ਸ਼ਹੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਹੀਦ (Arabic: شهيد, šahīd, ਬਹੁਵਚਨ: شُهَدَاء šuhadāʾ ) ਦੀ ਉਤਪਤੀ ਕੁਰਾਨ ਵਿੱਚ ਆਉਂਦੇ ਅਰਬੀ ਸ਼ਬਦ ਤੋਂ ਹੈ ਜਿਸਦਾ ਅਰਥ ਹੈ: ਗਵਾਹੀ ਅਤੇ ਲੋਕਈ ਹਿਤ ਦੇ ਕਿਸੇ ਕਾਜ਼ ਲਈ ਮਰਨ ਵਾਲੇ ਲਈ ਵੀ ਵਰਤਿਆ ਜਾਂਦਾ ਹੈ। ਇਸਲਾਮੀ ਫ਼ਿਕਾ ਵਿੱਚ ਸ਼ਹੀਦ ਤੋਂ ਮੁਰਾਦ ਉਹ ਸ਼ਖ਼ਸ ਹੈ ਜੋ ਅੱਲ੍ਹਾ ਦੀ ਰਾਹ ਵਿੱਚ ਜਾਨ ਦੇਵੇ। ਮਸਲਨ ਆਪਣੇ ਵਤਨ ਦੀ ਹਿਫ਼ਾਜ਼ਤ ਜਾਂ ਆਪਣੇ ਮਜ਼ਹਬ ਦੀ ਹਿਫ਼ਾਜ਼ਤ ਲਈ ਜੰਗ ਲੜਦੇ ਹੋਏ ਜਾਨ ਦੇ ਦੇਵੇ। ਇਸਲਾਮ ਵਿੱਚ ਸ਼ਹੀਦ ਦਾ ਮਰਤਬਾ ਬਹੁਤ ਬੁਲੰਦ ਹੈ ਅਤੇ ਕੁਰਾਨ ਦੇ ਮੁਤਾਬਿਕ ਸ਼ਹੀਦ ਮਰਦੇ ਨਹੀਂ ਬਲਕਿ ਜ਼ਿੰਦਾ ਹਨ ਅਤੇ ਅੱਲ੍ਹਾ ਉਨ੍ਹਾਂ ਨੂੰ ਰਿਜ਼ਕ ਵੀ ਦਿੰਦਾ ਹੈ ਮਗਰ ਸਾਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ।

ਸ਼ਹੀਦ ਦੇ ਕੋਸ਼-ਅਰਥ ਹਨ::: ਗਵਾਹ, ਕਿਸੇ ਕੰਮ ਦਾ ਮੁਸ਼ਾਹਿਦਾ ਕਰਨ ਵਾਲਾ।
ਅਤੇ ਸ਼ਰੀਅਤ ਵਿੱਚ ਇਸਦਾ ਮਤਲਬ ਹੈ::: ਅੱਲ੍ਹਾ ਤਾਲਾ ਦੇ ਦੀਨ ਦੀ ਖ਼ਿਦਮਤ ਕਰਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲਾ, ਮੈਦਾਨ-ਏ-ਜਹਾਦ ਵਿੱਚ ਲੜਦੇ ਹੋਏ ਜਾਂ ਜਹਾਦ ਦੀ ਰਾਹ ਵਿੱਚ ਜਾਣ ਵਾਲਾ ਜਾਂ ਦੀਨ ਦੀ ਦਾਅਵਤ ਤੇ ਤਬਲੀਗ਼ ਵਿੱਚ, ਅਤੇ ਜਿਨ੍ਹਾਂ ਮੌਤਾਂ ਨੂੰ ਸ਼ਹਾਦਤ ਦੀਆਂ ਮੌਤਾਂ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਵਿੱਚੋਂ ਕੋਈ ਮੌਤ ਪਾਉਣ ਵਾਲਾ।