ਸਹਿਰ ਖ਼ਲੀਫ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਹਿਰ ਖ਼ਲੀਫ਼ਾ
سحر خليفة
ਜਨਮ1941
ਨਾਬਲੁਸ, ਪੈਲੇਸਤਿਨ
ਰਿਹਾਇਸ਼ਇਓਵਾ, ਯੂਐਸਏ; ਨਾਬਲੁਸ; ਪੈਲੇਸਤਿਨ ਖੇਤਰ
ਪੇਸ਼ਾਲੇਖਕ, ਨਾਵਲਕਾਰ, ਨਾਰੀਵਾਦੀ

ਸਹਿਰ ਖ਼ਲੀਫ਼ਾ (ਅਰਬੀ: سحر خليفة) (ਜਨਮ 1941 ਵਿੱਚ ਨਾਬਲੁਸ ਪੈਲੇਸਤਿਨ) ਇੱਕ ਪੈਲੇਸਤਿਨੀਅਨ ਲੇਖਕ ਹੈ। ਬਿਰਜ਼ਇਟ ਯੂਨੀਵਰਸਿਟੀ, ਪੈਲੇਸਤਿਨ ਖੇਤਰ ਵਿੱਚ ਸਥਿਤ, ਵਿੱਖੇ ਅਧਿਐਨ ਤੋਂ ਬਾਅਦ, ਉਸ ਨੂੰ ਫੁਲਬ੍ਰਾਇਟ ਸਕਾਲਰਸ਼ਿਪ ਪ੍ਰਾਪਤ ਹੋਈ ਅਤੇ ਯੂ.ਐਸ ਵਿੱਚ ਆਪਣੀ ਅਗਲੀ ਪੜ੍ਹਾਈ ਕਰਨ ਲਈ ਗਈ। ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਆਪਣੀ ਐਮ.ਏ. ਦੀ ਪੜ੍ਹਾਈ ਚੈਪਲ ਪਹਾੜੀ ਤੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਤੋਂ ਕੀਤੀ ਅਤੇ 1988 ਵਿੱਚ ਪੈਲੇਸਤਿਨ ਮੁੜਨ ਤੋਂ ਪਹਿਲਾਂ ਲੋਵਾ ਯੂਨੀਵਰਸਿਟੀ ਤੋਂ ਵੁਮੈਨ ਸਟਡੀਜ਼ ਵਿਚ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਨਾਬਲੁਸ ਵਿੱਚ ਵੁਮੈਨ'ਸ ਅਫੇਅਰਸ ਸੈਂਟਰ ਦੀ ਸਥਾਪਨਾ ਕੀਤੀ, ਜਿਸ ਦੀ ਸ਼ਾਖਾ ਹੁਣ ਗਾਜ਼ਾ ਅਤੇ ਅਮਾਨ, ਜਾਰਡਨ ਵਿੱਚ ਵੀ ਮੌਜੂਦ ਹੈ। ਉਸ ਨੂੰ ਪੈਲੇਸਤਿਨ ਦੇ ਪ੍ਰਮੁੱਖ ਲੇਖਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਸ ਨੇ ਕਈ ਨਾਵਲ ਅਤੇ ਨਿਬੰਧ, ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਿਨ੍ਹਾਂ ਵਿੱਚ ਹਿਬਰੂ ਵੀ ਸ਼ਾਮਿਲ ਹੈ ਅਤੇ ਇਸ ਤੋਂ ਬਿਨਾਂ ਗੈਰ-ਗਲਪੀ ਰਚਨਾਵਾਂ ਉੱਪਰ ਵੀ ਕੰਮ ਕੀਤਾ। ਉਸ ਨੇ 2006 ਵਿੱਚ ਸਾਹਿਤ ਲਈ ਨਾਗੁਇਬ ਮਹਿਫੂਜ਼ ਮੈਡਲ ਜਿੱਤਿਆ ਜੋ ਉਸ ਨੂੰ ਉਸ ਦੇ ਨਾਵਲ 'ਦ ਈਮੇਜ, ਦ ਆਈਕਨ ਅਤੇ ਦ ਕੋਵਨੈਂਟ' ਲਈ ਮਿਲਿਆ। 

ਉਸ ਦੇ ਕਾਰਜਾਂ ਵਿਚੋਂ ਉਸ ਦਾ ਨਾਵਲ 'ਵਾਇਲਡ ਥਰੋਂਸ' ਨੂੰ ਵੀ ਵਧੀਆ ਕੰਮ ਵਜੋਂ ਜਾਣਿਆ ਜਾਂਦਾ ਹੈ। 

ਸਰੋਤ[ਸੋਧੋ]