ਸ਼ਿੰਗਾਰਾ ਸਿੰਘ ਭੁੱਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਿੰਗਾਰਾ ਸਿੰਘ ਭੁੱਲਰ (9 ਜਨਵਰੀ 1946 - 11 ਦਸੰਬਰ 2019) ਪੰਜਾਬੀ ਪੱਤਰਕਾਰ ਸੀ, ਜੋ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ ਤੇ ਦੇਸ਼ ਵਿਦੇਸ਼ ਟਾਈਮਜ਼, ਅਤੇ ਰੋਜ਼ਾਨਾ ਸਪੋਕਸਮੈਨ ਦਾ ਸੰਪਾਦਕ ਰਿਹਾ। ਉਸ ਨੇ 28 ਸਾਲ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕੀਤਾ 2006 ਵਿੱਚ ਸੰਪਾਦਕ ਵਜੋਂ ਸੇਵਾਮੁਕਤ ਹੋਇਆ। ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੁੱਲਰ ਦਾ ਜੰਮਪਲ ਸੀ। ਭੁੱਲਰ ਨੂੰ ਭਾਸ਼ਾ ਵਿਭਾਗ ਵੱਲੋਂ ‘ਸ਼੍ਰੋਮਣੀ ਪੱਤਰਕਾਰ’ ਦੇ ਖਿਤਾਬ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ।[1]

ਹਵਾਲੇ[ਸੋਧੋ]