ਸਮੱਗਰੀ 'ਤੇ ਜਾਓ

ਸਲੂਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਲੂਟ

ਸਲੂਟ ਉੱਚੇ ਅਹੁਦੇ ਵਾਲੇ ਜਾਂ ਰੈਂਕ ਵਾਲੇ ਜਾਂ ਵਿਸ਼ੇਸ਼ ਵਿਅਕਤੀ ਪ੍ਰਤੀ ਸਤਿਕਾਰ ਪ੍ਰਗਟ ਦਾ ਅਰਥ ਹੈ ਸਲੂਟ। ਭਾਰਤ ਦੀਆਂ ਸੈਨਾਵਾਂ ਦੇ ਜਵਾਨ, ਭਾਰਤ ਦੇ ਪੈਰਾ ਮਿਲਟਰੀ ਫੌਜ਼ ਅਤੇ ਪੁਲਿਸ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸਲੂਟ ਕਰਦੇ ਹਨ। ਪੁਰਾਣੇ ਸਮੇਂ ਵਿੱਚ ਯੋਧੇ ਇੱਕ ਦੂਜੇ ਨੂੰ ਇਹ ਦੱਸਣ ਲਈ ਸਲੂਟ ਕਰਦੇ ਸਨ ਕਿ ਉਨ੍ਹਾਂ ਦੇ ਹੱਥ ਖਾਲੀ ਹਨ ਮਤਲਬ ਸੱਜੇ ਹੱਥ ਵਿੱਚ ਕੋਈ ਹਥਿਆਰ ਨਹੀਂ ਹੈ, ਸਾਹਮਣੇ ਵਾਲੇ ਨੂੰ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਮਿੱਤਰਤਾ ਪੂਰਵਕ ਮਿਲਣ ਲਈ ਆਏ ਹਨ।ਭਾਰਤ ਦੀਆਂ ਤਿੰਨ ਸੈਨਾਵਾਂ ਦੇ ਜਵਾਨਾ ਦਾ ਸਲੂਟ ਕਰਨ ਦਾ ਤਰੀਕਾ ਵੱਖੋ-ਵੱਖਰਾ ਹੈ।[1]

ਭਾਰਤੀ ਫੌਜ

[ਸੋਧੋ]
  • ਭਾਰਤੀ ਫੌਜ ਦੇ ਜਵਾਨ ਪੂਰੀ ਖੁੱਲ੍ਹੀ ਹਥੇਲੀ ਨੂੰ ਬਿਲਕੁਲ ਸਾਹਮਣੇ ਵੱਲ ਰੱਖਦੇ ਹੋਏ ਸਲੂਟ ਕਰਦੇ ਹਨ। ਉਂਗਲਾਂ ਅਤੇ ਅੰਗੂਠਾ ਇੱਕ-ਦੂਜੇ ਨਾਲ ਬਿਲਕੁਲ ਜੁੜੇ ਹੋਏ ਹੁੰਦੇ ਹਨ। ਵਿਚਕਾਰਲੀ ਉਂਗਲ ਮੱਥੇ ਨੂੰ ਛੂੰਹਦੀ ਹੈ ਅਤੇ ਨਜ਼ਰ ਬਿਲਕੁਲ ਸਾਹਮਣੇ ਵੱਲ ਹੁੰਦੀ ਹੈ।
  • ਸਮੁੰਦਰੀ ਫ਼ੌਜ ਦੇ ਜਵਾਨ ਸਲੂਟ ਕਰਦੇ ਸਮੇਂ ਪੂਰੀ ਖੁੱਲ੍ਹੀ ਹਥੇਲੀ ਨੂੰ ਹੇਠਾਂ ਧਰਤੀ ਵੱਲ ਰੱਖਦੇ ਹਨ। ਉਂਗਲਾਂ ਤੇ ਅੰਗੂਠਾ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਹਨ ਵਿਚਕਾਰਲੀ ਉਂਗਲ ਮੱਥੇ ਨੂੰ ਛੂੰਹਦੀ ਹੈ। ਪੁਰਾਣੇ ਸਮੇਂ ਵਿੱਚ ਜਲ ਸੈਨਿਕਾਂ ਦੇ ਹੱਥ ਸਮੁੰਦਰੀ ਬੇੜਿਆਂ ਵਿੱਚ ਕੰਮ ਕਰਦੇ ਸਮੇਂ ਤੇਲ ਅਤੇ ਗ੍ਰੀਸ ਨਾਲ ਗੰਦੇ ਹੋ ਜਾਂਦੇ ਸਨ। ਗੰਦੇ ਹੱਥਾਂ ਨਾਲ ਸਲੂਟ ਕਰਨ ਨੂੰ ਸਾਹਮਣੇ ਵਾਲੇ ਦੀ ਹੱਤਕ ਸਮਝਿਆ ਜਾਂਦਾ ਸੀ। ਇਸ ਲਈ ਜਲ ਸੈਨਿਕ ਸਲੂਟ ਕਰਦੇ ਸਮੇਂ ਹਥੇਲੀ ਨੂੰ ਪੂਰੀ ਤਰ੍ਹਾਂ ਹੇਠਾਂ ਵੱਲ ਕਰ ਲੈਂਦੇ ਸਨ ਤਾਂ ਜੋ ਗੰਦਾ ਹੱਥ ਨਜ਼ਰ ਨਾ ਆਵੇ।
  • ਭਾਰਤੀ ਹਵਾਈ ਸੈਨਾ ਮਾਰਚ 2006 ਤੋਂ ਸੈਨਿਕ ਖੁੱਲ੍ਹੀ ਹਥੇਲੀ ਨੂੰ ਧਰਤੀ ਤੋਂ ਆਕਾਸ਼ ਵੱਲ 45 ਡਿਗਰੀ ਕੋਣ ’ਤੇ ਉਠਾ ਕੇ ਸਲੂਟ ਕਰਦੇ ਹਨ। ਇਹ ਵਾਯੂ ਸੈਨਾ ਦੀ ਆਕਾਸ਼ ਵੱਲ ਉਡਾਣ ਦਾ ਪ੍ਰਤੀਕ ਹੈ।

ਹਵਾਲੇ

[ਸੋਧੋ]
  1. "See external picture". 123rf.com. 2012-02-01. Retrieved 2014-01-28.