ਸਮੱਗਰੀ 'ਤੇ ਜਾਓ

ਸ਼ਬਾਬ ਆਲਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਬਾਬ ਆਲਮ
ਜਨਮ (1984-08-15) 15 ਅਗਸਤ 1984 (ਉਮਰ 40)
ਮੁਜ਼ੱਫਰਨਗਰ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਸਿੱਖਿਆ ਸ਼ਾਸਤਰੀ
ਲਈ ਪ੍ਰਸਿੱਧ
ਵੈੱਬਸਾਈਟdrshababaalam.com

ਸ਼ਬਾਬ ਆਲਮ (ਜਨਮ 15 ਅਗਸਤ 1984) ਭਾਰਤੀ ਲੇਖਕ, ਸਿੱਖਿਆ ਸ਼ਾਸਤਰੀ ਅਤੇ ਹਿੰਦੀ ਅਤੇ ਉਰਦੂ ਭਾਸ਼ਾ ਦਾ ਕਵੀ ਹੈ। ਉਸਨੇ ਗ੍ਰਾਮੀਣ ਮੁਕਤ ਵਿਦਿਆਲਯ ਸਿੱਖਿਆ ਸੰਸਥਾਨ, ਫਸਟ ਏਡ ਕੌਂਸਲ ਆਫ਼ ਇੰਡੀਆ ਦੀ ਸਥਾਪਨਾ ਕੀਤੀ ਅਤੇ ਫਸਟ ਏਡ ਕੌਂਸਲ ਦਾ ਪ੍ਰਧਾਨ ਰਿਹਾ। ਉਸਨੂੰ 2018 ਵਿੱਚ ਮੀਜ਼ਾਨ ਤਾਲੀਮੀ ਖ਼ਿਦਮਤ ਅਵਾਰਡ ਮਿਲਿਆ। ਗ੍ਰਾਮੀਣ ਮੁਕਤ ਵਿਦਿਆਲਯ ਸਿੱਖਿਆ ਸੰਸਥਾਨ ਨੂੰ 2020 ਵਿੱਚ ਸਰਵੋਤਮ ਡਿਸਟੈਂਸ ਲਰਨਿੰਗ ਸੈਂਟਰ ਦਾ ਪੁਰਸਕਾਰ ਦਿੱਤਾ ਗਿਆ ਸੀ। ਆਲਮ ਦੀਆਂ ਕਈ ਕਿਤਾਬਾਂ ਨੂੰ ਕੁਝ ਭਾਰਤੀ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਜੀਵਨੀ

[ਸੋਧੋ]

ਸ਼ਬਾਬ ਆਲਮ ਦਾ ਜਨਮ 15 ਅਗਸਤ 1984 ਨੂੰ ਮੁਜ਼ੱਫਰਨਗਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। [1] ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਵਿੱਚੋਂ ਪ੍ਰਾਪਤ ਕੀਤੀ ਅਤੇ ਫਿਰ ਉੱਚੇਰੀ ਪੜ੍ਹਾਈ ਲਈ ਮੇਰਠ ਗਿਆ ਅਤੇ ਭੂਗੋਲ ਨਾਲ਼ ਬੀਏ ਕੀਤੀ। [1] ਉਸਨੇ ਐਮਏ, ਐਮਬੀਏ ਅਤੇ ਪੀਐਚਡੀ ਦੀ ਡਿਗਰੀ ਕੀਤੀ ਹੈ। [1] ਉਸਨੇ ਨਵਾਜ਼ ਦੇਵਬੰਦੀ ਨਾਲ਼ ਉਰਦੂ ਸ਼ਾਇਰੀ ਦਾ ਅਧਿਐਨ ਕੀਤਾ। [2]

ਹਵਾਲੇ

[ਸੋਧੋ]
  1. 1.0 1.1 1.2 Sadiyah 2021.
  2. Zahoor 2021.