ਸਮੱਗਰੀ 'ਤੇ ਜਾਓ

ਸਰੂਪ ਸਿੰਘ ਅਲੱਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰੂਪ ਸਿੰਘ ਅਲੱਗ
ਜਨਮ1 ਜਨਵਰੀ 1936
ਪਿੰਡ ਡੋਰਾ ਬਦਾਲ ( ਅਣਵੰਡਿਆ ਭਾਰਤ),ਤਹਿਸੀਲ ਗੁੱਜਰਖਾਨ, ਜ਼ਿਲ੍ਹਾ ਰਾਵਲਪਿੰਡੀ
ਮੌਤ5 August 2022 [1]
ਲੁਧਿਆਣਾ
ਕਿੱਤਾਖੋਜ ਸਹਾਇਕ , ਭਾਸ਼ਾ ਡਾਇਰੈਕਟਰ , ਡਾਇਰੈਕਟਰ ਪਬਲਿਕ ਰਿਲੇਸ਼ਨ ਤੇ ਸਕੱਤਰ ਸਟਾਫ਼ ਸਿਲੈਕਸ਼ਨ ਕਮੇਟੀ (ਨਿਯੁਕਤੀਆਂ) ਪੰਜਾਬ ਰਾਜ ਬਿਜਲੀ ਬੋਰਡ ਤੇ ਲਿਖਾਰੀ
ਰਾਸ਼ਟਰੀਅਤਾਭਾਰਤੀ
ਸਿੱਖਿਆ5 ਐਮ ਏ ਪੰਜਾਬੀ, ਅੰਗਰੇਜ਼ੀ,ਉਰਦੂ,ਐਕਨੋਮਿਕਸ ਤੇ ਹਿਸਟਰੀ ; ਪੀ.ਐਚ.ਡੀ. ; ਡੀ ਲਿਟ
ਸਰਗਰਮੀ ਦੇ ਸਾਲ1958 onwards
ਮਾਲਕਪੰਜਾਬ ਰਾਜ ਬਿਜਲੀ ਬੋਰਡ
ਪ੍ਰਮੁੱਖ ਕੰਮਹਰਿਮੰਦਰ ਦਰਸ਼ਨ ਪੰ,ਪ੍ਰੀਚੇ ਸ੍ਰੀ ਗੁਰੂ ਗਰੰਥ ਸਾਹਿਬ ਪੰ, Sri Guru Granth Sahib a Supreme Treasure ਅੰ, ਵਿਦੇਸ਼ਾਂ ਵਿੱਚ ਸਿੱਖਾਂ ਦੀ ਪਹਿਚਾਣ ਦੀ ਸਮੱਸਿਆ , ਗੁਰੂ ਨਾਨਕ ਦਾ ਮਾਸਟਰ ਡੀਵਾਈਨ ਅੰ, Non Sikhs Views: Excellence of Sikhism,An Introduction to Sri Guru Granth Sahib, ਪੰਜਾਬੀ ਦੀਆਂ ਭਾਸ਼ਾਈ ਖ਼ੂਬੀਆਂ ਵਰਗੀਆਂ 110 ਕਿਤਾਬਾਂ
ਜੀਵਨ ਸਾਥੀਜਸਬੀਰ ਕੌਰ
ਬੱਚੇ1. ਰਜਿੰਦਰਦੀਪ ਸਿੰਘ ਅਲੱਗ ਸਪੁੱਤਰ [2] 2.ਸੁਖਵਿੰਦਰਪਾਲ ਸਿੰਘ ਅਲੱਗ ਸਪੁੱਤਰ
ਮਾਪੇਪਿਤਾ ਲੋਚਨ ਸਿੰਘ ; ਮਾਤਾ ਇੰਦਰ ਕੌਰ

[3]

ਸਰੂਪ ਸਿੰਘ ਅਲੱਗ , ਡਾ. ਦਾ ਜਨਮ ਪਿੰਡ ਡੋਰਾ ਬਦਾਲ ( ਅਣਵੰਡਿਆ ਭਾਰਤ) ਤਹਿਸੀਲ ਗੁੱਜਰਖਾਨ ਜ਼ਿਲ੍ਹਾ ਰਾਵਲਪਿੰਡੀ ਵਿਖੇ 1 ਜਨਵਰੀ 1936 ਨੂੰ ਪਿਤਾ ਲੋਚਨ ਸਿੰਘ ਤੇ ਮਾਤਾ ਇੰਦਰ ਕੌਰ ਦੇ ਘਰ ਹੋਇਆ।[3]

ਮੁਢਲਾ ਜੀਵਨ ਤੇ ਪੜ੍ਹਾਈ

[ਸੋਧੋ]

ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਉਸ ਨੇ ਪ੍ਰਾਇਮਰੀ ਜਮਾਤ ਦੀ ਪੜ੍ਹਾਈ ਕੀਤੀ 1947 ਵਿੱਚ ਦੇਸ਼ ਦੇ ਬਟਵਾਰੇ ਪਿੱਛੋਂ ਲੁਧਿਆਣੇ ਦੇ ਖਾਲਸਾ ਸਕੂਲ ਤੌਂ ਸੈਕੰਡਰੀ ਜਮਾਤ ਤੱਕ ਪੜ੍ਹਾਈ ਕੀਤੀ। ਪਰਵਾਰ ਦੀ ਮਾਲੀ ਹਾਲਤ ਚੰਗੀ ਨਾਂ ਹੋਣ ਕਾਰਨ ਉਸ ਨੇ ਆਪਣੀ ਉਪਜੀਵਕਾ ਕਮਾਉਣ ਦੇ ਨਾਲ ਪ੍ਰਾਈਵੇਟ ਤੌਰ ਤੇ ਪੜ੍ਹਾਈ ਜਾਰੀ ਰੱਖੀ ਤੇ ਬੀ ਏ , 5 ਵਿਸ਼ਿਆਂ ( ਹਿਸਟਰੀ , ਐਕਨੋਮਿਕਸ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ) ਐਮ ਏ ਤੱਕ ਡਿਗਰੀਆਂ ਹਾਸਲ ਕੀਤੀਆਂ ।

ਉਚੇਰੀ ਵਿਦਿਆ

[ਸੋਧੋ]

ਉਚੇਰੀ ਵਿੱਦਿਆ ਹਾਸਲ ਕਰਨ ਲਈ ਉਹ ਬਦੇਸ਼ ਚਲਾ ਗਿਆ। ਅਮਰੀਕਾ ਵਿੱਚ ਰਹਿ ਕੇ ਉਸ ਨੇ ਪੀ ਐਚ ਡੀ ਤੇ ਡੀ ਲਿਟ ਦੀਆਂ ਡਿਗਰੀਆਂ ਹਾਸਲ ਕੀਤੀਆਂ। ਨਾਲ ਹੀ ਵੱਖ ਵੱਖ ਭਾਸ਼ਾਵਾਂ ਉਰਦੂ, ਫ਼ਾਰਸੀ, ਡੱਡ ਭਾਸ਼ਾ ਦਾ ਗਿਆਨ ਹੀ ਹਾਸਲ ਨਹੀਂ ਕੀਤਾ ਬਲਕਿ ਇਨ੍ਹਾਂ ਭਾਸ਼ਾਵਾਂ ਵਿੱਚ ਕਿਤਾਬਾਂ ਵੀ ਲਿਖੀਆਂ ਤੇ ਛਪਵਾ ਕੇ ਮੁਫ਼ਤ ਵੰਡੀਆਂ।

ਕਿੱਤਾਕਾਰੀ ਵਿੱਚ ਪ੍ਰਾਪਤੀਆਂ

[ਸੋਧੋ]

ਪੰਜਾਬ ਰਾਜ ਬਿਜਲੀ ਬੋਰਡ ਦੇ ਸਰਕਾਰੀ ਮਹਿਕਮੇ ਵਿੱਚ ਉਸ ਨੇ ਸਕੱਤਰ (ਸਟਾਫ਼ ਸਿਲੈਕਸ਼ਨ ਕਮੇਟੀ), ਕੰਟ੍ਰੋਲਰ ( ਅਕਾਊਂਟ ਪ੍ਰੀਖਿਆਵਾਂ) , ਡਾਇਰੈਕਟਰ ( ਪਬਲਿਕ ਰੀਲੇਸ਼ਨ ) ਤੇ ਭਾਸ਼ਾ ਡਾਇਰੈਕਟਰ ਦੇ ਮਹੱਤਵਪੂਰਨ ਅਹੁਦਿਆਂ ਤੇ ਸੇਵਾਵਾਂ ਨਿਬਾਹ ਕੇ 1993 ਵਿੱਚ ਸੇਵਾ ਨਵਿਰਤੀ ( ਰਿਟਾਇਰਮੈਂਟ) ਪ੍ਰਾਪਤ ਕੀਤੀ।[4]

ਪਰਕਾਸ਼ਨਾਵਾਂ

[ਸੋਧੋ]

ਗੁਰੂ ਗਰੰਥ ਸਾਹਿਬ ਏ ਸੁਪਰੀਮ ਟਰੇਯੀਅਰ ( ਅੰ ਵਿੱਚ)[5] ਉਸ ਦੀ ਪਹਿਲੀ ਤੇ ਸ਼ਾਹਕਾਰ ਰਚਨਾ ਹੈ। ਜਿਸ ਦੀਆਂ 51 ਐਡੀਸ਼ਨਾਂ ਛੱਪ ਕੇ ਵੰਡੀਆਂ ਜਾ ਚੁੱਕੀਆਂ ਹਨ। ਇਸ ਪੁਸਤਕ ਰਾਹੀਂ ਉਸ ਦੀ ਲਿਖਾਰੀ ਦੇ ਤੌਰ ਤੇ ਇਤਨੀ ਪ੍ਰਸਿਧੀ ਹੋਈ ਕਿ ਉਸ ਨੂੰ ‘ਹਰਿਮੰਦਰ ਦਰਸ਼ਨ ‘ ਇੱਕ ਹੋਰ ਪੁਸਤਕ ਰਚਨ ਦਾ ਉਤਸਾਹ ਮਿਲਿਆ । ਇਸ ਪੁਸਤਕ ਦੀਆਂ ਉਹ 2019 ਤੱਕ ,213 [4]ਐਡੀਸ਼ਨਾਂ ਛਪਵਾ ਕੇ ਮੁਫ਼ਤ ਵੰਡ ਚੁੱਕਾ ਹੈ।[3]

ਮੁਫ਼ਤ ਕਿਤਾਬਾਂ ਵੰਡਣਾ

[ਸੋਧੋ]

ਸਰੂਪ ਸਿੰਘ ਅਲੱਗ ਨੇ ਉੱਚੇ ਮਿਆਰ ਦੀਆਂ ਕਿਤਾਬਾਂ ਛਪਵਾ ਕੇ ਮੁਫ਼ਤ ਵੰਡਣ ਨਾਲ ਇੱਕ ਅਲੱਗ ਪਹਿਚਾਣ ਬਣਵਾਈ ਹੈ। ਉਹ ਅਲੱਗ ਸ਼ਬਦ ਯੁੱਗ ਟਰੱਸਟ ਦਾ ਸੰਸਥਾਪਕ ਤੇ ਚੇਅਰਮੈਨ ਹੈ।[3] ਇਸ ਟਰੱਸਟ ਰਾਹੀਂ ਉਹ ਆਪਣੀਆਂ ਕਿਤਾਬਾਂ ਛਪਵਾ ਕੇ ਮੁਫ਼ਤ ਵੰਡਦਾ ਹੈ ਜੋ ਵੱਖ ਵੱਖ ਪੁਸਤਕਾਲਿਆਂ , ਸਕੂਲਾਂ , ਕਾਲਜ ਦੀਆਂ ਲਾਇਬ੍ਰੇਰੀਆਂ ਤੇ ਮੰਗ ਦੇ ਅਧਾਰ ਤੇ ਵਿਅਕਤੀਗੱਤ ਵਿਅਕਤੀਆਂ ਤੱਕ ਮੁਫ਼ਤ ਪਹੁੰਚਾਈਆਂ ਜਾਂਦੀਆਂ ਹਨ। ਇਸ ਵਿੱਚ ਉਸ ਨੂੰ ਦਾਨ ਰਾਹੀਂ ਬਹੁਤ ਸਹਿਯੋਗ ਮਿਲਿਆ ਹੈ।2018 ਤੱਕ ਜਦੋਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਿੰਸੀਪਲ ਗੰਗਾ ਸਿੰਘ ਸ਼ਰੋਮਣੀ ਸਾਹਿਤ ਰਤਨ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਉਹ 105 ਵਿਸ਼ਿਆਂ ਤੇ ਪੰਜਾਬੀ , ਅੰਗਰੇਜ਼ੀ , ਹਿੰਦੀ ,ਉਰਦੂ ਆਦਿ ਭਾਸ਼ਾਵਾਂ ਵਿੱਚ 105 ਕਿਤਾਬਾਂ ਲਿਖ ਕੇ ਛਪਵਾ ਕੇ ਇਨ੍ਹਾਂ ਦੀਆਂ 50 ਲੱਖ ਕਾਪੀਆਂ ਵੰਡ ਚੁੱਕਾ ਸੀ। ਇਨ੍ਹਾਂ ਵਿੱਚ ਉਸ ਦੀ ਸ਼ਾਹਕਾਰ ਪੁਸਤਕ ‘ ਹਰਿਮੰਦਰ ਦਰਸ਼ਨ’ ਦੀਆਂ ਉਦੋਂ ਤੱਕ 205 ਐਡੀਸ਼ਨਾਂ ਸ਼ਾਮਲ ਹਨ।ਇਸ ਸੰਬੰਧ ਉਸ ਦੇ ਯੂ-ਟਿਊਬ ਦਾ ਵੀਡੀਓ ਇੰਟਰਵਿਊ https://youtu.be/bcfgvWWX62E ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ।ਉਸ ਦੀ ਮੁਫ਼ਤ ਵੰਡੀਆਂ ਜਾਣ ਵਾਲੀਆਂ 86 ਕਿਤਾਬਾਂ ਦੀ ਸੂਚੀ ਅਲੱਗ ਸ਼ਬਦਯੁਗ ਟਰੱਸਟ ਦੀ ਸਾਈਟ ਤੇ ਉਪਲੱਬਧ ਹੈ।[6]

ਸਨਮਾਨ[3]

[ਸੋਧੋ]

ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ[7]- ਸੇਵਾਦਾਰ-ੲ-ਕੌਮ ਅਵਾਰਡ ਤੇ 5 ਲੱਖ ਰੁਪਏ[8] 2014

ਅਕਾਲ ਤਖਤ ਸਾਹਿਬ ਵੱਲੋਂ [9][10] -ਪ੍ਰਿੰਸੀਪਲ ਗੰਗਾ ਸਿੰਘ ਸ਼ਰੋਮਣੀ ਸਾਹਿਤ ਰਤਨ ਅਵਾਰਡ 2018

ਪੰਜਾਬ ਸਰਕਾਰ ਵੱਲੋਂ - ਗਿਆਨ ਚੇਤਨਾ ਅਵਾਰਡ [11]ਤੇ 2.5 ਲੱਖ ਰੁਪਏ।[8]

ਵਰਲਡ ਰਿਕਾਰਡਜ਼ ਇੰਡੀਅਨ ਸੁਸਾਇਟੀ ਐਹਮਦਾਬਾਦ- ਜੀਨੀਅਸ ਅਵਾਰਡ [12][13] 2018

ਉਪਰੋਕਤ ਮਹੱਤਵਪੂਰਨ ਇਨਾਮਾਂ ਤੋਂ ਇਲਾਵਾ ਉਸ ਨੂੰ 60 ਤੌਂ ਵੱਧ ਸਨਮਾਨ ਪ੍ਰਾਪਤ ਹੋਏ।[14]

ਹਵਾਲੇ

[ਸੋਧੋ]
  1. "ਸਰੂਪ ਸਿੰਘ ਅਲੱਗ ਦਾ ਦੇਹਾਂਤ". Retrieved 8 August 2022.
  2. "ਸਰੂਪ ਸਿੰਘ ਅਲੱਗ". Archived from the original on 9 ਦਸੰਬਰ 2021. Retrieved 6 June 2023.{{cite web}}: CS1 maint: bot: original URL status unknown (link)
  3. 3.0 3.1 3.2 3.3 3.4 "Author, Writer of English, Hindi and Punjabi Books, Serving Sikhism and Sikh Religion, Sikh Writers, Sarup Singh Alag". www.sikhglory.alagshabadyug.org. Archived from the original on 2021-12-09. Retrieved 2022-06-09. {{cite web}}: Unknown parameter |dead-url= ignored (|url-status= suggested) (help)
  4. 4.0 4.1 "ਮਾਨਵਤਾ ਦੀ ਨਿਸ਼ਕਾਮ ਸੇਵਾ ਉੱਤਮ ਧਰਮ ਡਾ. ਸਰੂਪ ਸਿੰਘ ਅਲੱਗ". Punjabi Jagran News. 14 October 2019. Retrieved 2022-06-09.
  5. Alag, Sarup Singh. "Guru Granth Sahib a Supreme Treasure" (PDF). us.archive.org. Alag publishers. Retrieved 9 June 2022.
  6. "Hair Power, Guru Granth Sahib, Harimandir Sahib, Excellence of Sikhism, Creation of Khalsa". www.sikhglory.alagshabadyug.org. Archived from the original on 2021-12-09. Retrieved 2022-06-13. {{cite web}}: Unknown parameter |dead-url= ignored (|url-status= suggested) (help)
  7. admin (13 November 2019). "ਗਿਆਰਾਂ ਯੂਨੀਵਰਸਿਟੀਆਂ ਵਿਚ ਬਣੇਗੀ ਗੁਰੂ ਨਾਨਕ ਚੇਅਰ – Punjab Times" (in ਅੰਗਰੇਜ਼ੀ (ਅਮਰੀਕੀ)). Retrieved 2022-06-09.[permanent dead link]
  8. 8.0 8.1 Tuli, Pritpal Singh (2017). The Mighty Sikhs (PDF). Dr S S Gill Amritsar. pp. 253–254 – via sikhsthesupreme.
  9. "ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਨਮਾਨ ਸਮਾਗਮ ਅੱਜ – Official Website of S.G.P.C". sgpc-net.translate.goog. 23 August 2018. Retrieved 2022-06-09.
  10. "ਡਾ. ਸਰੂਪ ਸਿੰਘ ਅਲੱਗ ਨੂੰ 'ਪ੍ਰਿੰਸੀਪਲ ਗੰਗਾ ਸਿੰਘ ਸ਼੍ਰੋਮਣੀ ਐਵਾਰਡ' ਨਾਲ ਸਨਮਾਨਿਤ ਕੀਤਾ". PTC News (in ਅੰਗਰੇਜ਼ੀ). 22 October 2018. Retrieved 2022-06-11.[permanent dead link]
  11. "Dr. Sarup Singh Alag". sikhsthesupreme.in. Retrieved 2022-06-11.
  12. "ਸਰੂਪ ਸਿੰਘ ਅਲੱਗ ਜੀਨੀਅਸ ਅਵਾਰਡ ਨਾਲ ਸਨਮਾਨਤ". ajit Jalandhar.com. The Daily Ajit Jalandhar Newspaper page 6. 16 May 2018. Retrieved 2022-06-11.
  13. "#nawan_zamana_news_paper - Explore". www.facebook.com. Retrieved 2022-06-22.
  14. Tuli, Pritpal Singh. The Mighty Sikhs (PDF). Amritsar: S S Gill Amritsar distrbuted by Singh Brothers city centre Amritsar. pp. 253–254.

ਬਾਹਰੀ ਤੰਦਾਂ

[ਸੋਧੋ]

ਗੁਰਮੱਤ ਗਿਆਨ ਪ੍ਰਗਾਸ-ਸਰੂਪ ਸਿੰਘ ਅਲੱਗ

ਸਰੂਪ ਸਿੰਘ ਅਲੱਗ - ਪੰਜਾਬ ਰੇਡੀਓ ਯੂ ਐਸ ਏ ਇੰਟਰਵਿਊ

ਸਰੂਪ ਸਿੰਘ ਅਲੱਗ - ਚੜ੍ਹਦੀ ਕਲਾ ਟਾਈਮ ਟੀਵੀ ਇੰਟਰਵਿਊ 2014 ਦੁਆਰਾ ਗੁਰਵੇਲ ਸਿੰਘ