ਸ਼ਬਦਾਰਥ ਅਲੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਬਦਾਰਥ ਅਲੰਕਾਰ: ਜਿਹੜੇ ਅਲੰਕਾਰ ਸ਼ਬਦ ਤੇ ਅਰਥਾਂ ਅਧਾਰਿਤ ਹੋਕੇ ਦੋਨਾਂ ਵਿਚਕਾਰ ਕਾਵਿਕ ਚਮਤਕਾਰ ਪੈਦਾ ਕਰਦੇ ਹਨ ਉਹ ਸ਼ਾਬਦਿਕ ਅਲੰਕਾਰ ਹੁੰਦੇ ਹਨ।

(ਓ) ਸਸ੍ਰਿਸ਼ਟੀ ਅਲੰਕਾਰ : ਜਿਸ ਅਲੰਕਾਰ ਵਿਚ ਸ਼ਬਦ ਤੇ ਅਰਥ ਦੋਨਾਂ ਦੇ ਵਰਤੋਂ ਹੋਵੇ। ਜਿਵੇਂ -

ਮਿੱਟੀ,ਮਿੱਟੀ,ਮਿੱਟੀ,

ਬੱਸ ਮਿੱਟੀ ਹੀ ਮਿੱਟੀ।

ਦੇਖ ਲਈ ਖ਼ੁਦਾ,

ਇਸ ਤੋਂ ਵੱਧ ਨਾ ਤੇਰੀ ਖੁਦਾਈ।

(ਅ)ਸ਼ੰਕਰ ਅਲੰਕਾਰ : ਜਿਸ ਵਿਚ 2 ਜਾਂ 2 ਤੋਂ ਵੱਧ ਅਲੰਕਾਰ ਆਪਸ ਵਿਚ ਦੁੱਧ ਪਾਣੀ ਵਾਂਗ ਮਿਲੇ ਹੋਣ ਤੇ ਓਹਨਾ ਨੂੰ ਵੱਖ-ਵੱਖ ਦੇਖਿਆ ਨਾ ਜਾ ਸਕਦੇ,ਉਸਨੂੰ ਸ਼ੰਕਰ ਅਲੰਕਾਰ ਕਹਿੰਦੇ ਹਨ।