ਸਾਈਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਈਕਲ ਇੱਕ ਮਨੁੱਖੀ ਸ਼ਕਤੀ ਦੁਆਰਾ ਪੈਡਲਾਂ ਨਾਲ਼ ਚੱਲਣ ਵਾਲ਼ਾ ਇੱਕ ਵਾਹਨ ਹੈ ਜਿਸਦੇ ਦੋ ਪਹੀਏ ਇੱਕ ਫ਼ਰੇਮ ਨਾਲ਼ ਜੁੜੇ ਹੁੰਦੇ ਹਨ। ਸਾਈਕਲ 19ਵੀਂ ਸਦੀ ਵਿੱਚ ਯੂਰਪ ਵਿੱਚ ਹੋਂਦ ਵਿੱਚ ਆਇਆ। ਕਈ ਖ਼ਿੱਤਿਆਂ ਵਿੱਚ ਇਹ ਆਵਾਜਾਈ ਦਾ ਮੁੱਖ ਸਾਧਨ ਹੈ।

ਦੋ ਪਹੀਏ ਵਾਲੇ ਜੰਤਰ ਨੂੰ, ਜਿਸ ਨੂੰ ਪੈਰਾਂ ਨਾਲ ਚਲਾਇਆ ਜਾਂਦਾ ਹੈ, ਸਾਈਕਲ ਕਹਿੰਦੇ ਹਨ। ਕਈ ਇਸ ਨੂੰ ਬਾਈਸਾਈਕਲ ਕਹਿੰਦੇ ਹਨ। ਪਹਿਲਾਂ ਲੋਕ ਪੈਦਲ ਸਫ਼ਰ ਕਰਦੇ ਸਨ। ਪੈਸੇ ਵਾਲੇ ਲੋਕ ਘੋੜੀਆਂ 'ਤੇ ਸਫ਼ਰ ਕਰਦੇ ਸਨ। ਜਦ ਊਠਾਂ ਦੀ ਖੇਤੀ ਵਿਚ ਵਰਤੋਂ ਹੋਣ ਲੱਗੀ ਤਾਂ ਲੋਕਾਂ ਨੇ ਊਠਾਂ ਨੂੰ ਵੀ ਸਵਾਰੀ ਲਈ ਵਰਤਣਾ ਸ਼ੁਰੂ ਕਰ ਦਿੱਤਾ। ਫੇਰ ਗੱਡੇ ਹੋਂਦ ਵਿਚ ਆਉਣ 'ਤੇ ਜਦ ਪਰਿਵਾਰ ਦੇ ਜ਼ਿਆਦਾ ਮੈਂਬਰਾਂ ਨੇ ਸਫ਼ਰ ਕਰਨਾ ਹੁੰਦਾ ਸੀ ਤਾਂ ਉਹ ਗੱਡਿਆਂ ਵਿਚ ਸਫ਼ਰ ਕਰਦੇ ਸਨ। ਤਾਂਗੇ ਆਉਣ 'ਤੇ ਲੋਕਾਂ ਨੇ ਤਾਂਗਿਆਂ 'ਤੇ ਸਫ਼ਰ ਕਰਨਾ ਸ਼ੁਰੂ ਕੀਤਾ। ਸਾਈਕਲ ਦੀ ਕਾਢ ਨਿਕਲਣ 'ਤੇ ਲੋਕਾਂ ਨੇ ਸਾਈਕਲ 'ਤੇ ਸਫ਼ਰ ਕਰਨਾ ਸ਼ੁਰੂ ਕੀਤਾ। ਹੁਣ ਤਾਂ ਲੋਕ ਸਕੂਟਰਾਂ, ਮੋਟਰਸਾਈਕਲਾਂ, ਬੱਸਾਂ, ਕਾਰਾਂ, ਸਮੁੰਦਰੀ ਜਹਾਜ਼ਾਂ, ਹਵਾਈ ਜਹਾਜ਼ਾਂ ’ਤੇ ਸਫ਼ਰ ਕਰਦੇ ਹਨ। ਪਰ ਆਮ ਆਦਮੀ ਦੀ ਸਵਾਰੀ ਹੁਣ ਵੀ ਸਾਈਕਲ ਹੈ। ਕਿਉਂ ਜੋ ਹੁਣ ਨਾ ਕੋਈ ਪੈਦਲ ਚਲਦਾ ਹੈ। ਨਾ ਘੋੜੇ, ਊਠ, ਗੱਡੇ ਤੇ ਟਾਂਗੇ ’ਤੇ ਕੋਈ ਸਫ਼ਰ ਕਰਦਾ ਹੈ।[1]

ਇਤਿਹਾਸ[ਸੋਧੋ]

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਬਾਰੀ ਬਰਸੀ ਖਟਣ ਗਿਆ ਸੀ
ਖਟ ਕੇ ਲਿਆਂਦਾ ਮਾਊਂ
ਨੀ ਬਹਿ ਮੇਰੇ ਸਾਈਕਲ ਤੇ
ਟੱਲੀਆਂ ਵਜਾਉਂਦਾ ਜਾਊਂ
ਨੀ ਬਹਿ .......

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.