ਸ਼ੁਕੰਤਲਾ ਦੇਵੀ
ਸ਼ੁਕੰਤਲਾ ਦੇਵੀ |
---|
ਸ਼ੁਕੰਤਲਾ ਦੇਵੀ (4 ਨਵੰਬਰ, 1929 – 21 ਅਪਰੈਲ, 2013) ਦਾ ਜਨਮ ਬੰਗਲੌਰ(ਕਰਨਾਟਕ) ਵਿਖੇ ਹੋਇਆ। ਇਨ੍ਹਾਂ ਦੀ ਅੱਦਭੁੱਤ ਬੁੱਧੀ ਕਰਕੇ ਇਨ੍ਹਾਂ ਨੂੰ “ਮਨੁੱਖੀ ਕੰਪਿਊਟਰ”ਨਾਂ ਨਾਲ ਵੀ ਜਾਣਿਆ ਜਜਾਂਦਾ ਹੈ।[1] ਇਨ੍ਹਾਂ ਦੇ ਵਿਲੱਖਣ ਗੁਣਾਂ ਦੀ ਪਹਿਚਾਣ 1982 ਦੇ ਗਿਨੀਜ਼ੀ ਬੁੁਕ ਰਿਕਾਰਡ ਵਿੱਚ ਨਾਮ ਦਰਜ ਕਰਨ ਨਾਲ ਹੋਈ।ਗਿੰਨੀਜ਼ ਬੁੱਕ ਵਿੱਚ ਇਨ੍ਹਾਂ ਦਾ ਨਾਂ 1980 ਵਿੱਚ ਲੰਡਨ ਵਿਖੇ ਦਿਖਾਈ ਬੌਧਿਕ ਸਮਰੱਥਾ ਕਰਕੇ ਦਰਜ ਹੋਇਆ ਪਰ ਦੇਵੀ ਨੂੰ ਇਸਦਾ ਸਰਟੀਫਿਕੇਟ ਮੌਤ ਤੋਂ ਕਈ ਸਾਲ ਮਗਰੋਂ 2020 ਵਿੱਚ ਦਿੱਤਾ ਗਿਆ।ਇਨ੍ਹਾਂ ਨੇ ਗਣਿਤ ਨਾਲ ਜੁੜੀਆਂ ਕਈ ਕਿਤਾਬਾਂ ਵੀ ਲਿਖੀਆ। “ਭਾਰਤ ਵਿੱਚ ਸਮਲਿੰਗੀ” -ਦੇਵੀ ਦੀ ਇਹ ਕਿਤਾਬ ਚਰਚਾ ਤੇ ਵਿਵਾਦਾਂ ‘ਚ ਰਹੀ।
ਨਿੱਜੀ ਜ਼ਿੰਦਗੀ
[ਸੋਧੋ]ਸ਼ੰਕੁਤਲਾ ਦੇਵੀ ਸੰਨ 1944 ਵਿੱਚ ਇੰਗਲੈਂਡ ਚਲੀ ਗਈ ਸੀ, 1960 ਵਿੱਚ ਉਹ ਭਾਰਤ ਵਾਪਸ ਪਰਤੀ। ਇਸੇ ਸਾਲ ਉਸਦਾ ਵਿਆਹ ਕਲਕੱਤੇ ਦੇ ਆਈ.ਏ.ਐੱਸ ਅਫਸਰ ਪਰੀਤੋਸ਼ ਬੈਨਰਜੀ ਨਾਲ ਹੋਇਆ। ਇਨ੍ਹਾਂ ਦੇ ਘਰ ਇੱਕ ਧੀ ਅਨੁਪਮਾ ਬੈਨਰਜੀ ਦਾ ਜਨਮ ਹੋਇਆ।1979 ਵਿੱਚ ਸ਼ੰਕੁਤਲਾ ਦੇਵੀ ਆਪਣੇ ਪਤੀ ਤੋਂ ਕਾਨੂੰਨੀ ਤੌਰ ‘ਤੇ ਅੱਡ ਹੋ ਗਈ।ਦੇਵੀ ਨੇ 1980 ਵਿੱਚ ਕਰਨਾਟਕ ਸੂਬੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਲੋਕ ਸਭਾ ਚੋਣ ਵੀ ਲੜੀ ਸੀ।ਸੰਨ 2020 ਦੇਵੀ ਦੀ ਜ਼ਿੰਦਗੀ ‘ਤੇ ਬਣੀ ਹਿੰਦੀ ਫਿਲਮ ਰਿਲੀਜ਼ ਹੋਈ,ਇਸ ਵਿੱਚ ਮੁੱਖ ਭੂਮਿਕਾ ਵਿੱਦਿਆ ਬਾਲਨ ਨੇ ਨਿਭਾਈ।
ਵਿਲੱਖਣ ਗੁਣ
[ਸੋਧੋ]ਸ਼ੁਕੰਤਲਾ ਦੇਵੀ ਨੇ ਆਪਣੇ ਵਿਲੱਖਣ ਗੁਣਾਂ ਦਾ ਪ੍ਰਦਰਸ਼ਨ ਸੰਨ 1950 ਲੰਡਨ ਅਤੇ 1976 ਨਿਉਯਾਰਕ ਵਿੱਚ ਕੀਤਾ। 1988 'ਚ ਦੁਬਾਰੇ ਫੇਰ ਅਮਰੀਕਾ ਗਈ ਜਿਥੇ ਪ੍ਰੋਫੈਸਰ ਆਰਥਰ ਜੈਨਸਨ ਨੇ ਇਨ੍ਹਾਂ ਦੇ ਗੁਣਾਂ ਦੀ ਪ੍ਰੀਖਿਆ ਲਈ ਅਤੇ ਅੱਦਭੁੱਤ ਬੁੱਧੀ ਨੂੰ ਮਾਨਤਾ ਦਿਤੀ। 61,629,8753 ਅਤੇ 170,859,3757 ਸ਼ੰਕੁਤਲਾ ਦੇਵੀ ਨੇ ਹੱਲ ਕੀਤਾ ਤਾਂ ਆਰਥਰ ਜੈਨਸਨ ਹੈਰਾਨ ਹੋ ਗਿਆ।
ਪ੍ਰਾਪਤੀਆਂ
[ਸੋਧੋ]- 1977 ਵਿੱਚ ਆਪ ਨੇ 188,132,5173 ਅਮਰੀਕਾ ਵਿੱਚ ਹੱਲ ਕੀਤਾ। ਅਤੇ 201-ਅੰਕਾਂ ਦੇ ਨੰਬਰ ਦਾ 23ਵਾਂ ਰੂਟ 546,372,891 ਹੁੰਦਾ ਹੈ ਕੱਢਣ ਲਈ ਸਿਰਫ 50 ਸੈਕਿੰਡ ਦਾ ਸਮਾਂ ਲਾਇਆ ਜਿਸ ਦਾ ਉੱਤਰ ਚੈੱਕ ਕਰਨ ਲਈ ਕੰਪਿਊਟਰ ਨੂੰ ਸਪੈਸ਼ਲ ਪ੍ਰੋਗਰਾਮ ਕੀਤਾ ਗਿਆ।[2]
- 18 ਜੂਨ, 1980, ਸ਼ੁਕੰਤਲਾ ਦੇਵੀ ਨੇ 13-ਅੰਕਾ ਦੇ ਦੋ ਨੰਬਰ 7,686,369,774,870 × 2,465,099,745,779 ਨੂੰ ਗੁਣਾਂ ਕੀਤਾ ਜਿਸ ਦਾ ਉਤਰ ਸੀ-18,947,668,177,995,426,462,773,730 ਜਿਸ ਤੇ ਇਨ੍ਹਾਂ ਨੇ ਸਿਰਫ 28 ਸੈਕਿੰਡ ਦਾ ਸਮਾਂ ਲਾਇਆ। ਇਸ ਘਟਨਾ ਨੂੰ ਗਿਨੀਜ਼ ਬੁਕ ਰਿਕਾਰਡ ਵਿੱਚ 1982 ਵਿੱਚ ਦਰਜ ਕੀਤਾ ਗਿਆ।
ਕਿਤਾਬਾਂ
[ਸੋਧੋ]- Puzzles to Puzzle You
- More Puzzles to Puzzle You
- Book of Numbers
- Perfect Murder
- The World of Homosexuals
- Figuring: The Joy of Numbers
- In the Wonderland of Numbers
- Super Memory: It Can Be Yours
- Mathability: Awaken the Math Genius in Your Child
ਮੌਤ
[ਸੋਧੋ]ਅਪਰੈਲ 2013 ਨੂੰ ਸ਼ੁਕੰਤਲਾ ਦੇਵੀ ਨੂੰ ਸਾਹ ਅਤੇ ਛਾਤੀ ਵਿੱਚ ਦਰਦ ਦੇ ਕਾਰਨ ਬੰਗਲੌਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੇ ਇਨ੍ਹਾਂ ਦੀ ਮੌਤ 21 ਅਪ੍ਰੈਲ, 2013 ਨੂੰ ਹੋ ਗਈ।
ਹਵਾਲੇ
[ਸੋਧੋ]- ↑ "Shakuntala Devi strove to simplify maths for students". The Hindu. April 21, 2013. Retrieved July 9, 2013.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).