ਸ਼ਲਭ ਆਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਲਭ ਆਸਨ

ਸ਼ਲਭ ਆਸਨ (शलभासन;) ਇਹ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਦਾ ਮਤਲਵ ਹੈ ਟਿੱਡਾ।[1]

ਵਿਧੀ[ਸੋਧੋ]

ਸਭ ਤੋਂ ਪਹਿਲਾਂ ਮੂਧੇ ਲੇਟ ਜਾਓ, ਠੋਡੀ ਨੂੰ ਜ਼ਮੀਨ ਨਾਲ ਲਾ ਕੇ ਰੱਖੋ। ਦੋਵੇਂ ਹੱਥਾਂ ਨੂੰ ਪੱਟਾਂ ਥੱਲੇ ਰੱਖੋ। ਸੱਜੇ ਹੱਥ ਨੂੰ ਸੱਜੇ ਪੱਟ ਥੱਲੇ ਅਤੇ ਖੱਬੇ ਹੱਥ ਨੂੰ ਖੱਬੇ ਪੱਟ ਥੱਲੇ ਰੱਖੋ। ਹੁਣ ਸਾਹ ਭਰਦੇ ਹੋਏ ਦੋਵੇਂ ਲੱਤਾਂ ਨੂੰ ਉਪਰ ਚੁੱਕੋ, ਧਿਆਨ ਰੱਖੋ ਕਿ ਗੋਡੇ ਨਾ ਮੁੜਨ। ਪੈਰਾਂ ਦੇ ਪੰਜੇ ਬਾਹਰ ਦੀ ਤਰਫ਼ ਹੋਣਗੇ। ਇਹ ਅਭਿਆਸ ਇੱਕ-ਇੱਕ ਲੱਤ ਚੁੱਕ ਕੇ ਵੀ ਕੀਤਾ ਜਾ ਸਕਦਾ ਹੈ। ਜੇ ਅਸੀਂ ਇਸ ਆਸਨ ਨੂੰ ਇੱਕ ਲੱਤ ਨਾਲ ਕਰੀਏ ਤਾਂ ਅਸੀਂ ਇਸ ਨੂੰ ਅਰਧ ਸ਼ਲਭ ਆਸਨ ਕਹਾਂਗੇ ਜੇ ਦੋਨੋਂ ਲੱਤਾ ਨਾਲ ਕਰੀਏ ਤਾਂ ਪੂਰਨ ਸ਼ਲਭ ਆਸਨ ਕਹਾਂਗੇ। ਸਾਹ ਫੁੱਲ’ ਤੇ ਹੌਲੀ-ਹੌਲੀ ਸਾਹ ਛੱਡਦੇ ਹੋਏ ਲੱਤਾਂ ਨੂੰ ਥੱਲੇ ਲੈ ਆਓ। ਇਸ ਆਸਨ ਨੂੰ 5-6 ਵਾਰ ਕੀਤਾ ਜਾ ਸਕਦਾ ਹੈ।[2]

ਸਾਵਧਾਨੀਆਂ[ਸੋਧੋ]

  • ਇਸ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਕਰੋ।
  • ਸ਼ਲਭ ਆਸਨ ਕਰਨ ਤੋਂ ਪਹਿਲਾਂ ਅਰਧ ਸ਼ਲਭ ਆਸਨ ਦਾ ਅਭਿਆਸ ਕਰੋ।
  • ਠੋਡੀ ਜ਼ਮੀਨ ਨਾਲ ਲੱਗੀ ਰਹੇ।
  • ਧਿਆਨ ਸਿਰਫ ਆਪਣੇ ਸਰੀਰ ’ਤੇ ਹੀ ਹੋਣਾ ਚਾਹੀਦਾ ਹੈ।
  • ਸ਼ੁੱਧ ਅਤੇ ਸ਼ਾਂਤ ਵਾਤਾਵਰਨ।

ਲਾਭ[ਸੋਧੋ]

ਕਮਰ ਦਰਦ ਠੀਕ ਹੁੰਦੀ ਹੈ। ਪੇਟ, ਕਮਰ ਅਤੇ ਪੱਟਾਂ ਦਾ ਮੋਟਾਪਾ ਦੂਰ ਹੁੰਦਾ ਹੈ। ਕਮਰ ਲਚਕੀਲੀ ਹੁੰਦੀ ਹੈ।

ਹਵਾਲੇ[ਸੋਧੋ]

  1. Yesudian, Selvarajan; Haich, Elisabeth (January 1953). Yoga and health. Harper. p. 139. Retrieved 11 April 2011.
  2. http://www.divyayoga.com/