ਸਵਾਮੀ ਅਗਨੀਵੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਗਨੀਵੇਸ਼
Swami agnivesh.jpg
ਜਨਮ (1939-09-21) 21 ਸਤੰਬਰ 1939 (ਉਮਰ 78)
ਸ੍ਰੀਕਾਕੁਲਮ, ਆਂਧਰਾ ਪ੍ਰਦੇਸ਼,ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਸਾਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ
ਸਾਥੀ ਕੰਵਾਰਾ

ਸਵਾਮੀ ਅਗਨੀਵੇਸ਼ (ਜਨਮ 21 ਸਤੰਬਰ 1939) ਭਾਰਤ ਦੇ ਇੱਕ ਸਾਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ ਅਤੇ ਸੰਤ ਪੁਰਖ ਹਨ।

ਮੁੱਢਲੀ ਜ਼ਿੰਦਗੀ[ਸੋਧੋ]

ਸਵਾਮੀ ਅਗਨੀਵੇਸ਼ ਦਾ ਜਨਮ ਆਂਧਰਾ ਪ੍ਰਦੇਸ਼ ਵਿਚ ਸ੍ਰੀਕਾਕੁਲਮ ਦੇ ਇੱਕ ਆਰਥੋਡਾਕਸ ਹਿੰਦੂ ਬ੍ਰਾਹਮਣ ਪਰਿਵਾਰ ਵਿਚ 21 ਸਤੰਬਰ, 1939 ਨੂੰ ਵੀਪਾ ਸ਼ਿਆਮ ਰਾਓ ਵਜੋਂ ਹੋਇਆ ਸੀ। ਉਹ ਚਾਰ ਸਾਲ ਦਾ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦਾ ਪਾਲਣ ਪੋਸ਼ਣ ਉਸਦੇ ਨਾਨਾ ਨੇ ਕੀਤਾ ਜੋ ਸ਼ਕਤੀ (ਹੁਣ ਛੱਤੀਸਗੜ੍ਹ ਵਿੱਚ) ਨਾਮ ਦੀ ਇੱਕ ਸ਼ਾਹੀ ਰਿਆਸਤ ਦੇ ਦੀਵਾਨ ਦੇ ਪੋਤਾ ਸੀ। ਸਵਾਮੀ ਅਗਨੀਵੇਸ਼ ਨੇ ਕੋਲਕਾਤਾ ਵਿੱਚ ਕਨੂੰਨ ਅਤੇ ਬਿਜਨੇਸ ਮੈਨੇਜਮੇਂਟ ਦੀ ਪੜਾਈ ਕਰਨ ਦੇ ਬਾਅਦ ਕੋਲਕਾਤਾ ਦੇ ਨਾਮਵਰ ਸੇਂਟ ਜ਼ੇਵੀਅਰ ਕਾਲਜ ਵਿੱਚ ਮੈਨੇਜਮੈਂਟ ਦਾ ਲੈਕਚਰਾਰ ਬਣ ਗਿਆ ਅਤੇ ਫਿਰ ਕੁਝ ਦੇਰ ਲਈ ਸਬਿਆਸਾਚੀ ਮੁਖਰਜੀ, ਜੋ ਬਾਅਦ ਵਿੱਚ ਭਾਰਤ ਦਾ ਮੁੱਖ ਜਸਟਿਸ ਬਣਿਆ, ਨਾਲ ਇਕ ਜੂਨੀਅਰ ਵਜੋਂ ਵਕਾਲਤ ਵੀ ਕੀਤੀ।[1]

ਰਾਜਨੀਤੀ[ਸੋਧੋ]

ਬਾਅਦ ਵਿੱਚ ਅਗਨੀਵੇਸ਼ ਨੇ ਆਰੀਆ ਸਮਾਜ ਵਿੱਚ ਸੰਨਿਆਸ ਧਾਰਨ ਕਰ ਲਿਆ। 1970 ਵਿੱਚ ਆਰੀਆ ਸਮਾਜ ਦੇ ਸਿਧਾਂਤਾਂ (ਜੋ ਉਸਨੇ 1974ਵਿੱਚ ਆਪਣੀ ਕਿਤਾਬ, ਵੈਦਿਕ ਸਮਾਜਵਾਦ ਵਿੱਚ ਸੂਤਰਬਧ ਕੀਤੇ ਹਨ) ਦੇ ਅਧਾਰ ਤੇ ਆਰੀਆ ਸਭਾ ਨਾਮ ਦੀ ਇੱਕ ਰਾਜਸੀ ਪਾਰਟੀ ਬਣਾ ਲਈ।[2]

ਹਵਾਲੇ[ਸੋਧੋ]