ਸਾਂਚੋ ਪਾਂਜ਼ਾ ਬਾਰੇ ਸੱਚਾਈ
"" | |
---|---|
ਲੇਖਕ ਫ਼ਰਾਂਜ਼ ਕਾਫ਼ਕਾ | |
ਮੂਲ ਸਿਰਲੇਖ | Die Wahrheit über Sancho Pansa |
ਭਾਸ਼ਾ | ਜਰਮਨ |
ਵੰਨਗੀ | ਨਿੱਕੀ ਕਹਾਣੀ |
ਮੀਡੀਆ ਕਿਸਮ | ਕਿਤਾਬ (ਹਾਰਡ ਕਵਰ ) |
ਪ੍ਰਕਾਸ਼ਨ ਮਿਤੀ | 1931 |
ਅੰਗਰੇਜ਼ੀ ਪ੍ਰਕਾਸ਼ਨ |
|
" ਸਾਂਚੋ ਪਾਂਜ਼ਾ ਬਾਰੇ ਸੱਚ " (ਜਰਮਨ: "Die Wahrheit über Sancho Pansa") ਫ੍ਰਾਂਜ਼ ਕਾਫਕਾ ਦੀ ਇੱਕ ਨਿੱਕੀ ਕਹਾਣੀ ਹੈ। ਇਹ ਕਾਫਕਾ ਦੀ ਮੌਤ ਤੋਂ ਸੱਤ ਸਾਲ ਬਾਅਦ 1931 ਵਿੱਚ ਪ੍ਰਕਾਸ਼ਿਤ ਹੋਈ ਸੀ। ਮੈਕਸ ਬ੍ਰੌਡ ਨੇ ਕਹਾਣੀਆਂ ਦੀ ਚੋਣ ਕੀਤੀ ਅਤੇ ਉਹਨਾਂ ਨੂੰ ਬੀਮ ਬਾਉ ਡੇਰ ਚੀਨੀਸਚੇਨ ਮੌਅਰ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਕੀਤਾ। ਵਿਲਾ ਅਤੇ ਐਡਵਿਨ ਮੁਇਰ ਦਾ ਕੀਤਾ ਪਹਿਲਾ ਅੰਗਰੇਜ਼ੀ ਅਨੁਵਾਦ 1933 ਵਿੱਚ ਲੰਡਨ ਵਿੱਚ ਮਾਰਟਿਨ ਸੇਕਰ ਨੇ ਪ੍ਰਕਾਸ਼ਿਤ ਕੀਤਾ ਸੀ। ਇਹ ਚੀਨ ਦੀ ਮਹਾਨ ਕੰਧ: ਕਹਾਣੀਆਂ ਅਤੇ ਪ੍ਰਤੀਬਿੰਬ ( ਨਿਊਯਾਰਕ ਸਿਟੀ : ਸ਼ੌਕਨ ਬੁੱਕਸ, 1946) ਵਿੱਚ ਛਪੀ। [1]
ਕਹਾਣੀ ਦੀ ਬਜਾਏ ਇੱਕ ਦ੍ਰਿਸ਼ਟਾਂਤ-ਕਥਾ, ਛੋਟਾ ਟੁਕੜਾ ਦੌਨ ਕੀਹੋਤੇ ਦੇ ਇੱਕ ਪ੍ਰਮੁੱਖ ਪਾਤਰ ਸਾਂਚੋ ਪਾਂਜ਼ਾ ਦੀ ਭੂਮਿਕਾ 'ਤੇ ਕੇਂਦਰਿਤ ਹੈ। ਬਿਰਤਾਂਤਕਾਰ ਸਿਧਾਂਤ ਪੇਸ਼ ਕਰਦਾ ਹੈ ਕਿ ਪਾਂਜ਼ਾ ਕਹਾਣੀਆਂ, ਗਿਆਨ ਅਤੇ ਬੁੱਧੀ ਦਾ ਇੱਕ ਖੂਹ ਸੀ, ਅਤੇ ਨਾਲ ਹੀ ਇੱਕ ਖ਼ਾਸ ਭੂਤ ਸੀ ਜਿਸ ਨੂੰ ਕੱਢਣ ਦੀ ਲੋੜ ਸੀ। ਇਨ੍ਹਾਂ ਹਸਾਉਣੇ-ਟੋਟਕਿਆਂ ਦੀ ਵਰਤੋਂ ਕਰਦੇ ਹੋਏ, ਪਾਂਜ਼ਾ ਆਪਣੇ ਮਨ ਨੂੰ ਕਥਾ-ਕਹਾਣੀਆਂ ਛੁਟਕਾਰਾ ਦਿਲਾਉਣ ਵਿੱਚ ਸਫਲ ਹੋ ਗਿਆ, ਉਹ ਕੀਹੋਤੇ ਨੂੰ ਖੁਆ ਦਿੱਤੀਆਂ, ਅਤੇ ਇਸ ਤਰ੍ਹਾਂ ਬੋਝ ਤੋਂ ਬਿਨਾਂ ਇੱਕ ਪੂਰੀ ਜ਼ਿੰਦਗੀ ਜੀਉਣ ਦੇ ਯੋਗ ਹੋ ਗਿਆ।
ਹਵਾਲੇ
[ਸੋਧੋ]- ↑ The Great Wall of China: Stories and Reflections. Franz Kafka - 1946 - Schocken Books