ਸਹਿ ਧੁਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਸਹਿ ਧੁਨੀ"

ਧੁਨੀ ਵਿਗਿਆਨ ਵਿੱਚ ਜਦੋਂ ਇੱਕੋ ⁶i99ਧੁਨੀਮ ਦਾ ਹੋਰ ਅਲੱਗ ਅਲੱਗ ਤਰ੍ਹਾਂ ਉਚਾਰਣ ਕੀਤਾ ਜਾਂਦਾ ਹੈ ਤਾਂ ਉਸਨੂੰ ਸਹਿ ਧੁਨੀਆਂ ਕਿਹਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਅੰਗਰੇਜ਼ੀ ਦੇ ਵਾਕ [pin] ਵਿੱਚ [pʰ] ਅਤੇ [spin] ਵਿੱਚ [p]। ਇਸ ਵਿੱਚ ਇਹ /p/ ਧੁਨੀ ਦੀਆਂ ਦੋ ਸਹਿ ਧੁਨੀਆਂ ਹਨ। ਇਹ ਧੁਨੀਆਂ ਉਚਾਰ ਭੇਦਕ ਹੁੰਦੀਆਂ ਹਨ ਅਤੇ ਇਹੀ ਉਚਾਰ ਭੇਦਕ ਧੁਨੀਆਂ ਹੀ ਸਹਿ ਧੁਨੀਆਂ ਕਹਾਉਂਦੀਆਂ ਹਨ। ਪਰ ਇਹਨਾਂ ਸਹਿ ਧੁਨੀਆਂ ਦਾ ਧੁਨੀਮ (phoneme) ਇੱਕੋ ਹੀ ਹੁੰਦਾ ਹੈ। ਜਦ ਇਸ ਦੇ ੳਚਾਰ ਦਾ ਅੰਤਰ ਅਰਥ ਵਿੱਚ ਵੀ ਅੰਤਰ ਲਿਆਉਣ ਲੱਗੇ ਤਾਂ ਇੱਕ ਨਵਾਂ ਧੁਨੀਮ ਬਣ ਜਾਂਦਾ ਹੈ। ਉਚਾਰਣਿਕ ਸਾਂਝ ਵਾਲੇ ਧੁਨੀਮ ਜੋ ਇੱਕ ਦੂਜੇ ਨਾਲ ਸਥਾਨ ਬਦਲੀ ਕਰ ਸਕਦੇ ਹਨ ਉਹਨਾਂ ਨੂੰ ਸੁਤੰਤਰ ਬਦਲੀ (free variation) ਵਾਲੇ ਧੁਨੀਮ ਕਿਹਾ ਜਾਂਦਾ ਹੈ। ਸਥਾਨ ਬਦਲੀ ਨਹੀਂ ਕਰ ਸਕਦੇ, ਉਹ ਪੂਰਕ ਵੰਡ (complementary distribution) ਵਿੱਚ ਕਹੇ ਜਾਂਦੇ ਹਨ। ਪਰ ਦੋਹਾਂ ਤਰ੍ਹਾਂ ਦੀਆਂ ਧੁਨੀਆਂ ਅਰਥ ਵਿੱਚ ਫ਼ਰਕ ਨਹੀਂ ਲਿਆ ਸਕਦੀਆਂ। ਉਦਾਹਰਣ ਤੌਰ ਤੇ: ਅੰਗਰੇਜ਼ੀ ਸ਼ਬਦ ਦੇ ਸ਼ੁਰੂ ਵਿੱਚ ਆਉਣ ਵਾਲੇ /p/ ਧੁਨੀ ਦਾ ਉਚਾਰਣ /ph/ ਵਰਗਾ ਹੁੰਦਾ ਹੈ। ਬਾਕੀ ਸਥਿਤੀਆਂ ਮੱਧ ਅਤੇ ਅਖੀਰ ਵਿੱਚ ਇਹ /p/ ਜਿਹਾ ਹੀ ਹੁੰਦਾ ਹੈ ਭਾਵ ਸ਼ਬਦ ਦੀ ਸ਼ੁਰੂ ਦੀ ਸਥਿਤੀ ਵਿੱਚ ਇਹ ਮਹਾਂਪ੍ਰਣ (aspirated) ਹੁੰਦੇ ਹਨ ਅਤੇ ਬਾਕੀ ਸਾਰੀਆਂ ਸਥਿਤੀਆਂ ਵਿੱਚ ਅਲਪਪ੍ਰਾਣ (unaspirated) ਸਥਿਤੀ ਭੇਦ ਦੇ ਕਾਰਣ ਉਚਾਰਣ ਵਿੱਚ ਅਤੰਰ ਪੈਦਾ ਹੁੰਦਾ ਹੈ। ਉਹ ਅਰਥ ਭੇਦ ਨਹੀਂ ਲਿਆਉਂਦਾ। ਇਸ ਲਈ /p/ ਧੁਨੀ ਦੇ ਸਾਰੇ ਉਚਾਰਨਿਕ ਰੂਪ ‘[ ]‘ ਵਿੱਚ ਲਿਖਿਆ ਜਾਂਦਾ ਹੈ ਅਤੇ ਨਿਖੇੜੂ /p/ ਧੁਨੀ ਵਿਓਂਤ ਦੇ ਪ੍ਰਸੰਗ ਵਿੱਚ ‘/ /’ ਲਾਇਨ੍ਹਾਂ ਵਿੱਚ ਲਿਖਿਆ ਜਾਂਦਾ ਹੈ।

ਵੱਖ - ਵੱਖ ਵਿਦਵਾਨਾਂ ਨੇ ਇਸ ਬਾਰੇ ਆਪਣੇ - ਆਪਣੇ ਵਿਚਾਰ ਪੇਸ਼ ਕੀਤੇ ਹਨ।

"Hockett" ਦੇ ਅਨੁਸਾਰ “ਇਕ ਧੁਨੀ ਦੀਆਂ ਜੋ ਵੱਖ – ਵੱਖ ਕਿਸਮਾਂ ਸੁਣੀਆਂ ਜਾਦੀਆਂ ਹਨ ਉਹ ਸਹਿ ਧੁਨੀਆਂ (allophone) ਹਨ। ਅਤੇ ਉਹ ਇਕੋ ਧੁਨੀਮ (phoneme) ਨੂੰ ਪੇਸ਼ ਕਰਦੀਆਂ ਹਨ।“

“Gleason” ਦੇ ਅਨੁਸਾਰ “ਉਹ ਧੁਨੀ ਜਾ ਧੁਨੀ ਸ਼ੇਣ੍ਰੀ ਜੋ ਪੂਰਕ ਵੰਡ ਹੁੰਦੀ ਹੈ ਅਤੇ ਇੱਕ phoneme ਨਾਲ ਸੰਬਧਿਤ ਹੁੰਦੀ ਹੈ। allophone ਅਖਵਾਉਦੀਂ ਹੈ। "J.D Collor" ਅਨੁਸਾਰ ‘“ਸਹਿ ਧੁਨੀਆਂ ਉਹ ਧੁਨੀਆਂ ਹਨ ਜੋ ਕਦੇ ਵੀ ਇੱਕ ਹੀ ਸਥਾਨ ਤੇ ਨਹੀਂ ਉਚਾਰੀਆਂ ਜਾਂਦੀਆਂ, ਹਮੇਸ਼ਾ ਪੂਰਕ ਵੰਡ (complimentary distribution) ਵਿੱਚ ਹੁੰਦੀਆਂ ਹਨ। ਅੰਗਰੇਜੀ ਭਾਸ਼ਾਂ ਦੇ ਪ੍ਰੰਸ਼ਗ ਵਿੱਚ ਸਹਿ ਧੁਨੀਆਂ ਦੀ ਹੋਦਂ ਸਮਝਾਉਣ ਬਾਰੇ ਉਸਦਾ ਕਹਿਣਾ ਹੈ ਕਿ ਅੰਗਰੇਜੀ ਸ਼ਬਦ ‘clearly’ ਵਿੱਚ ਦੋ /L/ ਧੁਨੀਆਂ ਉਚਾਰੀਆਂ ਜਾਂਦੀਆਂ ਹਨ। ਪਰ ਦੋਹਾਂ ਦੇ ਉਚਾਰ ਵਿੱਚ ਫਰਕ ਹੈ। ਪਹਿਲੀ /L/ ਧੁਨੀਵਿੱਚ ਨਾਦ ਤੰਤੀਆਂ (vocal cords) ਦੀ ਕੰਬਣੀ ਨਹੀਂ ਹੈ ਸਿਰਫ ਰਗੜ ਹੈ। ਜਦੋਂ ਕਿ ਦੂਜੀ ਧੁਨੀ ਵਿੱਚ ਰਗੜ(friction) ਨਹੀਂ ਹੈ ਸਿਰਫ ਨਾਦ (voiced) ਹੈ। ਸਥਾਨਕ ਬੁਲਾਰਾ (native speaker) ਇਸਨੂੰ ਬਿਨ੍ਹਾ ਸੋਚੇ ਸਮਝੇ ਉਚਾਰਦੇ ਹਨ। ਜਦੋਂ ਸਾਜਾਂ (instruments) ਦੁਆਰਾ ਉਹਨਾਂ ਨੂੰ /L/ ਧੁਨੀ ਦੇ ਦੋ ਉਚਾਰਣਿਕ ਪੱਖਾਂ ਬਾਰੇ ਦੱਸਦੇ ਹਾਂ ਤਾਂ ਉਹ ਹੈਰਾਨ ਹੁੰਦੇ ਹਨ। ਅੰਗਰੇਜ਼ੀ ਸ਼ਬਦ heart, hat. Hunt, heat, ਵਿੱਚ /h/ ਧੁਨੀ ਵੱਖੋ ਵੱਖਰੀ ਹੈ। ਇਸ ਵੱਖਰੇਵੇਂ ਕਾਰਨ /h/ ਤੋਂ ਬਾਅਦ ਆਉਣ ਵਾਲੇ ਸ੍ਵਰ (vowels a, e, u, ea) ਹਨ, ਪਰ ਇਹ ਸਾਰੇ ਇੱਕੋ ਧੁਨੀਮ (phoneme) ਦੀ ਪ੍ਰਤੀਨਿਧਤਾ ਕਰਦੇ ਹਨ ਪਰ ਇੱਕੋ ਚਿੰਨ੍ਹ ਨਾਲ ਲਿਖੇ ਜਾਂਦੇ ਹਨ। ਇਸ ਲਈ ਇਹ /h/ ਦੀਆਂ ਸਹਿ ਧੁਨੀਆਂ ਹਨ। ਧੁਨੀਮ ਉਸ ਦੀਆਂ ਸਹਿ ਧੁਨੀਆਂ ਕਦੀ ਵੀ ਇੱਕ ਦੂਜੇ ਦਾ ਵਿਰੋਧ ਨਹੀਂ ਕਰਦੇ ਭਾਵ ਅਰਥਾਂ ਵਿੱਚ ਅੰਤਰ ਨਹੀਂ ਲਿਆਉਂਦੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਹਿ ਧੁਨੀਆਂ ਪੂਰਕ ਵੰਡ ਵਿੱਚ ਸਥਿਤ ਰਹਿੰਦੇ ਹਨ ਭਾਵ ਇੱਕੋ ਵਾਤਾਵਰਣ ਵਿੱਚ ਵਰਤੇ ਨਹੀਂ ਜਾਂਦੇ। ਇਸ ਤੋਂ ਉਲਟ ਕਈ ਅਜਿਹੇ ਉਦਾਹਰਣ ਵੀ ਹਨ ਜਿੱਥੇ ਸਹਿ ਧੁਨੀਆਂ ਇੱਕ ਦੁਜੇ ਦੀ ਥਾਂ ਆ ਜਾਂਦੇ ਹਨ। ਪਰ ਉਹ ਨਿਖੇੜੂ ਨਹੀਂ ਹੁੰਦੇ। ਇਸ ਤਰ੍ਹਾਂ ਸਹਿ ਧੁਨੀਆਂ ਸੁੰਤਤਰ ਬਦਲੀ ਦੇ ਰੂਪ ਵਿੱਚ ਹੁੰਦੇ ਹਨ ਜੇਂ ਪੰਜਾਬੀ ਵਿੱਚ ‘ਗਮ’ ਅਤੇ ‘ਗ਼ਮ’ ਵਿੱਚ /ਗ/ ਅਤੇ /ਗ਼/ ਦੋਵੇਂ ਸੁੰਤਤਰ ਬਦਲੀ ਵਿੱਚ ਹਨ ਕਿਉਂਕਿ /ਗ/ ਸਹਿ ਧੁਨੀ ਅਤੇ /ਗ਼/ ਸਹਿ ਧੁਨੀ ਵਿੱਚ ਅਰਥ ਭੇਦ ਨਹੀਂ ਮਿਲਦਾ।

"David crystal" ਨੇ ਸਹਿ ਧੁਨੀਆਂ ਦੀ ਵਿਓਂਤਪਤੀ (derivation) ਦਾ ਉਲੇਖ ਕੀਤਾ ਹੈ। ਉਸ ਅਨੁਸਾਰ ਸਹਿ ਧੁਨੀਆਂ ਇੱਕ ਅੰਸ਼ ਹੈ ਜੋ ਇੱਕ ਤਰ੍ਹਾਂ ਨਾਲ ਅਗੇਤਰ (prefix) ਹੈ ਇਹ ਭਾਸ਼ਿਕ ਇਕਾਈਆਂ ਦੇ ਸੰਕਲਪੀ (concept) ਸ਼ਬਦਾਂ ਦੇ ਸ਼ਰਰੂ ਵਿੱਚ ਜੋੜ ਦਿੱਤਾ ਜਾਂਦਾ ਹੈ। ਜਿਵੇਂ ਧੁਨੀ (phone) ਅਤੇ ਰੂਪੀਮ (morph) ਨਾਲ। ਇਸ ਜੋੜ ਤੋਂ ਸਹਿ ਧੁਨੀਆਂ ਤੇ ਸਹਿ ਰੂਪੀਮ (allomorph) ਬਣਦੇ ਹਨ। ਜੋ ਧੁਨੀਮ ਅਤੇ ਸਹਿ ਧੁਨੀ ਦੇ ਦਰਮਿਆਨ ਜੋ ਰਿਸ਼ਤਾ ਹੈ ਉਹ realization ਦਾ ਰਿਸ਼ਤਾ ਹੈ। ਕਿਉਂਕਿ ਧੁਨੀਮ ਇਸ ਦੀ ਸਹਿ ਧੁਨੀ ਦੁਆਰਾ ਹੀ ਸਪਸ਼ਟ (Realize) ਹੁੰਦਾ ਹੈ।

ਹਵਾਲਾ[ਸੋਧੋ]

ਧਾਲੀਵਾਲ, ਪ੍ਰੇਮ ਪ੍ਰਕਾਸ਼: (2002) “ਸਿਧਾਂਤਕ ਭਾਸ਼ਾ ਵਿਗਿਆਨ” ਮਦਾਨ ਪਬਲੀਕੇਸ਼ਨਜ਼