ਸ਼ੈਲਬੋਰਨ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਸ਼ੈਲਬੋਰਨ ਹੋਟਲ, ਅਗਸਤ 2008

ਸ਼ੈਲਬੋਰਨ ਹੋਟਲ ਇੱਕ ਮਸ਼ਹੂਰ ਹੋਟਲ ਹੈ ਜੋਕਿ ਲੈਂਡਮਾਰ੍ਕ ਬਿਲਡਿੰਗ ਵਿੱਚ ਸੇਂਟ ਸਟੀਫ਼ਨ ਗਰੀਨ ਦੇ ਉਤਰੀ ਪਾਸੇ ਵੱਲ, ਡਬਲਿਨ, ਆਇਰਲੈਂਡ ਵਿੱਚ ਸਥਿਤ ਹੈ I ਇਸਦਾ ਮੌਜੂਦਾ ਸੰਚਾਲਨ ਮੈਰਿਯਟ ਇੰਟਰਨੇਸ਼ਨਲ ਦੁਆਰਾ ਕੀਤਾ ਜਾਂਦਾ ਹੈ I ਇਸ ਹੋਟਲ ਵਿੱਚ ਕੁੱਲ 265 ਕਮਰੇ ਹਨ ਅਤੇ ਇਸ ਹੋਟਲ ਨੂੰ 18 ਮਹੀਨਿਆ ਦੇ ਨਵੀਨੀਕਰਨ ਤੋਂ ਬਾਅਦ ਸਾਲ 2007 ਵਿੱਚ ਦੁਬਾਰਾ ਖੋਲਿਆ ਗਿਆ I

ਜ਼ੋਨ ਮੈਕਕਰਡੀ ਨੇ ਇਸ ਹੋਟਲ ਨੂੰ ਡਿਜ਼ਾਇਨ ਕੀਤਾ ਅਤੇ ਪੈਰਿਸ ਦੇ ਐਮ. ਐਮ. ਬਰਬੈਜ਼ੇਟ ਨੇ ਬਾਹਰ ਚਾਰ ਮੂਰਤੀਆਂ ਲੱਗਵਾਇਆਂ, ਜਿਹਨਾਂ ਵਿੱਚ ਦੋ ਨੂਬਿਅਨ ਰਾਜਕੁਮਾਰੀਆਂ ਅਤੇ ਉਹਨਾਂ ਦੀਆਂ ਦੋ ਬੰਦੀ ਗੁਲਾਮ ਲੜਕੀਆਂ ਸ਼ਾਮਲ ਸਨ I

ਸ਼ੈਲਬੋਰਨ ਹੋਟਲ ਦੀ ਸਥਾਪਨਾ 1824 ਵਿੱਚ ਮਾਰਟਿਨ ਬੁੱਰਕ ਦੁਆਰਾ ਕੀਤੀ ਗਈ I ਉਹ ਮੁੱਲ ਰੂਪ ਵਿੱਚ ਟਿਪਪਿਰੈਰੀ ਦੇ ਸੀ ਅਤੇ ਉਹਨਾਂ ਉਹ ਨੇ ਤਿੰਨ ਟਾਉਨਹਾਉਸ ਹਾਸਲ ਕੀਤੇ ਜਿਹੜੇ ਕਿ ਡਬਲਿਨ ਦੇ ਸੇਂਟ ਸਟੀਫ਼ਨ ਦੇ ਗਰੀਨ (ਯੁਰੋਪ ਦੇ ਸਭ ਤੋਂ ਵੱਡੇ ਗਾਰਡਨ ਸਕੂਏਅਰ) ਨਾਲ ਲੱਗਦੇ ਸੀ I ਬੁੱਰਕ ਨੇ ਆਪਣੇ ਗ੍ਰੈੰਡ ਨਵੇਂ ਹੋਟਲ ਦਾ ਨਾਮ ਵਿਲਿਅਮ ਪੈਟੀ, ਦੁਸਰੀ ਅਰਲ ਆਫ਼ ਸ਼ੈਲਬਰਨ ਦੇ ਨਾਂ ਤੇ ‘ਦ ਸ਼ੈਲਬੋਰਨ ਹੋਟਲ’ ਰੱਖਿਆ I[1]

1900 ਦਸ਼ਕ ਦੇ ਸ਼ੁਰੂਆਤ ਵਿੱਚ ਹੀ, ਐਲੋਇਸ ਹਿਟਲਰ, ਜੁਨਿਯਰ, ਜੋਕਿ ਐਡੋਲਫ ਹਿਟਲਰ ਦਾ ਸੌਤੇਲੇ ਭਰਾ ਸੀ, ਨੇ ਡਬਲਿਨ ਸਥਿਤ ਇਸ ਹੋਟਲ ਵਿੱਚ ਕੰਮ ਵੀ ਕੀਤਾ ਸੀ I

1916 ਦੇ ਇਸਟਰ ਰਾਜ਼ਿੰਗ ਦੇ ਦੌਰਾਨ 40 ਬ੍ਰਿਟਿਸ਼ ਫ਼ੋਜ਼ਾਂ ਨੇ ਜੋਕਿ ਕੈਪਟਨ ਐਂਡਰਿਊਸ ਦੇ ਅਧੀਨ ਸੀ, ਦੁਆਰਾ ਹੋਟਲ ਤੇ ਕਬਜ਼ਾ ਕਰ ਲਿਤਾ ਗਿਆ I ਵਾਲੰਟੀਅਰ ਫ਼ੌਜਾਂ ਜੋਕਿ ਮਾਇਕਲ ਮੈਲਿਨ ਦੀ ਅਗਵਾਈ ਹੇਠ ਸੀ, ਉਹਨਾਂ ਦਾ ਉਦੇਸ਼ ਆਈਰਿਸ਼ ਸਿਟੀਜ਼ਨ ਆਰਮੀ ਦਾ ਵਿਰੋਧ ਕਰਨਾ ਸੀ I[2]

ਸਾਲ 1922 ਵਿੱਚ, ਆਈਰਿਸ਼ ਸੰਵਿਧਾਨ ਕਮਰਾ ਨੰਬਰ 112 ਵਿੱਚ ਤਿਆਰ ਕੀਤਾ ਗਿਆ I ਹੁਣ ਉਹ ਕਮਰਾ ਦ ਕੌਂਸਟੀਟੂਉਸ਼ਨ ਰੂਮ ਕਹਾਉਂਦਾ ਹੈ I[3][4]

ਸੇਂਟ ਸਟੀਫ਼ਨ ਦਾ ਗਰੀਨ[ਸੋਧੋ]

ਹੋਟਲ ਦੇ ਨਾਲ ਇਤਿਹਾਸ ਦੇ ਦੋ ਵਿਸ਼ੇ ਜੁੜੇ ਸਨ, ਪਹਿਲਾ ਇਲੀਜ਼ਾਬੈਥ ਬੋਵੈਨ ਅਤੇ ਦੁਸਰਾ ‘ਦਾ ਸ਼ੈਲਬੋਰਨ ਐਂਡ ਇਟੱਸ ਪੀਪਲਜ਼’ ਜੋਕਿ ਮਾਇਕਲ ਓ’ਸੂਲੀਵਨ (ਬਰਨਾਰਡਾਇਨ ਓ’ਨੀਲI) ਬਲੈਕਵਾਟਰ ਪ੍ਰੈਸ ਡਬਲਿਨ 1999 ਦੁਆਰਾ ਸੀ I

ਹਵਾਲੇ[ਸੋਧੋ]

  1. Michael O'Sullivan, Bernard O'Neill: The Shelbourne and its people. Blackwater Press, 1999. ISBN 1-84131-442-0
  2. Michael O'Sullivan, Bernard O'Neill: The Shelbourne and its people. Blackwater Press, 1999. p. 45 ISBN 1-84131-442-0
  3. "The Shelbourne Dublin Room". cleartrip.com. Retrieved 7 June 2016.
  4. Lyons, Tom; McConnell, Daniel (12 February 2012). "FG insider briefs the top bankers at private dinner: Cox marks the card of corporate elite on crisis". Retrieved 7 June 2016.