ਸਮੱਗਰੀ 'ਤੇ ਜਾਓ

ਸ਼ਕੀਲ ਓ'ਨੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਕੀਲ ਰੈਸ਼ੌਨ ਓ'ਨੀਲ (ਜਨਮ 6 ਮਾਰਚ, 1972) ਜਿਸ ਨੂੰ "ਸ਼ੈਕ" ਨਾਂਮ ਦੇ ਨਾਲ਼ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਪੇਸ਼ੇਵਰ ਬਾਸਕਿਟਬਾਲ ਖਿਡਾਰੀ ਹੈ, ਜੋ ਕਿ ਟੈਲੀਵਿਜ਼ਨ ਪ੍ਰੋਗਰਾਮ ਇਨਸਾਈਡ ਦ ਐੱਨਬੀਏ 'ਤੇ ਇੱਕ ਸਪੋਰਟਸ ਐਨਾਲਿਸਟ ਹੈ। ਓ'ਨੀਲ ਨੂੰ ਦੁਨੀਆ ਦਾ ਸਭ ਤੋਂ ਮਹਾਨ ਖਿਡਾਰੀ ਵੀ ਕਿਹਾ ਜਾਂਦਾ ਹੈ। ਓ'ਨੀਲ ਦਾ ਕੱਦ 7 ਫੁੱਟ 1 ਇੰਚ ਹੈ ਅਤੇ ਭਾਰ 147 ਕਿੱਲੋ (325 ਪਾਉਂਡ) ਹੈ, ਅਤੇ ਓ'ਨੀਲ ਨੇ ਆਪਣੇ 19 ਵਰ੍ਹਿਆਂ ਦੇ ਕਰੀਅਰ ਵਿੱਚ 6 ਟੀਮਾਂ ਲਈ ਖੇਡਿਆ ਅਤੇ ਉਹ 4 ਵਾਰ ਐੱਨਬੀਏ ਚੈਂਪੀਅਨ ਵੀ ਰਹਿ ਚੁੱਕਾ ਹੈ।