ। ਪ੍ਰਸਿੱਧ ਗਲਪਕਾਰਾ ਦਲੀਪ ਕੌਰ ਟਿਵਾਣਾ ਉਨ੍ਹਾਂ ਦੀ ਪਤਨੀ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਮਾਜ ਵਿਗਿਆਨ ਦੇ ਅਧਿਆਪਕ ਰਹੇ।

ਰਚਨਾਵਾਂ[ਸੋਧੋ]

ਉਨ੍ਹਾਂ ਦੀ ਕਵਿਤਾ ਦੀ ਪਹਿਲੀ ਪੁਸਤਕ "ਲਾਲ ਬੰਗਲਾ"(1995) ਵਿੱਚ ਅਤੇ ਦੂਜੀ "ਇਲਿਆਸ ਦੀਵਾਨਾ"(2004) ਛਪੀ।

ਵਿਸ਼ੇ[ਸੋਧੋ]

ਸਰਵਣ ਮਿਨਹਾਸ ਸੂਖ਼ਮ ਬੁੱਧ ਸ਼ਾਇਰ ਹੈ। ਉਸ ਦੀ ਕਵਿਤਾ ਵਿੱਚ ਅਕਾਦਮਿਕ ਜਗਤ ਦੀਆਂ ਗਤੀਵਿਧੀਆਂ ਤੇ ਵਿਅੰਗ ਹੈ ਅਤੇ ਉਹ ਸਾਂਝੇ ਪੰਜਾਬ ਦੀ ਰਹਿਤਲ ਨੂੰ ਉਦਰੇਵੇਂ ਨਾਲ ਯਾਦ ਕਰਦਿਆਂ ਮੁੜ ਸਾਂਝਾਂ ਸਿਰਜਣ ਦਾ ਯਤਨ ਕਰਦਾ ਹੈ ਉਸ ਦੀ ਖੁੱਲ੍ਹੀ ਕਵਿਤਾ ਵਿੱਚ ਲੋਕਧਾਰਾ ਦਾ ਪਰਛਾਵਾਂ ਪਿਆ ਹੁੰਦਾ ਹੈ ਪਰ ਉਹ ਲੋਕਧਾਰਾ ਨੂੰ ਖਾਲੀ ਚਿਹਨ ਵਜੋਂ ਵਰਤਦਾ ਹੈ। ਇਲਿਆਸ ਦੀਵਾਨਾ ਨਾਂ ਦੀ ਨਜ਼ਮ ਵਾਘਿਓਂ ਪਾਰ ਇੱਕ ਸੁਨੇਹਾ ਦਿੰਦੀ ਹੈ। ਉਸ ਦੀਆਂ ਬਹੁਤੀਆਂ ਕਵਿਤਾਵਾਂ ਵਿੱਚ ਇੱਕ ਬੌਧਿਕ ਉਦਾਸੀ ਪਸਰੀ ਹੋਈ ਹੈ[1]

ਕਾਵਿ ਨਮੂਨਾ[ਸੋਧੋ]

 ਆਥਣ ਹੋ ਗਿਆ ਹੈ
 ਜ਼ਿੰਦਗੀ ਦਾ ਸੂਰਜ
 ਢਲ ਚੁੱਕਿਆ ਹੈ
 ਤੂੰ ਐਸ ਵੇਲੇ ਮੇਰੇ ਮਿੱਤਰ
 ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾ
 ਨਾ ਜਾ....[2]

ਹਵਾਲੇ[ਸੋਧੋ]

  1. ਰਾਜਿੰਦਰ ਪਾਲ ਸਿੰਘ, ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, ਪੰਨਾ 220
  2. ਉਹੀ, ਪੰਨਾ 221