ਸ਼ਵੇਤਾ ਤ੍ਰਿਪਾਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਵੇਤਾ ਤ੍ਰਿਪਾਠੀ
Shweta Tripathi at Critics' Choice Shorts & Series Awards 2019 (10) (cropped).jpg
ਸ਼ਵੇਤਾ ਤ੍ਰਿਪਾਠੀ 2019 ਵਿੱਚ
ਜਨਮ (1985-07-06) 6 ਜੁਲਾਈ 1985 (ਉਮਰ 35)
ਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਸਹਾਇਕ ਨਿਰਦੇਸ਼ਕ, ਮਾਡਲ

ਸ਼ਵੇਤਾ ਤ੍ਰਿਪਾਠੀ (ਜਨਮ 7 ਜੁਲਾਈ 1985) ਇੱਕ ਭਾਰਤੀ ਅਦਾਕਾਰਾ ਹੈ।[1] ਉਸਨੂੰ ਡਿਜ਼ਨੀ ਚੈਨਲ ਓਰਿਜਨਲ ਲੜੀ ਕਿਆ ਮਸਤ ਹੈ ਲਾਈਫ਼ ਵਿੱਚ ਉਸਦੇ ਜ਼ੇਨਿਆ ਖ਼ਾਨ ਦੀ ਭੂਮਿਕਾ ਨਿਭਾਉਣ ਕਰਕੇ ਜਾਣਿਆ ਜਾਂਦਾ ਹੈ।[2][3][4][5]

ਨਿੱਜੀ ਜ਼ਿੰਦਗੀ[ਸੋਧੋ]

ਸ਼ਵੇਤਾ ਤ੍ਰਿਪਾਠੀ ਦਾ ਜਨਮ 6 ਜੁਲਾਈ 1985 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ।[6] ਉਸ ਦੇ ਪਿਤਾ ਭਾਰਤੀ ਪ੍ਰਬੰਧਕੀ ਸੇਵਾਵਾਂ ਲਈ ਕੰਮ ਕਰਦੇ ਹਨ ਅਤੇ ਉਸਦੀ ਮਾਤਾ ਸੇਵਾਮੁਕਤ ਅਧਿਆਪਕਾ ਹੈ। ਉਸਦੇ ਪਿਤਾ ਦੀ ਨੌਕਰੀ ਕਾਰਨ ਪਰਿਵਾਰ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਰਹਿੰਦਾ ਸੀ। ਸ਼ਵੇਤਾ ਤ੍ਰਿਪਾਠੀ ਨੇ ਆਪਣਾ ਬਚਪਨ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਮੁੰਬਈ, ਮਹਾਰਾਸ਼ਟਰ ਵਿੱਚ ਬਿਤਾਇਆ।[6] ਉਹ ਅੰਡੇਮਾਨ ਵਿੱਚ ਬਿਤਾਏ ਸਮੇਂ ਬਾਰੇ ਦੱਸਦੀ ਹੈ, "ਇਥੇ ਮੈਨੂੰ ਪਤਾ ਲੱਗਿਆ ਕਿ ਮੈਂ ਘੁੰਮਣਾ ਅਤੇ ਬਾਹਰ ਜਾਣਾ ਕਿੰਨਾ ਪਸੰਦ ਕਰਦੀ ਹਾਂ। ਹਰ ਹਫਤੇ ਇੱਕ ਨਵੇਂ ਟਾਪੂ ਤੇ ਪਿਕਨਿਕ ਹੁੰਦੀ ਸੀ, ਅਤੇ ਇਹ ਸੋਹਣਾ ਤਜਰਬਾ ਸੀ।"[7]

ਪੇਸ਼ੇਵਰ ਜ਼ਿੰਦਗੀ[ਸੋਧੋ]

ਤ੍ਰਿਪਾਠੀ ਨੂੰ ਖ਼ਾਸ ਕਰਕੇ ਮਸਾਨ ਵਿੱਚ ਉਸਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਹੈ। ਉਸਦਾ ਜ਼ੇਨਿਆ ਖ਼ਾਨ ਦਾ ਰੋਲ ਵੀ ਬਹੁਤ ਖ਼ਾਸ ਰਿਹਾ ਸੀ।[3][8] ਇਸ ਤੋਂ ਇਲਾਵਾ ਉਹ ਟਾਟਾ ਸਕਾਈ, ਵੋਡਾਫੋਨ ਅਤੇ ਮਕਡੋਨਾਲਡ ਦੇ ਵਿਗਿਆਪਨ ਵਿੱਚ ਵੀ ਆਉਂਦੀ ਰਹੀ ਹੈ। ਉਹ ਮਹਿਲਾ ਮੈਗਜ਼ੀਨ ਫੈਮਿਨਾ ਲਈ ਫੋਟੋ ਸੰਪਾਦਕ ਵੀ ਰਹੀ ਹੈ। ਕਿਆ ਕੂਲ ਹੈਂ ਹਮ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਪਿਜ਼ੀਅਨ ਟ੍ਰੇਲਰ ਹਾਊਸ ਵਿੱਚ ਕੰਮ ਕਰਦੀ ਸੀ। ਇਹ ਮੁੰਬਈ ਦਾ ਇੱਕ ਪੋਸਟ ਪ੍ਰੋਡਕਸ਼ਨ ਹਾਊਸ ਸੀ ਅਤੇ ਉਸਨੇ ਇੱਕ ਆਲ ਮਾਈ ਟੀ ਪ੍ਰੋਡਕਸ਼ਨਜ਼ ਨਾਮ ਦੀ ਥੀਏਟਰ ਕੰਪਨੀ ਵੀ ਚਲਾਈ।

ਫ਼ਿਲਮਾਂ[ਸੋਧੋ]

ਸਾਲ  ਸ਼ੋਅ/ਐਡ/ਫ਼ਿਲਮ/ਗੀਤ ਭੂਮਿਕਾ ਨੋਟਿਸ
2009/10 ਕਿਆ ਮਸਤ ਹੈ ਲਾਈਫ਼ ਜ਼ੇਨਿਆ ਖ਼ਾਨ  ਟੈਲੀਵਿਜ਼ਨ ਲੜੀ; 2ਸੀਜ਼ਨ 
2011 ਤ੍ਰਿਸ਼ਨਾ ਸ਼ਵੇਤਾ ਮਿਖੇਲ ਵਿੰਟਰਬੌਟਮ ਦੁਆਰਾ ਨਿਰਦੇਸ਼ਿਤ
2011 ਸੁਜਾਤਾ ਛੋਟੀ ਸੁਜਾਤਾ ਛੋਟੀ ਫ਼ਿਲਮ
2015 ਮਸਾਨ ਸ਼ਾਲੂ ਗੁਪਤਾ ਇੰਡੋ-ਫ਼ਰੈਂਚ ਪ੍ਰੋਡਕਸ਼ਨ, 2015 ਕਾਨ ਫ਼ਿਲਮ ਫੈਸਟੀਵਲ 'ਤੇ ਪ੍ਰੀਮੀਅਰ

ਜੇਤੂ, ਜ਼ੀ ਸਿਨੇ ਅਵਾਰਡਸ ਵਿੱਚ ਸਭ ਤੋਂ ਵਧੀਆ ਸਹਾਇਕ ਅਦਾਕਾਰਾ ਲਈ ਇਨਾਮ
ਨਾਮਜ਼ਦ, FOI ਆਨਲਾਇਨ ਅਵਾਰਡਸ (ਭਾਰਤ) ਬੈਸਟ ਡੈਬਿਊ ਲਈ[9]

2016 ਦ ਟ੍ਰਿਪ ਅਨਾਨਯਾ ਟੈਲੀਵਿਜ਼ਨ ਸੀਰੀਜ਼
2016 ਲਵ ਸ਼ੌਰਟਸ ਛੋਟੀ ਫ਼ਿਲਮ
2017 ਹਰਾਮਖ਼ੋਰ ਸੰਧਿਆ ਜੇਤੂ, FOI ਆਨਲਾਇਨ ਅਵਾਰਡਸ (ਭਾਰਤ) - ਐਕਟਿੰਗ ਲਈ ਖ਼ਾਸ ਮੈਂਸ਼ਨ[10]
2018 ਬਿਊਟੀਫੁਲ ਵਰਲਡ ਛੋਟੀ ਫ਼ਿਲਮ
2018 ਮਿਰਜ਼ਾਪੁਰ ਅਲੀ ਜ਼ਫ਼ਰ ਅਤੇ ਵਿਕਰਾਂਤ ਨਾਲ
2018 ਕਾਰਗੋ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]