ਸਮੱਗਰੀ 'ਤੇ ਜਾਓ

ਸਰਾਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਸ਼ਵਾਸ ਨੂੰ, ਨਿਸਚੇ ਨੂੰ ਸਰਧਾ ਕਹਿੰਦੇ ਹਨ। ਸਰਧਾ ਨਾਲ ਕੀਤੇ ਕੰਮ ਨੂੰ ਸਰਾਧ ਕਹਿੰਦੇ ਹਨ। ਪਿੱਤਰਾਂ ਨਮਿਤ ਜੋ ਭੋਜਨ ਛਕਾਇਆ ਜਾਂਦਾ ਹੈ, ਉਸ ਨੂੰ ਵੀ ਸਰਾਧ ਕਹਿੰਦੇ ਹਨ। ਮਰੇ ਹੋਏ ਵੱਡੇ-ਵਡੇਰਿਆਂ ਨੂੰ ਜਿਨ੍ਹਾਂ ਦੇ ਨਾਂ ਤੇ ਸਰਾਧ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਪਿੱਤਰ ਕਹਿੰਦੇ ਹਨ। ਸਾਡੇ ਸਮਾਜ ਵਿਚ ਅੱਸੂ ਦੇ ਹਨ੍ਹੇਰੇ ਪੱਖ ਦੇ ਪੰਦਰਾਂ ਦਿਨ ਪਿਤਰ ਪੂਜਾ ਕੀਤੀ ਜਾਂਦੀ ਹੈ। ਦਾਨ ਪੁੰਨ ਕੀਤਾ ਜਾਂਦਾ ਹੈ। ਵਿਸ਼ਵਾਸ ਇਹ ਕੀਤਾ ਜਾਂਦਾ ਹੈ ਕਿ ਜਿਸ ਤਿੱਥ ਨੂੰ ਘਰ ਦੇ ਕਿਸੇ ਪ੍ਰਾਣੀ ਦੀ ਮੌਤ ਹੋਈ ਹੋਵੇ, ਉਸ ਤੱਥ ਨੂੰ ਪੰਡਤਾਂ ਨੂੰ ਜੋ ਭੋਜਨ ਖਵਾਇਆ ਜਾਂਦਾ ਹੈ, ਉਹ ਪ੍ਰਲੋਕ ਵਿਚ ਬੈਠੇ ਵੱਡੇ-ਵਡੇਰਿਆਂ ਦੇ ਢਿੱਡ ਅੰਦਰ ਪਹੁੰਚ ਜਾਂਦਾ ਹੈ। ਇਸ ਭੋਜਨ ਵਿਚ ਖੀਰ ਕੜਾਹ ਜ਼ਰੂਰ ਹੁੰਦਾ ਹੈ। ਭੋਜਨ ਕਰਨ ਤੋਂ ਪਿੱਛੋਂ ਪੰਡਤਾਂ ਨੂੰ ਕੱਪੜੇ ਵੀ ਦਾਨ ਦਿੱਤੇ ਜਾਂਦੇ ਹਨ। ਪੈਸੇ ਦੇ ਰੂਪ ਵਿਚ ਦਖਸ਼ਣਾ ਵੀ ਦਿੱਤੀ ਜਾਂਦੀ ਹੈ। ਦਖਸ਼ਣਾ ਨੂੰ, ਆਮ ਭਾਸ਼ਾ ਵਿਚ ਦੰਦ ਘਸਾਈ ਵੀ ਕਹਿੰਦੇ ਹਨ ਕਿਉਂ ਜੋ ਪੰਡਤ ਜੀ ਨੇ ਆਪਣੇ ਦੰਦਾਂ ਨਾਲ ਭੋਜਨ ਨੂੰ ਚਿੱਥ ਕੇ ਪ੍ਰਲੋਕ ਵਿਚ ਬੈਠੇ ਉਨ੍ਹਾਂ ਦੇ ਪਿੱਤਰਾਂ ਨੂੰ ਪਹੁੰਚਾਇਆ ਹੈ।

ਸਰਾਧਾਂ ਦੇ ਦਿਨਾਂ ਲਈ ਬਹੁਤ ਸਾਰੀਆਂ ਮਨਾਹੀਆਂ ਵੀ ਪੰਡਤਾਂ ਨੇ ਕੀਤੀਆਂ ਹੋਈਆਂ ਹਨ। ਸਰਾਧਾਂ ਵਿਚ ਮੰਗਣਾ, ਵਿਆਹ ਨਹੀਂ ਹੋ ਸਕਦਾ। ਨਵਾਂ ਕਾਰੋਬਾਰ ਨਹੀਂ ਸ਼ੁਰੂ ਕੀਤਾ ਜਾ ਸਕਦਾ। ਘਰ ਦੀ ਨੀਂਹ ਨਹੀਂ ਰੱਖੀ ਜਾ ਸਕਦੀ। ਨਵੇਂ ਬਣੇ ਘਰ ਵਿਚ ਪ੍ਰਵੇਸ਼ ਨਹੀਂ ਕੀਤਾ ਜਾ ਸਕਦਾ। ਸੋਨੇ ਚਾਂਦੀ ਦੇ ਗਹਿਣੇ ਨਹੀਂ ਖਰੀਦੇ ਜਾ ਸਕਦੇ। ਨਵੀਂ ਕਾਰ ਨਹੀਂ ਖਰੀਦੀ ਜਾ ਸਕਦੀ। ਮੁੰਡਨ ਸੰਸਕਾਰ ਨਹੀਂ ਕੀਤਾ ਜਾ ਸਕਦਾ। ਏਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਮਨਾਹੀਆਂ ਕੀਤੀਆਂ ਹੋਈਆਂ ਹਨ।

ਹੁਣ ਦੀ ਪੀੜ੍ਹੀ ਪੜ੍ਹੀ ਲਿਖੀ ਹੈ। ਤਰਕਸ਼ੀਲ ਹੈ। ਇਸ ਲਈ ਜਿੱਥੇ ਪਹਿਲਾਂ ਲਗਪਗ ਹਰ ਪਰਿਵਾਰ ਆਪਣੇ ਪਿਤਰਾਂ ਦਾ ਸਰਾਧ ਕਰਦਾ ਸੀ, ਉੱਥੇ ਹੁਣ ਕੁਝ ਕੱਟੜ ਹਿੰਦੂ ਪਰਿਵਾਰ ਹੀ ਸਰਾਧ ਕਰਦੇ ਹਨ ਤੇ ਮਨਾਹੀਆਂ ਨੂੰ ਮੰਨਦੇ ਹਨ।[1]

ਹਵਾਲੇ

[ਸੋਧੋ]
  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link) CS1 maint: year (link)