ਸ਼ਹਿਬਾਜ਼ਪੁਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਹਿਬਾਜ਼ਪੁਰਾ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਕਸਬਾ ਰਾਏਕੋਟ ਤੋਂ ਪੰਜ ਕਿਲੋਮੀਟਰ ਦੂਰ ਧੂਰੀ ਰੋਡ ’ਤੇ ਸਥਿਤ ਬਰਨਾਲਾ ਜ਼ਿਲ੍ਹੇ ਦੀ ਹੱਦ ਨਾਲ਼ ਲੱਗਦਾ ਲੁਧਿਆਣੇ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਇਹ ਪਿੰਡ ਸ਼ਹਿਬਾਜ਼ ਖਾਂ ਨਾਂ ਦੇ ਮੁਸਲਮਾਨ ਨੇ ਵਸਾਇਆ ਸੀ। ਉਸੇ ਦੇ ਨਾਂ ’ਤੇ ਹੀ ਇਸ ਪਿੰਡ ਦਾ ਨਾਂ ਪਿਆ। ਕਿਹਾ ਜਾਂਦਾ ਹੈ ਕਿ ਇਹ ਪਿੰਡ ਲਗਪਗ 450 ਸਾਲ ਪਹਿਲਾਂ ਵਸਾਇਆ ਗਿਆ ਸੀ। ਪਿੰਡ ਦੀ ਆਬਾਦੀ 2700 ਦੇ ਨੇੜੇ ਹੈ ਤੇ 1850 ਵੋਟਰ ਹਨ। ਸ਼ਹਿਬਾਜ਼ਪੁਰਾ ਦਾ ਰਕਬਾ 1568 ਏਕੜ ਹੈ ਅਤੇ ਘਰਾਂ ਦੀ ਗਿਣਤੀ 520 ਹੈ।[1] ਪੰਜਾਬੀ ਲੇਖਕ ਜਰਨੈਲ ਪੁਰੀ ਇਸੇ ਪਿੰਡ ਦਾ ਜੰਮਪਲ ਸੀ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2023-03-30. Retrieved 2023-03-30.