ਸ਼ਿਲਪਾ ਸ਼ਿੰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਲਪਾ ਸ਼ਿੰਦੇ
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ1999 - ਹੁਣ
ਲਈ ਪ੍ਰਸਿੱਧਚਿੜਿਆ ਘਰ, ਭਾਬੀ ਜੀ ਘਰ ਪਰ ਹੈ ! ਅਤੇ ਮੇਹਰ (ਟੀਵੀ ਸੀਰੀਅਲ

ਸ਼ਿਲਪਾ ਸ਼ਿੰਦੇ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਸ ਦੀ ਨਵੀਂ ਭੂਮਿਕਾ ਅੰਗੂਰੀ ਦੇਵੀ ਦੀ ਸੀ ਜਿਹੜੀ ਉਸਨੇ ਭਾਬੀ ਜੀ ਘਰ ਪਰ ਹੈ[1][2] ਵਿੱਚ ਕੀਤੀ।ਸ਼ਿੰਦੇ ਨੇ ਮਿਸ ਇੰਡੀਆ ਦਾ ਕਿਰਦਾਰ ਸੀਰੀਅਲ ਹਾਤਿਮ ਅਤੇ ਚਿਤ੍ਰਾ ਦਾ ਕਿਰਦਾਰ ਸੀਰੀਅਲ ਸੰਜੀਵਨੀ[3][4]  ਵਿਚ ਕੀਤਾ। ਸ਼ਿੰਦੇ ਨੇ ਦੋ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ।[5]

ਸ਼ਿੰਦੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਦਸੰਬਰ 1999 ਵਿੱਚ ਭਾਬੀ ਵਿੱਚ ਨਕਾਰਾਤਮਕ ਭੂਮਿਕਾ ਨਾਲ ਕੀਤੀ। ਉਹ ਫਿਲਮ ਅਮਰਪਾਲੀ ਅਤੇ ਮਿਹਿਰ [6] ਅਤੇ ਹਰੀ ਮਿਰਚੀ ਲਾਲ ਮਿਰਚੀ ਵਿੱਚ ਵੀ ਨਜ਼ਰ ਆਈ। ਉਸਨੇ ਚਿੜੀਆ ਘਰ ਵਿੱਚ ਕੋਇਲ ਦੀ ਭੂਮਿਕਾ ਨਿਭਾਈ।[7][8][9][10][11]

ਮੁੱਢਲਾ ਜੀਵਨ[ਸੋਧੋ]

ਸ਼ਿੰਦੇ ਦਾ ਜਨਮ 28 ਅਗਸਤ 1977 ਨੂੰ ਮਹਾਰਾਸ਼ਟਰੀਅਨ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਡਾ. ਸੱਤਿਆਦੇਵ ਸ਼ਿੰਦੇ, ਇੱਕ ਹਾਈ ਕੋਰਟ ਜੱਜ ਸਨ ਅਤੇ ਉਸ ਦੀ ਮਾਂ ਗੀਤਾ ਸੱਤਿਆਦੇਵ ਸ਼ਿੰਦੇ ਇੱਕ ਘਰੇਲੂ ਔਰਤ ਹੈ।[12] ਉਸ ਦੀਆਂ ਦੋ ਵੱਡੀਆਂ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਸ਼ਿੰਦੇ ਕੇ.ਸੀ. ਕਾਲਜ, ਮੁੰਬਈ, ਵਿੱਚ ਮਨੋਵਿਗਿਆਨ ਦੀ ਵਿਦਿਆਰਥੀ ਸੀ ਪਰ ਉਹ ਆਪਣੀ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਵਿੱਚ ਅਸਫਲ ਰਹੀ।[13] ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਕਾਨੂੰਨ ਦਾ ਅਧਿਐਨ ਕਰੇ, ਪਰ ਉਹ ਇਸ ਵਿਸ਼ੇ ਦਾ ਅਧਿਐਨ ਕਰਨ ਵਿੱਚ ਦਿਲਚਸਪੀ ਨਹੀਂ ਰੱਖਦੀ ਸੀ।

ਨਿੱਜੀ ਜੀਵਨ[ਸੋਧੋ]

ਸ਼ਿੰਦੇ ਟੀ.ਵੀ. ਸ਼ੋਅ "ਮਾਯਕਾ" (2007–2009) ਦੇ ਸੈੱਟ 'ਤੇ ਅਦਾਕਾਰ ਰੋਮਿਤ ਰਾਜ ਨੂੰ ਮਿਲੀ ਸੀ। ਦੋਵਾਂ ਨੇ ਜਲਦੀ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਵਿਆਹ 2009 ਵਿੱਚ ਹੋਇਆ ਸੀ ਪਰ ਵਿਆਹ ਉਦੋਂ ਰੱਦ ਕਰ ਦਿੱਤਾ ਗਿਆ ਜਦੋਂ ਸ਼ਿੰਦੇ, ਰਾਜ ਅਤੇ ਉਸ ਦੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਮਰੱਥ ਰਹੀ।[14][15]

ਸ਼ਿੰਦੇ ਡਿਪਰੈਸ਼ਨ ਵਿੱਚ ਚਲੀ ਗਈ ਸੀ ਜਦੋਂ ਉਸ ਦੇ ਪਿਤਾ ਦੀ ਅਲਜ਼ਾਈਮਰ ਰੋਗ ਨਾਲ 2013 ਵਿੱਚ ਮੌਤ ਹੋ ਗਈ ਸੀ। ਉਸ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਪੇਸ਼ੇ ਵਜੋਂ ਅਭਿਨੈ ਨੂੰ ਅਪਨਾਵੇ। ਸ਼ਿੰਦੇ ਨੇ ਕਿਹਾ, "ਉਹ ਕਦੇ ਨਹੀਂ ਚਾਹੁੰਦੇ ਸਨ ਕਿ ਮੈਂ ਅਭਿਨੈ ਵਿੱਚ ਸ਼ਾਮਲ ਹੋਵਾਂ ਪਰ ਜਦੋਂ ਮੈਂ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਮੈਨੂੰ ਇੱਕ ਸਾਲ ਦਾ ਸਮਾਂ ਦਿੱਤਾ ਅਤੇ ਮੈਂ ਇੱਕ ਅਭਿਨੇਤਰੀ ਬਣ ਗਈ। ਮੈਂ ਪਿਛਲੇ ਦੋ ਮਹੀਨਿਆਂ ਵਿੱਚ ਦਿਨ-ਰਾਤ ਉਨ੍ਹਾਂ ਨਾਲ ਰਹੀ ਅਤੇ ਹੁਣ ਉਹ ਚਲੇ ਗਏ ਹਨ।"[16]

ਕੈਰੀਅਰ[ਸੋਧੋ]

ਸ਼ਿੰਦੇ ਨੇ ਆਪਣੀ ਟੈਲੀਵਿਜ਼ਨ ਦੀ ਸ਼ੁਰੂਆਤ 1999 ਵਿੱਚ ਕੀਤੀ ਸੀ। ਉਹ ਸੀਰੀਅਲ "ਭਾਬੀ" (2002–08) ਵਿੱਚ ਆਪਣੀ ਭੂਮਿਕਾ ਲਈ ਸੁਰਖੀਆਂ ਵਿੱਚ ਆਈ ਸੀ। ਉਸ ਤੋਂ ਬਾਅਦ ਉਸ ਨੇ ਸੀਰੀਅਲ "ਕਭੀ ਆਏ ਨਾ ਜੁਦਾਈ" (2001–03) ਵਿੱਚ ਕੰਮ ਕੀਤਾ ਅਤੇ ਬਾਅਦ ਵਿੱਚ ਸੰਜੀਵਨੀ (2002) ਵਿੱਚ ਚਿਤਰਾ ਦੀ ਭੂਮਿਕਾ ਨਿਭਾਈ।[17] ਉਸੇ ਸਾਲ 2002 ਵਿੱਚ ਉਸ ਨੇ ਆਮਰਪਾਲੀ (2002) ਵਿੱਚ ਮੁੱਖ ਭੂਮਿਕਾ ਨਿਭਾਈ। ਬਾਅਦ ਵਿੱਚ, ਉਸ ਨੇ ਮਿਸ ਇੰਡੀਆ (2004) ਦੇ ਸ਼ੋਅ ਵਿੱਚ ਇੱਕ ਹੋਰ ਭੂਮਿਕਾ ਨਿਭਾਉਣਾ ਜਾਰੀ ਰੱਖੀ। ਜਨਵਰੀ 2004 ਵਿੱਚ, ਸ਼ਿੰਦੇ ਨੇ ਜਨਵਰੀ 2006 ਤੱਕ ਡੀ.ਡੀ. ਨੈਸ਼ਨਲ ਦੇ ਸ਼ੋਅ "ਮੇਹਰ - ਕਾਹਨੀ ਹੱਕ ਔਰ ਹਕੀਕਤ ਕੀ" ਵਿੱਚ ਬਰਾਬਰੀ ਲੀਡ ਨਿਭਾਈ। ਬਾਅਦ ਵਿੱਚ, ਉਹ ਸਟਾਰ ਪਲੱਸ ਦੇ ਸ਼ੋਅ "ਹਾਤਿਮ" ਵਿੱਚ ਵੇਖੀ ਗਈ। 2005 ਵਿੱਚ, ਸ਼ਿਲਪਾ ਨੇ ਜ਼ੀ ਟੀ.ਵੀ. ਦੇ "ਰੱਬਾ ਇਸ਼ਕ ਨਾ ਹੋਵੇ" ਵਿੱਚ 2006 ਤੱਕ ਇੱਕ ਭੂਮਿਕਾ ਨਿਭਾਈ। ਫਿਰ ਉਹ "ਬੇਟੀਆਂ ਅਪਨੀਆਂ ਯਾ ਪਰਾਇਆ ਧਨ" ਵਿੱਚ ਵੀਰਾ, ਹਰੀ ਮਿਰਚੀ ਲਾਲ ਮਿਰਚੀ[18], ਅਤੇ ਵਾਰਿਸ ਨੂੰ ਗਾਇਤਰੀ ਦੇ ਰੂਪ ਵਿੱਚ ਵੇਖਿਆ ਗਿਆ।

ਸ਼ਿੰਦੇ ਨੇ ਦੋ ਤੇਲਗੂ ਫ਼ਿਲਮਾਂ- ਦਸਾਰੀ ਨਾਰਾਇਣ ਰਾਓ ਦੀ ਛੀਨਾ ਅਤੇ ਸੁਰੇਸ਼ ਵਰਮਾ ਦੀ ਸ਼ਿਵਾਨੀ ਵਿੱਚ ਕੰਮ ਕੀਤਾ ਹੈ।[5]

ਟੈਲੀਵਿਜ਼ਨ[ਸੋਧੋ]

ਸਾਲ(s) ਸਿਰਲੇਖ ਭੂਮਿਕਾ ਸਰੋਤ
2001-03 ਕਭੀ ਆਏ ਨਾ ਜੁਦਾਈ
2002-03 ਸੰਜੀਵਨੀ ਚਿਤ੍ਰਾ
2000-02 ਮੇਹਰ ਮੇਹਰ
2002 ਮਿਸ ਇੰਡੀਆ ਸੰਜਨਾ ਗੁਜਰਾਲ
2002 ਹਰੀ ਮਿਰਚੀ ਲਾਲ ਮਿਰਚੀ [19]
2002 ਅਮਰਪਾਲੀ ਅਮਰਪਾਲੀ
2004-08 ਭਾਬੀ ਮੰਜੁ
2004 ਹਾਤਿਮ ਸ਼ਕੀਲਾ
2008-2009 ਵਾਰਿਸ (2008 ਜ਼ੀ ਟੀਵੀ ਦੀ ਲੜੀ) ਗਾਯਤ੍ਰੀ
2007-09 ਮਾਈਕਾਂ ਸੋਨੀ ਖੁਰਾਨਾ
2011-14 ਚਿੜੀਆ ਘਰ ਕੋਇਲ ਘੋਟਕ ਨਾਰਾਇਣ [20]
2013-14 ਦੋ ਦਿਲ ਏਕ ਜਾਨ ਦਯਾ ਮਾਈ [21]
2013-14 ਦੇਵੋ ਕੇ ਦੇਵ ਮਹਾਦੇਵ ਮਹਾਨੰਦਾ
2013-14 ਲਪਤਗੰਜ ਮਿਸ ਮਰਿਯਮ
2015-16 ਭਾਬੀ ਜੀ ਘਰ ਪਰ ਹੈ ਅੰਗੂਰੀ ਭਾਬੀ

ਬਾਹਰੀ ਕੜੀਆਂ[ਸੋਧੋ]

  1. "Kamya Punjabi replaced by Shilpa Shinde in television show - The Times Of India". Articles.timesofindia.indiatimes.com. 2013-08-28. Archived from the original on 2013-08-31. Retrieved 2013-11-17. {{cite web}}: Unknown parameter |dead-url= ignored (|url-status= suggested) (help)
  2. "Angoori Bhabhi".
  3. http://www.mid-day.com/entertainment/2004/may/84418.htm
  4. "Metro Plus Delhi / Personality: At ease with the world". The Hindu. 2004-11-11. Archived from the original on 2005-01-13. Retrieved 2013-11-17. {{cite web}}: Unknown parameter |dead-url= ignored (|url-status= suggested) (help)
  5. 5.0 5.1 "An artiste set to dazzle". The Hindu. 2002-07-11. Archived from the original on 2003-06-30. Retrieved 2013-11-17. {{cite web}}: Unknown parameter |dead-url= ignored (|url-status= suggested) (help)
  6. "Court rules in favour of actress Shilpa Shinde". Zeenews.india.com. Retrieved 2013-11-17.[permanent dead link]
  7. "Shilpa Shinde quits `Chidiya Ghar`". Zeenews.india.com. Archived from the original on 2013-10-03. Retrieved 2013-11-17. {{cite web}}: Unknown parameter |dead-url= ignored (|url-status= suggested) (help)
  8. "The Sunday Tribune - Spectrum - Television". Tribuneindia.com. 2002-07-21. Retrieved 2013-11-17.
  9. "The Hindu Business Line: A rarity called professionalism". Thehindubusinessline.in. 2002-09-16. Retrieved 2013-11-17.
  10. "The Sunday Tribune - Spectrum". Tribuneindia.com. Retrieved 2013-11-17.
  11. "She is known for doing such things: Shilpa Shinde". Hindustan Times. 2013-05-28. Archived from the original on 2015-07-25. Retrieved 2013-11-17. {{cite web}}: Unknown parameter |dead-url= ignored (|url-status= suggested) (help)
  12. "Did You Know That Shilpa Shinde Went into Depression After Her Father's Death? These Lesser Known Facts About the Controversial Girl Will Surely Leave You Amazed!". dailybhaskar. 29 November 2017. Retrieved 15 January 2018.
  13. Banerjee, Urmimala (15 January 2018). "Bigg Boss 11 winner Shilpa Shinde dedicates win to late father – view pic!". bollywoodlife.com. Retrieved 19 January 2018.
  14. "Bigg Boss 11: Shilpa's Ex Romit Calls Her Real Winner, Shares Adorable Post For The Actor". News18. 14 January 2018. Retrieved 14 January 2018.
  15. "Bigg Boss 11: When Shilpa Shinde's ugly break-up with co-star Romit Raj made news". India Today. 4 October 2017. Retrieved 14 January 2018.
  16. Team, Tellychakkar (31 August 2013). "Shilpa Shinde's father passes away". Tellychakkar.com. Archived from the original on 16 ਜਨਵਰੀ 2018. Retrieved 15 January 2018. {{cite web}}: Unknown parameter |dead-url= ignored (|url-status= suggested) (help)
  17. "Metro Plus Delhi / Personality: At ease with the world". The Hindu. 11 November 2004. Archived from the original on 13 ਜਨਵਰੀ 2005. Retrieved 17 November 2013. {{cite news}}: Unknown parameter |dead-url= ignored (|url-status= suggested) (help)
  18. "Court rules in favour of actress Shilpa Shinde". Zeenews.india.com. 17 June 2008. Retrieved 17 November 2013.[permanent dead link]
  19. "Will Shilpa quit 'Hari Mirchi'? - Latest News & Updates at Daily News & Analysis". 26 November 2007.
  20. "NDTV Movies: Television News - TV Celebrity Gossip - Celebrity News - Latest TV Stories". Archived from the original on 2013-09-28. Retrieved 2017-04-17. {{cite web}}: Unknown parameter |dead-url= ignored (|url-status= suggested) (help)
  21. "Shilpa Shinde replaces Kamya Panjabi as Daya maayi in Do Dil Ek Jaan". daily.bhaskar.com. 2013-01-25. Retrieved 2013-11-17.