ਸਵਾਈਨ ਇਨਫ਼ਲੂਐਨਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐੱਚਐੱਨਵਨ ਇਨਫ਼ਲੂਐਨਜ਼ਾ ਵਾਇਰਸ ਦੀ ਬਿਜਲਾਣੂ ਦੂਰਬੀਨ ਵੱਲੋਂ ਲਈ ਗਈ ਤਸਵੀਰ। ਇਹਨਾਂ ਵਾਇਰਸਾਂ ਦਾ ਵਿਆਸ ੮੦-੧੨੦ ਨੈਨੋਮੀਟਰ ਹੁੰਦਾ ਹੈ।[1]

ਸੂਰ ਇਨਫ਼ਲੂਐਨਜ਼ਾ ਜਾਂ ਸਵਾਈਨ ਇਨਫ਼ਲੂਐਨਜ਼ਾ, ਜਿਸਨੂੰ ਸਵਾਈਨ ਫ਼ਲੂ, ਹਾਗ ਫ਼ਲੂ ਜਾਂ ਪਿੱਗ ਫ਼ਲੂ ਕਹਿੰਦੇ ਹਨ, ਵੱਖ ਵੱਖ ਸਵਾਈਨ ਇਨਫ਼ਲੂਐਨਜ਼ਾ ਵਿਸ਼ਾਣੂਆਂ ਵਿੱਚੋਂ ਕਿਸੇ ਇੱਕ ਵੱਲੋਂ ਫੈਲਾਇਆ ਗਿਆ ਲਾਗ ਦਾ ਰੋਗ ਹੈ। ਸਵਾਈਨ ਇਨਫ਼ਲੂਐਨਜ਼ਾ ਵਾਇਰਸ (SIV - ਐਸ ਆਈ ਵੀ), ਇਨਫ਼ਲੂਐਨਜ਼ਾ ਕੁੱਲ ਦੇ ਵਿਸ਼ਾਣੂਆਂ ਦੀ ਉਹ ਕਿਸਮ ਹੈ ਜੋ ਸੂਰਾਂ ਵਿੱਚ ਰੋਗ ਦਾ ਕਾਰਨ ਬਣਦੀ ਹੈ।

ਸਵਾਈਨ ਇਨਫ਼ਲੂਐਜ਼ਾ ਵਾਇਰਸ ਦੁਨੀਆਂ ਭਰ ਦੇ ਸੂਰਾਂ ਵਿਚ ਪਾਏ ਜਾਣ ਵਾਲੇ ਇਨਫ਼ਲੂਐਨਜ਼ਾ ਦੇ ਵਾਇਰਸਾਂ ਦਾ ਇੱਕ ਵੱਖਰਾ ਰੂਪ ਹੈ। ਇਹ ਵਾਇਰਸ ਦਾ ਲਾਂਘਾ ਸੂਰਾਂ ਤੋਂ ਇਨਸਾਨਾਂ ਨੂੰ ਆਮ ਨਹੀ ਹੈ, ਅਤੇ ਜੇ ਹੋਵੇ ਤਾਂ ਇਸ ਦਾ ਨਤੀਜਾ ਅਕਸਰ ਖ਼ੂਨ ਵਿੱਚ ਰੋਗਨਾਸ਼ਕਾਂ ਦੀ ਪੈਦਾਵਾਰ ਵਿੱਚ ਨਿੱਕਲਦਾ ਹੈ, ਮਨੁੱਖੀ ਫ਼ਲੂ ਆਮ ਤੌਰ ਤੇ ਨਹੀ ਹੁੰਦਾ। ਜੇਕਰ ਹੋ ਜਾਵੇ ਤਾਂ ਉਸਨੂੰ ਜ਼ੋਨੌਟਿਕ ਸਵਾਈਨ ਫ਼ਲੂ ਕਿਹਾ ਜਾਂਦਾ ਹੈ। ਜਿਹੜੇ ਲੋਕ ਸੂਰਾਂ ਦੇ ਕੋਲ ਰਹਿ ਕੇ ਕੰਮ ਕਰਦੇ ਹਨ, ਉਨ੍ਹਾਂ ਵਿਚ ਇਸ ਵਾਇਰਸ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਬਾਹਰਲੇ ਜੋੜ[ਸੋਧੋ]