ਸਮੱਗਰੀ 'ਤੇ ਜਾਓ

ਸਰਾਂ ਨੂਰਦੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਾਂ ਨੂਰਦੀਨ, ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਮੁਗ਼ਲ ਹਕੂਮਤ ਵੇਲੇ ਦੀ ਇਮਾਰਤਸਾਜ਼ੀ ਦੇ ਉੱਤਮ ਨਮੂਨੇ ਵਜੋਂ ਸਥਿਤ ਇੱਕ ਪੁਰਾਤਨ ਇਤਿਹਾਸਕ ਇਮਾਰਤ ਹੈ। ਇਸ ਇਮਾਰਤ ਦੀ ਹਾਲਤ ਕਾਫੀ ਖਸਤਾ ਹਿਉ ਅਤੇ ਇ ਤਕਰੀਬਨ ਖ਼ਤਮ ਹੋਣ ਦੇ ਕੰਢੇ ’ਤੇ ਪਹੁੰਚ ਚੁੱਕੀ ਹੈ। ਇਹ ਸਰਾਂ ਦਿੱਲੀ-ਲਾਹੌਰ ਦੇ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਉਪਰ ਮੁਗ਼ਲ ਹਕੂਮਤ ਵਲੋਂ ਉਸਾਰੀਆਂ ਕਿਲ੍ਹਾਨੁਮਾ ਸਰਾਵਾਂ ਵਿੱਚੋਂ ਇੱਕ ਸੀ। ਇਸ ਦੇ ਅੰਦਰ ਆਉਣ ਅਤੇ ਜਾਣ ਲਈ ਦੋ ਦਰਵਾਜ਼ੇ ਅਤੇ ਬਾਕੀ ਰਿਹਾਇਸ਼ ਆਦਿ ਲਈ ਕਮਰੇ ਸਨ। ਇਹ ਸਭ ਨਾਨਕਸ਼ਾਹੀ ਇੱਟਾਂ ਨਾਲ ਉਸਾਰੀ ਇੱਕ ਮਜ਼ਬੂਤ ਚਾਰ ਦੀਵਾਰੀ ਅੰਦਰ ਹੀ ਸੀ। ਇਸਨੂੰ ਹੁਣ ਨੂਰਦੀਨ ਜਾਂ ਫਿਰ ਕਿਲ੍ਹਾ ਕਵੀ ਸੰਤੋਖ ਸਿੰਘ ਆਖਦੇ ਹਨ। ਇਹ ਸਰਾਂ ਸੰਨ 1654 ਦੇ ਕਰੀਬ ਨਵਾਬ ਅਸੀਰੂਦੀਨ ਵੱਲੋਂ ਬਣਵਾਈ ਗਈ ਇਸ ਸਰਾਂ ਦੀਆਂ ਜਿਹੜੀਆਂ ਖਸਤਾ ਹਾਲ ਨਿਸ਼ਾਨੀਆਂ ਪਿੰਡ ਅੰਦਰ ਬਚੀਆਂ ਹਨ, ਉਨ੍ਹਾਂ ਵਿੱਚੋਂ ਇੱਕ ਦਰਵਾਜ਼ਾ, ਦਰਵਾਜ਼ੇ ਦੇ ਨਾਲ ਇੱਕ ਕੋਠੜੀ, ਮਸੀਤ, ਖੂਹ ਆਦਿ ਹੀ ਹਨ। ਉਸ ਵੇਲੇ ਦੀ ਮਜ਼ਬੂਤ ਡਾਟਦਾਰ ਤਕਨੀਕ ਨਾਲ ਅਰਧ-ਗੋਲਾਕਾਰ ਦੇ ਗੁੰਬਦ ਦੀ ਛੱਤ ਵਾਲਾ ਦਰਵਾਜ਼ਾ ਅੱਜ ਥਾਂ-ਥਾਂ ਤੋਂ ਖ਼ਰਾਬ ਹੋ ਚੁੱਕਾ ਹੈ। ਬਾਦਸ਼ਾਹਾਂ ਦੀਆਂ ਫੌਜਾਂ ਦਿੱਲੀ-ਲਾਹੌਰ ਆਉਂਦਿਆਂ-ਜਾਂਦਿਆਂ ਇਥੇ ਪੜਾਅ ਕਰਿਆ ਕਰਦੀਆਂ ਸਨ। ਦਰਵਾਜ਼ੇ ਦੀਆਂ ਛੱਤਾਂ ’ਤੇ ਕੀਤੀ ਮੀਨਾਕਾਰੀ, ਨਕਾਸ਼ੀ ਆਦਿ ਪਹਿਲਾਂ ਹੀ ਅਲੋਪ ਹੋ ਚੁੱਕੀ ਹੈ। ਹਾਂ ਮਸੀਤ ਦੇ ਬਾਹਰ ਸਦੀਆਂ ਪੁਰਾਣੇ ਰੰਗਦਾਰ ਚਿੱਤਰ ਜਾਂ ਫਿਰ ਮੀਨਾਕਾਰੀ ਭਾਵੇਂ ਫਿੱਕੀ ਪੈ ਗਈ ਹੈ ਪਰ ਝਲਕ ਜ਼ਰੂਰ ਦਿਖਾਉਂਦੀ ਹੈ। ਸਰ੍ਹਾਂ ਦੀ ਚਾਰਦੀਵਾਰੀ ਤਾਂ ਬਿਲਕੁਲ ਹੀ ਅਲੋਪ ਹੋ ਚੁੱਕੀ ਹੈ।ਪਿੰਡ ਦੇ ਲਹਿੰਦੇ ਪਾਸੇ ਇੱਕ ਅਸ਼ਟ ਬਾਹੀ ਮਕਬਰਾ ਵੀ ਹੈ। ਇਹ ਵੀ ਖਸਤਾ ਹਾਲਤ ਵਿੱਚ ਹੈ।[1]

ਹਵਾਲੇ[ਸੋਧੋ]