ਸ਼ੂਸ਼ਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੂਸ਼ਕ ਜਾਂ ਸ਼ੂਛਕ ਪੰਜਾਬੀ ਸੱਭਿਆਚਾਰ ਵਿੱਚ ਇੱਕ ਰਸਮ ਹੈ ਜਿਸ ਵਿੱਚ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਛਟੀ ਦੇ ਦਿਨ ਬੱਚੇ ਦੇ ਨਾਨਕਿਆਂ ਵੱਲੋਂ ਬੱਚੇ ਲਈ ਕੱਪੜੇ ਅਤੇ ਟੂਮਾਂ ਭੇਜੀਆਂ ਜਾਂਦੀਆਂ ਹਨ। ਇਸ ਵਿੱਚ ਆਮ ਤੌਰ ਉੱਤੇ ਬੱਚੇ ਲਈ ਝੱਗਾ, ਤੌਲੀਆ ਅਤੇ ਟੋਪੀ ਜਾਂ ਰੁਮਾਲ ਸ਼ਾਮਿਲ ਹੁੰਦਾ ਹੈ।[1] ਇਸ ਮੌਕੇ ਉੱਤੇ ਅਮੀਰ ਪਰਿਵਾਰਾਂ ਵਿੱਚ ਨਾਨਕਿਆਂ ਵੱਲੋਂ ਦਾਦਕਿਆਂ ਵਿੱਚ ਸਾਰਿਆਂ ਨੂੰ ਹੀ ਕੱਪੜੇ, ਬਿਸਤਰੇ ਆਦਿ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਜੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਵਿੱਚ ਹੋਇਆ ਹੋਵੇ ਤਾਂ ਜਦੋਂ ਉਹ ਸਵਾ ਮਹੀਨੇ ਦਾ ਹੁੰਦਾ ਹੈ ਤਾਂ ਉਸ ਦਾ ਬਾਪ ਆ ਕੇ ਮਾਂ-ਪੁੱਤ ਨੂੰ ਉਸਦੇ ਪਿੰਡ ਲਜਾਉਣ ਲਈ ਆਉਦਾ ਹੈ। ਇਸ ਮੌਕੇ ਘਰਾਂ ਦੇ ਰਿਸ਼ਤੇਦਾਰ ਸ਼ੂਸ਼ਕ ਵਿੱਚ ਦਿਤਾ ਹੋਇਆ ਸਮਾਨ ਦੇਖਣ ਆਉਦੀਆਂ ਹਨ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 417.