ਸ਼ੱਕਰ-ਘਿਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਨੇ ਦੇ ਰਸ ਨੂੰ ਕਾੜ੍ਹ ਕੇ ਜੋ ਭੁਰ-ਭੁਰੀ ਮਿੱਠੀ ਵਸਤੂ ਬਣਦੀ ਹੈ, ਉਸ ਨੂੰ ਸ਼ੱਕਰ ਕਹਿੰਦੇ ਹਨ। ਮੱਖਣ ਨੂੰ ਗਰਮ ਕਰ ਕੇ ਘਿਉ ਬਣ ਜਾਂਦਾ ਹੈ। ਘਿਉ ਦੇ ਵਿਚ ਸ਼ੱਕਰ ਮਿਲਾਣ ਨਾਲ ਜੋ ਮਿਸ਼ਰਣ ਬਣਦਾ ਹੈ, ਉਸ ਨੂੰ ਸ਼ੱਕਰ-ਘਿਉ ਕਹਿੰਦੇ ਹਨ। ਜਦ ਖੰਡ ਬਣਾਉਣ ਦੀ ਕਾਢ ਨਹੀਂ ਨਿਕਲੀ ਸੀ, ਉਸ ਸਮੇਂ ਆਏ ਪ੍ਰਾਹੁਣੇ ਦੀ ਸ਼ੱਕਰ ਘਿਉ ਨਾਲ ਖਵਾਈ ਰੋਟੀ ਨੂੰ ਵਧੀਆ ਸੇਵਾ ਮੰਨਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਬਰਾਤਾਂ ਨੂੰ ਰੋਟੀ ਵੀ ਸ਼ੱਕਰ ਘਿਉ ਨਾਲ ਹੀ ਖਵਾਈ ਜਾਂਦੀ ਸੀ। ਸ਼ੱਕਰ/ਗੁੜ ਖਾ ਕੇ, ਖਵਾ ਕੇ, ਵੰਡ ਕੇ ਹੀ ਹਰ ਸ਼ਗਨ ਕੀਤਾ ਜਾਂਦਾ ਸੀ। ਸ਼ੱਕਰ ਘਿਉ ਛੋਟੇ ਬੱਚਿਆਂ ਨੂੰ ਇਕੱਲਾ ਵੀ ਖਾਣ ਨੂੰ ਦਿੱਤਾ ਜਾਂਦਾ ਸੀ। ਸ਼ੱਕਰ ਘਿਉ ਦਾ ਲਾਲਚ ਦੇ ਕੇ ਬੱਚਿਆਂ ਤੋਂ ਕਈ ਕੰਮ ਵੀ ਕਰਵਾ ਲਏ ਜਾਂਦੇ ਸਨ। ਪਹਿਲੇ ਸਮਿਆਂ ਵਿਚ ਜਦ ਫਲ੍ਹਿਆਂ ਨਾਲ ਫਸਲਾਂ ਨੂੰ ਗਾਹ ਕੇ ਤੰਗਲੀ ਨਾ ਉਡਾ ਕੇ ਦਾਣੇ ਕੱਢੇ ਜਾਂਦੇ ਸਨ, ਉਸ ਸਮੇਂ ਜਿਮੀਂਦਾਰਾਂ ਦੇ ਅੰਦਰ ਮਿੱਟੀ-ਘੱਟਾ ਚਲਿਆ ਜਾਂਦਾ ਸੀ। ਇਸ ਲਈ ਉਸ ਸਮੇਂ ਸ਼ੱਕਰ ਘਿਉ ਨਾਲ ਰੋਟੀ ਆਮ ਖਾਧੀ ਜਾਂਦੀ ਸੀ। ਸ਼ੱਕਰ ਘਿਉ ਸਰੀਰ ਦੀ ਸ਼ੁੱਧੀ ਦਾ ਕੰਮ ਕਰਦਾ ਸੀ ਤੇ ਤਾਕਤ ਵੀ ਦਿੰਦਾ ਸੀ। ਹੁਣ ਦੀ ਬਹੁਤ ਪੀੜ੍ਹੀ ਸ਼ੱਕਰ-ਘਿਉ ਤਾਂ ਕੀ, ਮਿੱਠਾ ਹੀ ਖਾ ਕੇ ਰਾਜੀ ਨਹੀਂ ਹੈ ?[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.