ਸ਼ੀਸ਼ਾ ਵਿਖਾਈ
ਦਿੱਖ
ਸ਼ੀਸ਼ਾ ਉਹ ਵਸਤੂ ਹੈ ਜੋ ਪਾਰਦਰਸ਼ਕ ਹੈ। ਮੂੰਹ ਵੇਖਣ ਦੇ ਕੰਮ ਆਉਂਦਾ ਹੈ। ਪਹਿਲੇ ਸਮਿਆਂ ਵਿਚ ਜੰਨ ਚੜ੍ਹਣ ਸਮੇਂ ਨੈਣ ਵਿਆਂਹਦੜ ਨੂੰ ਸ਼ੀਸ਼ਾ ਵੇਖਣ ਨੂੰ ਦਿੰਦੀ ਸੀ। ਇਸ ਰਸਮ ਨੂੰ ਸ਼ੀਸ਼ਾ ਵਿਖਾਈ ਦੀ ਰਸਮ ਕਹਿੰਦੇ ਹਨ। ਉਨ੍ਹਾਂ ਸਮਿਆਂ ਵਿਚ ਸ਼ੀਸ਼ੇ ਆਮ ਨਹੀਂ ਹੁੰਦੇ ਸਨ। ਪੈਸੇ ਵਾਲੇ ਪਰਿਵਾਰਾਂ ਕੋਲ ਹੀ ਸ਼ੀਸ਼ੇ ਹੁੰਦੇ ਸਨ। ਜਾਂ ਨਾਈ ਜਾਤੀ ਵਾਲੇ ਹਜ਼ਾਮਤ ਕਰਨ ਤੇ ਵਿਆਂਹਦੜ ਨੂੰ ਸ਼ੀਸ਼ਾ ਵਿਖਾਉਣ ਲਈ ਸ਼ੀਸ਼ੇ ਰੱਖਦੇ ਸਨ। ਸ਼ੀਸ਼ਾ ਵਿਖਾਈ ਦਾ ਨੈਣ ਨੂੰ ਲਾਗ ਦਿੱਤਾ ਜਾਂਦਾ ਸੀ।ਹੁਣ ਤਾਂ ਘਰ-ਘਰ ਕਈ-ਕਈ ਛੋਟੇ-ਵੱਡੇ ਸ਼ੀਸ਼ੇ ਹਨ। ਇਸ ਲਈ ਹੁਣ ਨੈਣ ਵੱਲੋਂ ਸ਼ੀਸ਼ਾ ਵਿਖਾਈ ਦੀ ਕੋਈ ਰਸਮ ਨਹੀਂ ਕੀਤੀ ਜਾਂਦੀ। ਸਾਡੀ ਇਹ ਰਸਮ ਅਲੋਪ ਹੋ ਗਈ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.