ਸਮੱਗਰੀ 'ਤੇ ਜਾਓ

ਸਵਰਨਜੀਤ ਸਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵਰਨਜੀਤ ਸਵੀ
ਸਵਰਨਜੀਤ ਸਵੀ
ਸਵਰਨਜੀਤ ਸਵੀ
ਜਨਮ (1958-10-20) 20 ਅਕਤੂਬਰ 1958 (ਉਮਰ 66)
ਜਗਰਾਉਂ, ਲੁਧਿਆਣਾ ਜ਼ਿਲ੍ਹਾ, ਭਾਰਤੀ ਪੰਜਾਬ
ਕਿੱਤਾਕਵੀ, ਚਿਤਰਕਾਰ
ਸਵਰਨਜੀਤ ਸਵੀ 2024 ਵਿੱਚ।

ਸਵਰਨਜੀਤ ਸਵੀ (ਜਨਮ 20 ਅਕਤੂਬਰ 1958) ਇੱਕ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ। ਇਸ ਨੂੰ ਸਾਲ 2023 ਵਿੱਚ ਆਪਣੇ ਕਵਿਤਾ ਸੰਗ੍ਰਹਿ "ਮਨ ਦੀ ਚਿੱਪ" ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।[1]

ਕਿਤਾਬਾਂ

[ਸੋਧੋ]

ਕਾਵਿ-ਸੰਗ੍ਰਹਿ

[ਸੋਧੋ]
  • ਦਾਇਰਿਆਂ ਦੀ ਕਬਰ ਚੋਂ (1985)
  • ਅਵੱਗਿਆ (1987, 1998, 2012)
  • ਦਰਦ ਪਿਆਦੇ ਹੋਣ ਦਾ (1990,1998, 2012)
  • ਦੇਹੀ ਨਾਦ (1994, 1998, 2012)
  • ਕਾਲਾ ਹਾਸੀਆ ਤੇ ਸੂਹਾ ਗੁਲਾਬ (1998)
  • ਕਾਮੇਸ਼ਵਰੀ (1998,2012)
  • ਆਸ਼ਰਮ (2005, 2012)
  • ਮਾਂ (2008, 2012)
  • ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ (9 ਕਿਤਾਬਾਂ ਦਾ ਸੈੱਟ, 2013)[2]
  • ਤੇ ਮੈਂ ਆਇਆ ਬੱਸ (2013)

ਅੰਗਰੇਜ਼ੀ ਅਨੁਵਾਦ

[ਸੋਧੋ]
  • KAMESHWARI (ਕਾਮੇਸ਼ਵਰੀ ਦਾ ਅੰਗਰੇਜ਼ੀ ਅਨੁਵਾਦ: ਅਜਮੇਰ ਰੋਡੇ, 2012)
  • Desire (ਦੇਹੀ ਨਾਦ ਦਾ ਅੰਗਰੇਜ਼ੀ ਅਨੁਵਾਦ, 1999)

ਸਵਰਨਜੀਤ ਸਵੀ ਬਾਰੇ ਰਚਨਾਵਾਂ

[ਸੋਧੋ]
  • ਸਵਰਨਜੀਤ ਸਵੀ ਦਾ ਕਾਵਿ-ਪ੍ਰਵਚਨ (ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਾਵਿ ਵਿਸ਼ਲੇਸ਼ਣ, 2002)

ਅਨੁਵਾਦ

[ਸੋਧੋ]
  • ਸਾਡਾ ਰੋਂਦਾ ਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) 2009
  • ਜਲਗੀਤ (ਤੇਲਗੂ ਲੰਬੀ ਕਵਿਤਾ) ਛਪਾਈ ਅਧੀਨ
  • ਸਾਹਿਤ ਅਕਾਦਮੀ ਦਿੱਲੀ ਵਾਸਤੇ ਕਸ਼ਮੀਰੀ, ਤਮਿਲ, ਤੇਲਗੂ, ਕੰਨੜ, ਮਰਾਠੀ, ਕੋਂਕਨੀ, ਬੰਗਾਲੀ, ਮਲਿਆਲਮ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਕਵਿਤਾ ਅਨੁਵਾਦ ਕੀਤਾ।

ਕਾਮੇਸ਼ਵਰੀ ਦਾ ਨਾਟਕੀ ਰੂਪਾਂਤਰ

[ਸੋਧੋ]

'ਕਾਮੇਸ਼ਵਰੀ' ਲੰਬੀ ਕਵਿਤਾ ਤੇ ਆਧਾਰਤ ਕਾਵਿ-ਨਾਟ ਅਨੀਤਾ ਦੇਵਗਨ, ਹਰਦੀਪ ਗਿੱਲ ਦੁਆਰਾ ਨਰਿੰਦਰ ਸਾਂਘੀ ਦੀ ਨਿਰਦੇਸ਼ਨਾ ਵਿੱਚ 1998 ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬਰੇਰੀ ਆਡੀਟੋਰੀਅਮ ਲੁਧਿਆਣਾ ਤੇ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡਿਆ ਗਿਆ।

ਕਲਾ ਪ੍ਰਦਰਸ਼ਨੀਆਂ

[ਸੋਧੋ]

ਪੰਜਾਬੀ ਕਵਿਤਾ ਤੇ ਆਧਾਰਤ ਪੋਸਟਰ-ਕਵਿਤਾ ਪ੍ਰਦਰਸ਼ਨੀ 35੫ ਵਨ ਮੈਨ ਸ਼ੋਅ ਉੱਤਰੀ ਭਾਰਤ ਵਿੱਚ 1987 ਤੋਂ 1990 ਤੱਕ ਕੀਤੇ। ਜਿਨ੍ਹਾਂ ਵਿੱਚ ਬਾਬਾ ਸ਼ੇਖ਼ ਫ਼ਰੀਦ ਤੋਂ ਲੈ ਕੇ ਹੁਣ ਤੱਕ ਦੇ ਕਵੀਆਂ ਦੀਆਂ ਕਵਿਤਾਵਾਂ ਤੇ ਆਧਾਰਿਤ 70੦ ਪੋਸਟਰ ਜਿਸ ਵਿੱਚ ਕਵਿਤਾ ਦੀਆਂ ਲਾਈਨਾਂ ਦੇ ਨਾਲ ਪੋਸਟਰ ਕਲਰ ਨਾਲ ਪੇਂਟਿੰਗ ਕੀਤੀ ਹੋਈ ਸੀ। ਉਪਰੰਤ ਗੁਰਸ਼ਰਨ ਭਾਅ ਨੇ ਉਹ ਸ਼ੋਅ ਆਪਣੇ ਨਾਟਕਾਂ ਨਾਲ ਅਨੰਤ ਥਾਵਾਂ ਤੇ ਕੀਤੇ। ਇਸ ਤੋਂ ਇਲਾਵਾ ਪੰਜਾਬ ਲਲਿਤ ਕਲਾ ਅਕੈਡਮੀ 1990, ਆਰਟ ਇੰਡੀਆ ਲੁਧਿਆਣਾ 1991-92, ਆਰਟਸ ਹੈਰੀਟੇਜ, ਏ.ਪੀ.ਜੇ. ਫਾਈਨ ਆਰਟ ਕਾਲਜ ਜਲੰਧਰ 1997-98 ਵਿੱਚ ਭਾਗ ਲਿਆ।

  • 'ਡਿਜ਼ਾਇਰ' ਨਾਂ ਹੇਠ 35 ਤੇਲ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ
  • ਠਾਕਰ ਆਰਟ ਗੈਲਰੀ, ਅੰਮ੍ਰਿਤਸਰ ਫਰਵਰੀ 1996
  • ਗੌਰਮਿੰਟ ਮਿਊਜ਼ੀਅਮ ਤੇ ਆਰਟ ਗੈਲਰੀ, ਚੰਡੀਗੜ੍ਹ ਮਾਰਚ 1997
  • ਆਰਟ ਵਰਲਡ, ਪਟਿਆਲਾ 1998
  • 'ਦ ਕੁਐਸਟ' ਨਾਂ ਹੇਠ 27 ਤੇਲ ਚਿੱਤਰਾਂ ਦੀ ਪ੍ਰਦਰਸ਼ਨੀ
  • ਇੰਡਸਇੰਡ ਆਰਟ ਗੈਲਰੀ, ਚੰਡੀਗੜ੍ਹ ਮਾਰਚ, 2000
  • ਨਾਰਥ ਜੋਨ ਕਲਚਰ ਸੈਂਟਰ, ਸ਼ੀਸ਼ ਮਹਿਲ ਪਟਿਆਲਾ ਨਵੰਬਰ, 2000
  • 'ਲੀਲ੍ਹਾ' 26 ਤੇਲ ਚਿੱਤਰਾਂ ਦੀ ਪ੍ਰਦਰਸ਼ਨੀ 'ਦ ਮਾਲ' ਲੁਧਿਆਣਾ ਅਪ੍ਰੈਲ, 2003
  • 'ਦ ਸਪੀਕਿੰਗ ਟ੍ਰੀ' 50 ਡਿਜ਼ੀਟਲ ਤਸਵੀਰਾਂ ਦੀ ਪ੍ਰਦਰਸ਼ਨੀ ਅਕੈਡਮੀ ਆਫ਼ ਫਾਈਨ ਆਰਟਸ ਐਂਡ ਲਿਟਰੇਚਰ, ਨਵੀਂ ਦਿੱਲੀ ਨਵੰਬਰ 2005
  • 'ਲੀਲ੍ਹਾ' ਤੇਲ ਚਿਤਰਾਂ ਦੀ ਪ੍ਰਦਰਸ਼ਨੀ ਪ੍ਰੈਸ ਕਲਬ ਆਫ ਇੰਡੀਆ ਨਵੀਂ ਦਿੱਲੀ ਮਈ 2007
  • 'ਦ ਡਾਨਸਿੰਗ ਲਾਈਨਜ਼' 80 ਤਸਵੀਰਾਂ ਦੀ ਪ੍ਰਦਰਸ਼ਨੀ ਗੈਲਰੀ ਆਰਟ ਮੌਸਫੀਅਰ, ਲੁਧਿਆਣਾ ਸਤੰਬਰ 2008
  • ਮਿਊਜ਼ੀਅਮ ਅਤੇ ਆਰਟ ਗੈਲਰੀ, ਚੰਡੀਗੜ੍ਹ ਅਕਤੂਬਰ 2008
  • ਗੋਲਡਨ ਜੁਬਲੀ ਮਾਨੂੰਮੈਂਟ' ਪੀ.ਏ.ਯੂ. ਲੁਧਿਆਣਾ ਦੀ ਗੋਲਡਨ ਜੁਬਲੀ ਤੇ ਸਟੇਨਲੈੱਸ ਸਟੀਲ ਵਿੱਚ ਸਕੱਲਪਚਰ (17 x 7 x 6 ਫੁੱਟ) ਦੀ ਸਥਾਪਨਾ 20 ਦਸੰਬਰ 2012 ਨੂੰ ਫਲੈਗ ਚੌਕ ਵਿੱਚ ਕੀਤੀ, ਜੋ ਮਨੁੱਖ ਦੇ ਭਾਸ਼ਾ ਅਤੇ ਸੰਦਾਂ ਦੀ ਐਵੋਲਿਊਸ਼ਨ ਤੇ ਯੂਨੀਵਰਸਟੀ ਦੇ ਪਾਏ ਯੋਗਦਾਨ ਦਾ ਸੂਚਕ ਹੈ।

ਸਨਮਾਨ

[ਸੋਧੋ]
  1. 1990 ਅਤੇ 1994 ਗੁਰਮੁਖ ਸਿੰਘ ਮੁਸਾਫਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ)
  2. 1991 ਮੋਹਨ ਸਿੰਘ ਮਾਹਿਰ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ)
  3. 1990 ਸੰਤ ਰਾਮ ਉਦਾਸੀ ਪੁਰਸਕਾਰ
  4. 2005 ਸਫ਼ਦਰ ਹਾਸ਼ਮੀ ਪੁਰਸਕਾਰ
  5. 2009 ਸਾਹਿਤ ਅਕੈਡਮੀ, ਲੁਧਿਆਣਾ ਪੁਰਸਕਾਰ
  6. 2023 ਵਿੱਚ ਸਾਹਿਤ ਅਕਾਦਮੀ ਇਨਾਮ

ਪੱਕੇ ਤੌਰ ਤੇ ਪਰਦ੍ਰਸ਼ਿਤ ਕਲਾਕਿਰਤਾਂ

[ਸੋਧੋ]
  • ਗੁਰੂ ਗ੍ਰੰਥ ਸਾਹਿਬ ਭਵਨ, ਪੰਜਾਬੀ ਯੁਨੀਵਰਸਿਟੀ ਪਟਿਆਲਾ 2013
  • ਗੋਲਡਨ ਜੁਬਲੀ ਮਾਨੂਮੈਂਟ (ਸਟੇਨਲੈੱਸ ਸਟੀਲ) ਪੀ. ਏ. ਯੂ. ਲੁਧਿਆਣਾ 2012
  • ਇੰਡੀਅਨ ਅੰਬੈਸੀ, ਅਫ਼ਗਾਨਿਸਤਾਨ 2010
  • ਉਕਤਾਮੋਏ ਖੋਲਦਰੋਵਾ, ਤਾਸ਼ਕੰਦ, ਉਜਬੇਕਿਸਤਾਨ 2009
  • ਪੰਜਾਬੀ ਅਕੈਡਮੀ ਦਿੱਲੀ 2005
  • ਡਾ. ਐਸ.ਐਸ. ਨੂਰ, ਦਿੱਲੀ 2005
  • ਅਮਰਜੀਤ ਗਰੇਵਾਲ, ਲੁਧਿਆਣਾ 2005
  • ਦਵਿੰਦਰ ਚੰਦਨ, ਯੂ.ਕੇ. ੧੯੯੮
  • ਆਰਟ ਗੈਲਰੀ ਤੇ ਮਿਊਜ਼ੀਅਮ, ਪੰਜਾਬੀ ਯੂਨੀਵਰਸਿਟੀ ਪਟਿਆਲਾ- 1997
  • ਵਿਦਿਆ ਇਨਫੋਸਿਸ, ਲੁਧਿਆਣਾ 1996
  • ਗਵੈਜਡੋਲਿਨ ਸੀ. ਹੈਰੀਸਨ ਇਨਡਿਆਨਾ, ਯੂ.ਐਸ.ਏ. 1996
  • ਡੋਰੋਥੀ ਐਮ.ਸੀ. ਮੋਹਨ ਇਨਡਿਆਨਾ, ਯੂ.ਐਸ.ਏ. 1996

ਹਵਾਲੇ

[ਸੋਧੋ]