ਸਮੱਗਰੀ 'ਤੇ ਜਾਓ

ਸਰ੍ਹਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਸੇ ਬੈੱਡ ਦੇ ਕੋਨੇ ਉੱਤੇ ਸਜਾ ਕੇ ਰੱਖੇ ਗਏ ਸਰ੍ਹਾਣੇ

ਸਰ੍ਹਾਣਾ ਜਾਂ ਢੋਹ ਜਾਂ ਟੇਕ ਸਿਰ ਜਾਂ ਸਰੀਰ ਦੇ ਹੋਰ ਹਿੱਸਿਆਂ ਵਾਸਤੇ ਇੱਕ ਗੱਦੀਨੁਮਾ ਸਹਾਰਾ ਹੁੰਦਾ ਹੈ ਜੋ ਆਮ ਤੌਰ ਉੱਤੇ ਸੇਜ ਉੱਤੇ ਸੌਣ ਲੱਗਿਆਂ ਜਾਂ ਕਿਸੇ ਸੋਫ਼ੇ ਜਾਂ ਕੁਰਸੀ ਉੱਤੇ ਬਹਿਣ ਵੇਲੇ ਵਰਤਿਆ ਜਾਂਦਾ ਹੈ।[1] ਸਰ੍ਹਾਣੇ ਆਮ ਤੌਰ ਉੱਤੇ ਕੱਪੜੇ ਦੇ ਥੈਲੇ ਵਾਙ ਹੁੰਦੇ ਹਨ ਜਿਹਨਾਂ ਵਿੱਚ ਨਰਮ ਖੰਭਾਂ ਤੋਂ ਲੈ ਕੇ ਬਣਾਉਟੀ ਝੱਗ ਤੱਕ ਕੁਝ ਵੀ ਭਰਿਆ ਹੋਇਆ ਹੋ ਸਕਦਾ ਹੈ। ਸੇਜ ਉੱਤੇ ਰੱਖੇ ਜਾਂਦੇ ਸਰ੍ਹਾਣਿਆਂ ਉੱਤੇ ਆਮ ਤੌਰ੍ ਉੱਤੇ ਗਲਾਫ਼ ਚੜ੍ਹਾਇਆ ਜਾਂਦਾ ਹੈ।

ਹਵਾਲੇ

[ਸੋਧੋ]
  1. "Pillow". The Free Dictionary By Farlex. Retrieved 2012-05-20.