ਸਮੱਗਰੀ 'ਤੇ ਜਾਓ

ਸਵਾਤੀ ਕੁਮਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵਾਤੀ ਕੁਮਾਰੀ
ਜਨਮਕਾਨਪੁਰ, ਉੱਤਰ ਪ੍ਰਦੇਸ਼, ਭਾਰਤ
ਕਿੱਤਾਲੇਖਕ, ਇਨੇਰਜੀ ਹੀਲਰ, ਸਲਾਹਕਾਰ, ਐਕਸੈਸ ਬਾਰ ਫੈਸਿਲਿਟੇਟਰ, ਰੇਕੀ ਹੀਲਰ, ਰੇਕੀ ਮਾਸਟਰ ਅਤੇ ਤੰਦਰੁਸਤੀ ਕੋਚ
ਸਿੱਖਿਆਨੈਸ਼ਨਲ ਸਕੂਲ ਆਫ ਬਿਜਨੈਸ
ਸ਼ੈਲੀਗਲਪ, ਰੋਮਾਂਚਿਕ, ਯਥਾਰਥ
ਸਰਗਰਮੀ ਦੇ ਸਾਲ2013 - ਹੁਣ
ਪ੍ਰਮੁੱਖ ਕੰਮਵਿਦਆਉਟ ਏ ਗੁੱਡਬਾਏ (2015),ਅਮਾਇਰਾ- ਦ ਏਸੇਂਸ ਆਫ ਲਾਈਫ (2016),ਹੈਪਲੀ ਮੈਰਿਡ ਹੈਪਲੀ ਡਿਵੋਰਸਡ (2019),ਫਿਕਸ ਯੂਅਰ ਬ੍ਰੋਕਨ ਹਰਟ (2020)
ਵੈੱਬਸਾਈਟ
swatikumari.com

ਸਵਾਤੀ ਕੁਮਾਰੀ ਇਕ ਭਾਰਤੀ ਲੇਖਕ ਅਤੇ ਕਾਲਮ ਨਵੀਸ ਹੈ।[1][2] ਉਸਨੇ ਚਾਰ ਕਿਤਾਬਾਂ ਲਿਖੀਆਂ ਹਨ: ਹੈਪਲੀ ਮੈਰਿਡ ਹੈਪਲੀ ਡਿਵੋਰਸਡ, [3] ਵਿਦਆਉਟ ਏ ਗੁੱਡਬਾਏ, [4] [5] ਫਿਕਸ ਯੂਅਰ ਬ੍ਰੋਕਨ ਹਰਟ ਅਤੇ ਅਮਾਇਰਾ- ਦ ਏਸੇਂਸ ਆਫ ਲਾਈਫ, [6] [7] [8] ਜਿਸਦਾ 'ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਇਡ ਪ੍ਰੀਵੇਂਸਨ' ਵੱਲੋਂ ਸਵਾਗਤ ਕੀਤਾ ਗਿਆ ਹੈ।[9] ਸਵਾਤੀ ਇਕ ਇਨੇਰਜੀ ਹੀਲਰ, ਸਲਾਹਕਾਰ, ਐਕਸੈਸ ਬਾਰ ਫੈਸਿਲਿਟੇਟਰ, ਰੇਕੀ ਹੀਲਰ, ਰੇਕੀ ਮਾਸਟਰ ਅਤੇ ਤੰਦਰੁਸਤੀ ਕੋਚ ਵੀ ਹੈ।

ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ

[ਸੋਧੋ]

ਸਵਾਤੀ ਕੁਮਾਰੀ ਦਾ ਜਨਮ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਸਕੂਲੀ ਪੜ੍ਹਾਈ ਐਚ.ਏ.ਐਲ. ਵਿਦਿਆਲਿਆ, ਕਾਨਪੁਰ ਵਿੱਚ ਪੂਰੀ ਕੀਤੀ ਸੀ। ਉਸਨੇ 2010 ਵਿੱਚ ਮਗਧ ਯੂਨੀਵਰਸਿਟੀ ਤੋਂ ਕੰਪਿਊਟਰ ਐਪਲੀਕੇਸ਼ਨਾਂ ਵਿੱਚ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣੀ ਪੋਸਟ-ਗ੍ਰੈਜੂਏਸ਼ਨ ਨੈਸ਼ਨਲ ਸਕੂਲ ਆਫ ਬਿਜ਼ਨਸ, ਬੰਗਲੌਰ ਤੋਂ ਕੀਤੀ ਅਤੇ ਈਕੋਲੇ ਸੁਪਰਿਓਰ ਡੀ ਕਾਮਰਸ- ਪੌ, ਫਰਾਂਸ ਤੋਂ ਵੀ ਕੀਤੀ। ਉਹ ਮਾਰਕੀਟਿੰਗ ਅਤੇ ਅੰਤਰਰਾਸ਼ਟਰੀ ਪ੍ਰਬੰਧਨ ਵਿੱਚ ਮਾਹਰ ਰਹੀ। ਲਿਖਣਾ ਉਸਦਾ ਪਹਿਲਾ ਪਿਆਰ ਸੀ ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਸੀ। ਸਾਲ 2013 ਵਿਚ ਉਸਨੇ ਗੰਭੀਰ ਬਿਮਾਰੀ ਦੀ ਜਾਂਚ ਤੋਂ ਬਾਅਦ ਆਪਣੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪਟਨਾ ਚਲੀ ਗਈ। ਕੁਝ ਮਹੀਨਿਆਂ ਬਾਅਦ ਉਸਦੀ ਮਾਂ ਨੇ ਖੁਦਕੁਸ਼ੀ ਕਰ ਲਈ। ਉਸਨੇ ਆਪਣੀ ਜ਼ਿੰਦਗੀ ਦੇ ਦੁਖਾਂਤ ਨੂੰ ਇੱਕ ਮਿਸ਼ਨ ਵਿੱਚ ਬਦਲ ਦਿੱਤਾ ਅਤੇ ਪੂਰੇ ਸਮੇਂ ਲੇਖਕ ਵਜੋਂ ਕੰਮ ਕਰਨ ਲੱਗੀ। ਉਹ ਭਾਰਤ ਵਿਚ ਆਤਮ ਹੱਤਿਆ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਲਈ ਵੀ ਕੰਮ ਕਰਦੀ ਹੈ।[10][11][12][13]

ਕਿਤਾਬਾਂ

[ਸੋਧੋ]
  • ਵਿਦਆਉਟ ਏ ਗੁੱਡਬਾਏ (2015)
  • ਅਮਾਇਰਾ- ਦ ਏਸੇਂਸ ਆਫ ਲਾਈਫ (2016)
  • ਹੈਪਲੀ ਮੈਰਿਡ ਹੈਪਲੀ ਡਿਵੋਰਸਡ (2019)
  • ਫਿਕਸ ਯੂਅਰ ਬ੍ਰੋਕਨ ਹਰਟ (2020)

ਅਵਾਰਡ ਅਤੇ ਮਾਨਤਾ

[ਸੋਧੋ]
  • ਬਿਹਾਰ ਵਿਚ ਔਰਤ ਸਸ਼ਕਤੀਕਰਣ ਦਾ ਚਿਹਰਾ ਬਣਨ ਲਈ ਇੰਦਰਾ ਆਈ.ਵੀ.ਆਇਫ਼. ਸਮੂਹ ਦੁਆਰਾ 'ਵਿਮਨ ਅਚੀਵਰਜ਼ ਆਫ ਬਿਹਾਰ -2017'।

ਹਵਾਲੇ

[ਸੋਧੋ]
  1. "Striking That Emotional Chord". PatnaBeats. Archived from the original on 2 ਫ਼ਰਵਰੀ 2017. Retrieved 25 January 2017.
  2. "छोटे कस्बे की लड़की ने अंग्रेजी में किया ऐसा काम, दुनियाभर में हो रही है तारीफ". Dainik Bhaskar. 17 May 2016. Retrieved 25 January 2017.
  3. "Happily ever after parting ways". Deccan Chronicle. 22 May 2019.
  4. "Book Review: WITHOUT A GOODBYE". Retrieved 25 January 2017.
  5. Aniruddha Pathak. "Tea Talks: Without A Goodbye By Swati Kumari!". Retrieved 25 January 2017.[permanent dead link]
  6. "Suicide bid survivor pens a book on life". Deccan Herald. 10 September 2016.
  7. Rahul Miglani. "Book Review of Amayra - a photo-story book on suicide prevention by Swati Kumari". Retrieved 2017-01-25.
  8. Hamna Hisam (11 August 2016). "This Suicide Survivor Will Tell You How Terrible It Is To Live With The Guilt Of Losing A Loved One". Archived from the original on 2 ਫ਼ਰਵਰੀ 2017. Retrieved 25 January 2017. {{cite news}}: Unknown parameter |dead-url= ignored (|url-status= suggested) (help)
  9. "AMAYRA-THE ESSENCE OF LIFE A photo-storybook to create awareness about suicide prevention" (PDF). International Association for Suicide Prevention. Archived from the original (PDF) on 2 ਫ਼ਰਵਰੀ 2017. Retrieved 25 January 2017. {{cite web}}: Unknown parameter |dead-url= ignored (|url-status= suggested) (help)
  10. "MAKE MEANING-LIVE A LIFE WITH PURPOSE". Archived from the original on 2017-02-02. Retrieved 2021-03-21. {{cite web}}: Unknown parameter |dead-url= ignored (|url-status= suggested) (help)
  11. "Untold, Unseen And Unexperienced Stories Inspire Me To Write Says Author Swati Kumari". Archived from the original on 2 ਫ਼ਰਵਰੀ 2017. Retrieved 25 January 2017. {{cite web}}: Unknown parameter |dead-url= ignored (|url-status= suggested) (help)
  12. "Swati Kumari on a mission on suicide prevention after losing her mother to suicide". Retrieved 25 January 2017.
  13. "Amayra: Woman, who survives suicide attempts, pens book on life". Archived from the original on 4 ਫ਼ਰਵਰੀ 2017. Retrieved 25 January 2017. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]