ਸ਼ੇਖਰ ਪਾਠਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਖਰ ਪਾਠਕ
ਰਾਸ਼ਟਰੀਅਤਾਭਾਰਤੀ
ਪੇਸ਼ਾਇਤਿਹਾਸਕਾਰ, ਵਿਦਵਾਨ, ਸੰਪਾਦਕ
ਵੈੱਬਸਾਈਟPAHAR

ਡਾ ਸ਼ੇਖਰ ਪਾਠਕ, ਉਤਰਾਖੰਡ ਤੋਂ ਇੱਕ ਭਾਰਤੀ ਇਤਿਹਾਸਕਾਰ, ਲੇਖਕ ਅਤੇ ਵਿਦਵਾਨ ਹੈ। ਉਹ 1983 ਵਿੱਚ ਸਥਾਪਿਤ ਕੀਤੀ ਗਈ ਹਿਮਾਲਿਆ ਖੇਤਰ ਰੀਸਰਚ ਲਈ ਪੀਪਲਜ਼ ਐਸੋਸੀਏਸ਼ਨ (ਪਹਾੜ), ਦਾ ਬਾਨੀ, ਕੁਮਾਉਂ ਯੂਨੀਵਰਸਿਟੀ, ਨੈਨੀਤਾਲ ਵਿਖੇ ਇਤਿਹਾਸ ਦਾ ਸਾਬਕਾ ਪ੍ਰੋਫੈਸਰ, ਨਵੀਂ ਦਿੱਲੀ ਵਿਖੇ ਤੀਨ ਮੂਰਤੀ ਵਿਖੇ ਸਮਕਾਲੀ ਸਟੱਡੀਜ਼ ਲਈ ਕੇਂਦਰ ਵਿੱਚ ਨਹਿਰੂ ਫੈਲੋ ਹੈ। [1]

ਉਸਨੂੰ ਭਾਰਤ ਸਰਕਾਰ ਦੁਆਰਾ 2007 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ [2]

ਕੈਰੀਅਰ[ਸੋਧੋ]

ਦੋ ਦਹਾਕਿਆਂ ਲਈ ਨੈਨੀਤਾਲ ਵਿੱਚ ਕੁਮਾਊਂ ਯੂਨੀਵਰਸਿਟੀ ਵਿਖੇ ਇਤਹਾਸ ਦੇ ਪ੍ਰੋਫੈਸਰ ਰਹੇ। [1]  ਹਰ ਦਹਾਕੇ ਵਿੱਚ ਇੱਕ ਵਾਰ, 1974, 1984, 1994 ਅਤੇ 2004 ਵਿੱਚ, ਉਸ ਨੇ, ਅਸਕੋਟ - ਆਰਾਕੋਟ ਤੋਂ ਪਦਯਾਤਰਾ ਕੀਤੀ ਹੈ। [1][3]

2007 ਵਿੱਚ ਉਸ ਨੇ ਮੈਗਸੇਸੇ ਇਨਾਮ ਜੇਤੂ, ਚੰਡੀ ਪ੍ਰਸਾਦ ਭੱਟ ਦੇ ਨਾਲ ਮਿਲ ਕੇ ਹਿਮਾਲਿਆ ਦੇ ਲੋਕਾਂ ਦਾ ਅਧਿਐਨ ਕਰਨ ਲਈ ਲੇਹ ਤੋਂ ਅਰੁਣਾਚਲ ਪ੍ਰਦੇਸ਼ ਤੱਕ ਹਿਮਾਲਾ ਨੂੰ ਗਾਹੁਣ ਵਾਲੀ ਇੱਕ ਤਿੰਨ ਸਾਲਾ ਪਰਯੋਜਨਾ ਤੇ ਕੰਮ ਕੀਤਾ। [4] ਉਸ ਨੇ ਡਾ. ਉਮਾ ਭੱਟ ਦੇ ਨਾਲ ਮਿਲ ਕੇ, ਹਿਮਾਲਾ ਏਕਸਪਲੋਰਰ, ਪੰਡਤ ਨੈਨ ਸਿੰਘ ਰਾਵਤ ਦੀ ਜੀਵਨੀ ਏਸ਼ੀਆ ਕੀ ਪੀਠ ਪਰ  ਵੀ ਲਿਖੀ। [5]

ਉਹ ਹਿਮਾਲਾ ਦੇ ਲੋਕਾਂ ਉੱਤੇ ਅਨੁਸੰਧਾਨ ਲਈ 1983 ਵਿੱਚ ਸਥਾਪਤ ਨੈਨੀਤਾਲ ਸਥਿਤ ਇੱਕ ਗੈਰ-ਲਾਭਕਾਰੀ ਸੰਗਠਨ, ਹਿਮਾਲਾ ਖੇਤਰ ਅਨੁਸੰਧਾਨ ਲਈ ਪੀਪੁਲਸ ਐਸੋਸੀਏਸ਼ਨ  (ਪਹਾੜ), ਦੁਆਰਾ ਪ੍ਰਕਾਸ਼ਿਤ ਵਾਰਸ਼ਿਕ ਦਾ ਬਾਨੀ ਸੰਪਾਦਕ ਹੈ।

ਲਿਖਤਾਂ[ਸੋਧੋ]

  • ਕੁਮਾਊਂ ਹਿਮਾਲਿਆ: ਟੈਂਪਟੇਸ਼ਨਜ਼। ਗਿਆਨੋਦਏ ਪ੍ਰਕਾਸ਼ਨ 1993. ISBN 81-85097-26-7.

ਇਨਾਮ[ਸੋਧੋ]

ਹਵਾਲੇ[ਸੋਧੋ]