ਸ਼ੇਹਲਾ ਮਸੂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸ਼ੇਹਲਾ ਮਸੂਦ (1973-2011) ਇੱਕ ਭਾਰਤੀ ਵਾਤਾਵਰਣ, ਜੰਗਲੀ ਜੀਵਨ ਅਤੇ ਸੂਚਨਾ ਅਧਿਕਾਰ ਲਈ ਲੜਨ ਵਾਲੀ ਕਾਰਕੁਨ ਸੀ। ਉਸ ਨੂੰ 16 ਅਗਸਤ 2011 ਨੂੰ 11:19 ਬਜੇ ਸਵੇਰੇ  ਭੋਪਾਲ  ਵਿੱਚ ਉਸ ਦੇ ਘਰ ਦੇ ਸਾਹਮਣੇ ਇੱਕ ਸਥਾਨਕ ਔਰਤ ਅੰਦਰੂਨੀ ਡਿਜ਼ਾਇਨਰ ਦੇ ਭਾੜੇ ਤੇ ਕੀਤੇ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਦਿੱਤੀ ਸੀ, ਜਦ ਉਹ ਆਪਣੀ ਕਾਰ ਚ  ਬੈਠ ਜਾਣ ਵਾਲੀ ਸੀ।[1][2] [3]

ਸਮਾਜਿਕ ਕਾਰਕੁਨ[ਸੋਧੋ]

ਮਸੂਦ, ਮੁੱਖ ਤੌਰ ਤੇ ਜੰਗਲੀ ਸੰਭਾਲ ਲਈ ਕੰਮ ਕਰਨ ਵਾਲੀ ਇੱਕ ਕਾਰਕੁਨ ਸੀ, ਅਤੇ ਚੰਗੇ ਸ਼ਾਸਨ, RTI ਐਕਟ, ਪੁਲਿਸ ਸੁਧਾਰ, ਵਾਤਾਵਰਣ, ਮਹਿਲਾਵਾਂ ਦੇ ਅਧਿਕਾਰ ਅਤੇ  ਮੁੱਦੇ ਅਤੇ ਪਾਰਦਰਸ਼ਤਾ ਵਰਗੇ ਹੋਰ ਕਾਜ਼ਾਂ ਲਈ ਵੀ ਸਹਿਯੋਗ ਕਰਦੀ ਸੀ। ਉਹ ਅੰਨਾ ਹਜ਼ਾਰੇ ਦੇ ਭਾਰਤ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਦੇ ਸਮਰਥਨ ਚ .ਵਰਤ ਤੇ ਬੈਠੀ ਸੀ। ਉਹ ਮੱਧ ਪ੍ਰਦੇਸ਼ ਦੀਆਂ ਵਭਿੰਨ ਰੱਖਾਂ ਵਿੱਚ ਸ਼ੇਰਾਂ ਦੀਆਂ ਮੌਤਾਂ ਨਾਲ ਜੁੜੇ ਮੁੱਦੇ ਉਠਾਉਣ ਵਿਚ ਸਰਗਰਮੀ ਨਾਲ  ਜੁਟੀ ਹੋਈ ਸੀ।ਸ਼ੇਹਲਾ ਆਪ ਸ਼ਿਆਮਾ ਪ੍ਰਸਾਦ ਮੁਖਰਜੀ ਟਰਸਟ ਦੇ ਲਈ ਕੰਮ ਕਰ ਰਹੀ ਸੀ,  ਉਨ੍ਹਾਂ ਵਾਸਤੇ ਸ੍ਰੀਨਗਰ ਤੋਂ ਕੋਲਕਾਤਾ ਤੋਂ ਦਿੱਲੀ ਤਕ ਸਮਾਗਮ ਅਯੋਜਿਤ ਕਰ ਰਹੀ ਸੀ। [4] ਉਸ ਨੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਦੀ ਹਮਾਇਤ ਨਾਲ ਚਲਦੀ ਇੱਕ ਗੈਰ ਸਰਕਾਰੀ ਸੰਸਥਾ ਨਰਮਦਾ ਸਾਮਾਗ੍ਰਹਾ ਬਾਰੇ ਵੇਰਵਿਆਂ ਦੀ ਮੰਗ ਕੀਤੀ ਸੀ। ਉਹ ਬੋਟ ਕਲੱਬ ਭੋਪਾਲ ਵਿਖੇ  ਜਨ ਲੋਕਪਾਲ ਬਿੱਲ ਲਿਆਉਣ ਲਈ ਸਰਕਾਰ ਵਿਰੋਧੀ ਰੋਸ ਵਿੱਚ ਸ਼ਾਮਲ ਹੋਣ ਲਈ ਜਾਣ ਲੱਗੀ ਸੀ ਜਦ ਉਸ ਨੂੰ ਮਾਰ ਦਿੱਤਾ ਗਿਆ।[5] ਉਸਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਮਿਲ ਕੇ RTI ਅਗਿਆਤ ਦੀ ਸਥਾਪਨਾ ਕੀਤੀ ਸੀ। [6] ਇਹ ਸੇਵਾ ਵਿਸਲ ਬਲੋਅਰਾਂ ਲਈ ਅਗਿਆਤ ਰਹਿੰਦੇ ਹੋਏ ਭਾਰਤੀ ਸਰਕਾਰ ਦੇ ਵਿਭਾਗਾਂ ਨੂੰ RTI ਅਰਜੀਆਂ ਦੇਣ ਲਈ ਸੀ ਤਾਂ ਜੋ ਉਹ ਅਪਰਾਧੀਆਂ ਦੇ ਰੋਸ ਦਾ ਸ਼ਿਕਾਰ ਨਾ ਬਣਨ।[7] ਸ਼ੇਹਲਾ ਮਸੂਦ ਨੂੰ 'ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ' ਸ਼੍ਰੇਣੀ ਤਹਿਤ ਅਣਥੱਕ ਕੰਮ ਕਰਨ ਲਈ ਮਰਨ ਉਪਰੰਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਪੇਸ਼ੇਵਰ ਜ਼ਿੰਦਗੀ[ਸੋਧੋ]

ਉਹ ਗੈਰ ਸਰਕਾਰੀ ਸੰਸਥਾ Udai ਦੀ ਸਕੱਤਰ ਸੀ। ਅਤੇ ਉਸ ਦੇ ਜਨਤਕ ਪ੍ਰੋਫ਼ਾਈਲ ਅਨੁਸਾਰ ਉਹ 'ਮਿਰੇਕਲਜ' ਨਾਮ ਦੀ ਇੱਕ ਕੰਪਨੀ ਦੀ ਸੀਈਓ ਸੀ', ਜਿਸ ਵਿਚ "ਸਮਾਗਮਾਂ ਅਤੇ ਮੀਡੀਆ ਨਾਲ ਸਬੰਧਤ ਸੇਵਾਵਾਂ" ਸ਼ਾਮਲ ਸੀ।  Udai 2004 ਵਿੱਚ ਬਣਾਈ ਗਿਆ ਗਈ ਸੀ, ਇਸ ਨੂੰ ਹਾਲ ਹੀ ਵਿੱਚ ਦਾਵਾ ਟਾਈਗਰ ਅਤੇ ਜੰਗਲ ਸੰਭਾਲ.

ਹਵਾਲੇ[ਸੋਧੋ]

  1. Slain RTI activist Shehla Masood's last tweets
  2. RTI activist Shehla Masood shot dead in broad daylight on way to rally for Anna Hazare
  3. Neeraj Chauhan, TNN 3 March 2012, 01.40AM IST (3 March 2012). "RTI activist Shehla Masood may have been killed for closeness to BJP MLA – Times of India". Timesofindia.indiatimes.com. Retrieved 15 September 2012.  CS1 maint: Multiple names: authors list (link)
  4. "Shehla sought RTI on BJP MPs, RSS backed trust – India News". IBNLive. 3 September 2011. Retrieved 15 September 2012. 
  5. "Shehlamasood". Twitter. Retrieved 15 September 2012. 
  6. "RTI Anonymous | File Anonymous Right to Information Applications in India". Getup4change.org. Retrieved 15 September 2012. 
  7. Shehla Masood: The Soldier of Truth