ਸਮੱਗਰੀ 'ਤੇ ਜਾਓ

ਸ਼ਹਿਜ਼ਾਦ ਅਹਿਮਦ (ਕਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਹਿਜ਼ਾਦ ਅਹਿਮਦ[1] (ਉਰਦੂ Urdu: شہزاد احمد 16 ਅਪ੍ਰੈਲ 1932 – 2 ਅਗਸਤ 2012), ਇੱਕ ਪਾਕਿਸਤਾਨੀ ਉਰਦੂ ਕਵੀ, ਲੇਖਕ ਅਤੇ ਪਾਕਿਸਤਾਨ ਦੀ ਇੱਕ ਪੁਰਾਣੀ ਲਾਇਬ੍ਰੇਰੀ ਮਜਲਿਸ-ਏ-ਤਰੱਕੀ-ਏ-ਅਦਬ ਦਾ ਨਿਰਦੇਸ਼ਕ ਸੀ। ਸ਼ਹਿਜ਼ਾਦ ਦੇ ਕਾਵਿ ਸੰਗ੍ਰਹਿ ਵਿੱਚ ਲਗਭਗ ਤੀਹ ਕਿਤਾਬਾਂ ਅਤੇ ਮਨੋਵਿਗਿਆਨ ਬਾਰੇ ਕਈ ਹੋਰ ਪ੍ਰਕਾਸ਼ਨ ਸ਼ਾਮਲ ਹਨ। 1990 ਦੇ ਦਹਾਕੇ ਵਿੱਚ, ਉਸਨੇ ਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ ਅਤੇ ਪਾਕਿਸਤਾਨ ਸਰਕਾਰ ਵੱਲੋਂ ਉਸਨੂੰ ਤਮਗ਼ਾ ਹੁਸਨ ਕਾਰਕਰਦਗੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸਨੂੰ ਗੈਰ-ਉਰਦੂ ਕਵਿਤਾਵਾਂ ਦਾ ਉਰਦੂ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਸਿਹਰਾ ਵੀ ਜਾਂਦਾ ਹੈ।

ਆਰੰਭਕ ਜੀਵਨ[ਸੋਧੋ]

ਸ਼ਹਿਜ਼ਾਦ ਦਾ ਜਨਮ 16 ਅਪ੍ਰੈਲ 1932 ਨੂੰ ਬ੍ਰਿਟਿਸ਼ ਭਾਰਤ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਚਲਾ ਗਿਆ। ਪਰਵਾਸ ਤੋਂ ਪਹਿਲਾਂ ਉਸਨੇ ਅੰਮ੍ਰਿਤਸਰ ਵਿੱਚ ਮੈਟ੍ਰਿਕ ਕਰ ਲਈ ਸੀ। 1956 ਵਿੱਚ, ਉਸਨੇ ਲਾਹੌਰ ਸਰਕਾਰੀ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨਲੱਗ ਪਿਆ ਅਤੇ ਮਨੋਵਿਗਿਆਨ ਵਿੱਚ ਮਾਸਟਰ ਆਫ਼ ਸਾਇੰਸ ਕੀਤੀ, ਅਤੇ ਬਾਅਦ ਵਿੱਚ 1958 ਵਿੱਚ, ਉਸਨੇ ਫਿਲਾਸਫੀ ਵਿੱਚ ਐਮ ਏ ਕੀਤੀ।[2]

ਸਾਹਿਤਕ ਕੈਰੀਅਰ[ਸੋਧੋ]

ਸ਼ਹਿਜ਼ਾਦ ਨੂੰ ਸ਼ੁਰੂ ਵਿੱਚ ਕਵਿਤਾਵਾਂ ਪੜ੍ਹਨ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਸ਼ੌਕ ਸੀ। ਆਪਣੇ ਕਾਲਜ ਜੀਵਨ ਦੌਰਾਨ, ਉਹ ਉਹਨਾਂ ਕਵਿਤਾਵਾਂ ਦਾ ਪਾਠ ਕਰਦੇ ਕਰਦੀ ਲਿਖਣ ਵੀ ਲੱਗ ਪਿਆ ਸੀ, ਅਤੇ ਬਾਅਦ ਵਿੱਚ 1958 ਵਿੱਚ ਉਸਨੇ ਆਪਣੀ ਪਹਿਲੀ ਕਾਵਿ ਪੁਸਤਕ 'ਸਦਫ' ਪ੍ਰਕਾਸ਼ਿਤ ਕੀਤੀ। [3] ਬਾਅਦ ਵਿੱਚ, ਉਸਨੇ ਕਵਿਤਾਵਾਂ ਪ੍ਰਕਾਸ਼ਿਤ ਕਰਾਉਣ ਦਾ ਕੰਮ ਜਾਰੀ ਰੱਖਿਆ। ਉਸਦੀਆਂ ਪ੍ਰਮੁੱਖ ਕਵਿਤਾਵਾਂ ਜਾਂ ਕਾਵਿ ਪੁਸਤਕਾਂ ਵਿੱਚ ਸਦਫ, ਸਿਤਾਰ, ਭੁਜਤੀ ਆਖੇਂ, ਜਲਤੀ, ਟੁੱਟਾ ਹੋਇਆ ਪਲ, ਅਤੇ ਉਤਰੇ ਮੇਰੀ ਖਾਕ ਪਰ ਸ਼ਾਮਲ ਹਨ।

ਆਪਣੇ ਕਾਵਿ ਕੈਰੀਅਰ ਦੇ ਦੌਰਾਨ, ਉਸਨੇ ਧਾਰਮਿਕ, ਸਮਾਜਿਕ ਅਤੇ ਪਿਆਰ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਲਗਭਗ ਨੱਬੇ ਗਜ਼ਲਾਂ, ਗਿਆਰਾਂ ਨਜ਼ਮਾਂ ਅਤੇ ਹੋਰ ਰੂਪਾਂ ਵਿੱਚ ਕਵਿਤਾਵਾਂ ਲਿਖੀਆਂ। [4]

ਮੌਤ[ਸੋਧੋ]

ਸ਼ਹਿਜ਼ਾਦ ਦੀ ਸਿਹਤ ਖਰਾਬ ਹੋ ਗਈ ਸੀ ਅਤੇ 12 ਅਗਸਤ 2012 ਨੂੰ ਲਾਹੌਰ, ਪਾਕਿਸਤਾਨ ਵਿੱਚ ਉਸਦੀ ਸਿਹਤ ਵਿਗੜਨ ਤੋਂ ਬਾਅਦ ਉਸਦੀ ਮੌਤ ਹੋ ਗਈ ਸੀ।[5]

ਹਵਾਲੇ[ਸੋਧੋ]

  1. "A poet of revolution – Pakistan Today". Pakistan Today.
  2. "شہزاد احمد' شاعری سے فلسفہ اور سائنس تک". 3 August 2012.
  3. "Famous poet Shahzad Ahmad passes away". The Nation. 2 August 2012.
  4. "Shahzad Ahmed Poetry – Urdu Shayari, Ghazals, Nazams & Poems". UrduPoint.
  5. Ahmed, Shoaib (2 August 2012). "Poet Shehzad Ahmed passes away". Dawn. Pakistan.

ਬਾਹਰੀ ਲਿੰਕ[ਸੋਧੋ]