ਸ਼ਗੁਨ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਗੁਨ ਚੌਧਰੀ
ਨਿੱਜੀ ਜਾਣਕਾਰੀ
ਜਨਮ ਨਾਂਸ਼ਗੁਨ ਚੌਧਰੀ
ਜਨਮ (1983-06-26) 26 ਜੂਨ 1983 (ਉਮਰ 38)
ਜੈਪੁਰ, ਰਾਜਸਥਾਨ, ਭਾਰਤ
Years active1983–ਮੌਜੂਦਾ
ਖੇਡ
ਖੇਡਨਿਸ਼ਾਨੇਬਾਜ਼

ਸ਼ਗੁਨ ਚੌਧਰੀ (ਜਨਮ 1983) ਜੈਪੁਰ, ਰਾਜਸਥਾਨ ਤੋਂ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਸਨੇ ਆਪਣੀ ਪੜ੍ਹਾਈ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਸਕੂਲ ਜੈਪੁਰ ਤੋਂ ਕੀਤੀ। ਸ਼ਗੁਨ ਚੌਧਰੀ ਲੰਡਨ ਵਿਚ 2012 ਸਮਰ ਓਲੰਪਿਕ ਖੇਡਾਂ ਦੇ ਟ੍ਰੈਪ ਸ਼ੂਟਿੰਗ ਮੁਕਾਬਲੇ ਵਿਚ 20 ਵੇਂ ਸਥਾਨ 'ਤੇ ਰਹੀ।[1] ਸ਼ਗੁਨ ਚੌਧਰੀ ਨੂੰ ਓਲੰਪਿਕ ਗੋਲਡ ਕੁਐਸਟ ਦੁਆਰਾ ਸਹਿਯੋਗ ਪ੍ਰਾਪਤ ਹੈ।

ਉਹ ਓਲੰਪਿਕ ਟ੍ਰੈਪ ਸ਼ੂਟਿੰਗ ਪ੍ਰੋਗਰਾਮ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਔਰਤ ਹੈ।[2] ਲੰਡਨ 2012 ਵਿੱਚ ਕੁਆਲੀਫਾਈੰਗ ਗੇੜ ਵਿੱਚ 61 ਦੇ ਸਕੋਰ ਨਾਲ ਉਹ 20 ਵੇਂ ਸਥਾਨ ’ਤੇ ਰਹੀ ਅਤੇ ਫਾਈਨਲ ਵਿੱਚ ਜਾਣ ਵਿੱਚ ਅਸਮਰਥ ਰਹੀ। ਸ਼ਗੁਨ ਚੌਧਰੀ ਨੇ ਵੀਰਵਾਰ 16 ਨਵੰਬਰ, 2017 ਨੂੰ 61 ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾ ਟ੍ਰੈਪ ਨਿਸ਼ਾਨੇਬਾਜ਼ੀ ਵਿੱਚ ਜਿੱਤਣ 'ਤੇ ਇੱਕ ਰਾਸ਼ਟਰੀ ਚੈਂਪੀਅਨਸ਼ਿਪ ਦਾ ਤਾਜ ਹਾਸਿਲ ਕੀਤਾ। 

ਹਵਾਲੇ[ਸੋਧੋ]

  1. "Trap results - Shooting - London 2012 Olympics". www.olympic.org. Retrieved 2015-06-15. 
  2. Ajinkya, Vivek (1 March 2012). "It's not been an easy ride for Shagun Chowdhary". Mid Day.