ਸ਼ੈਰੀ ਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ੈਰੀ ਮਾਨ
ਜਨਮ ਦਾ ਨਾਂ ਸੁਰਿੰਦਰ ਸਿੰਘ ਮਾਨ
ਜਨਮ (1982-09-12) 12 ਸਤੰਬਰ 1982 (ਉਮਰ 35)
ਮੁਹਾਲੀ, ਪੰਜਾਬ, ਭਾਰਤ
ਮੂਲ ਘੱਲ ਖੁਰਦ, ਫਿਰੋਜ਼ਪੁਰ, ਪੰਜਾਬ, ਭਾਰਤ
ਵੰਨਗੀ(ਆਂ) ਭੰਗੜਾ
ਕਿੱਤਾ ਗਾਇਕ, ਗੀਤਕਾਰ, ਅਦਾਕਾਰ
ਸਰਗਰਮੀ ਦੇ ਸਾਲ 2010–ਵਰਤਮਾਨ
ਲੇਬਲ Yaar Anmulle Records
ਸਬੰਧਤ ਐਕਟ none
ਵੈੱਬਸਾਈਟ www.sharrymaan.com fb.com/sharrymann

ਸ਼ੈਰੀ ਮਾਨ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ।

ਜੀਵਨ[ਸੋਧੋ]

ਉਸ ਦਾ ਜਨਮ ਮੁਹਾਲੀ ਵਿੱਚ 12 ਸਤੰਬਰ 1982 ਨੂੰ ਸਰਦਾਰ ਬਲਬੀਰ ਸਿੰਘ ਅਤੇ ਸਰਦਾਰਨੀ ਹਰਮੇਲ ਕੌਰ ਦੇ ਘਰ ਹੋਇਆ ਸੀ। ਉਸ ਦੀ ਇੱਕ ਭੈਣ ਅਤੇ ਇੱਕ ਭਰਾ ਹੈ। ਉਸ ਨੇ ਮੁਹਾਲੀ ਤੋਂ ਮੈਟਰਿਕ ਕੀਤੀ ਅਤੇ ਜੀਟੀਵੀ ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ। ਪੜ੍ਹਾਈ ਖ਼ਤਮ ਕਰਨ ਉਪਰੰਤ ਉਹ ਵਾਪਸ ਮੋਹਾਲੀ ਆ ਗਿਆ ਅਤੇ ਇੱਕ ਸਿਵਲ ਇੰਜੀਨੀਅਰ ਦੇ ਤੌਰ ਤੇ ਕੰਮ ਕਰਨ ਲੱਗਾ। ਸ਼ੈਰੀ ਮਾਨ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕੀਨ ਸੀ ਅਤੇ ਉਹ ਹਮੇਸ਼ਾ ਆਪਣੇ ਵਿਹਲੇ ਸਮੇਂ ਗਾਉਣ ਵਿੱਚ ਮਸਤ ਰਹਿੰਦਾ। ਫਿਰ ਉਸ ਨੇ ਦੋਸਤਾਂ ਦੀਆਂ ਮਹਿਫਲਾਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਦੋਸਤ ਉਸ ਦੇ ਗੀਤਾਂ ਅਤੇ ਉਸ ਦੀ ਅਵਾਜ਼ ਨੂੰ ਬਹੁਤ ਪਸੰਦ ਕਰਦੇ। ਉਨ੍ਹਾਂ ਨੇ ਉਸਨੂੰ ਇੱਕ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ। ਪਰ ਉਸ ਵੇਲੇ ਤੱਕ ਕੈਰੀਅਰ ਦੇ ਤੌਰ ਤੇ ਸ਼ੈਰੀ ਨੇ ਗਾਉਣ ਦੀ ਚੋਣ ਕਰਨ ਬਾਰੇ ਸੋਚਿਆ ਨਹੀਂ ਸੀ।[1] ਉਸਦੀ ਨਵੀਂ ਐਲਬਮ 2015 ਦੀ ਬਸੰਤ ਰੁੱਤੇ ਆ ਰਹੀ ਹੈ।[2]

ਹਵਾਲੇ[ਸੋਧੋ]

  1. "Sharry Mann". Sharry Mann. Retrieved 18 November 2012. 
  2. "Meri Bebe". Punjabigrooves. Retrieved 13 February 2015.