ਸਮੱਗਰੀ 'ਤੇ ਜਾਓ

ਸਾਈਮਨ ਜੇ. ਬ੍ਰੋਨਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਾਈਮਨ ਜੇ. ਬ੍ਰੋਨਰ

[ਸੋਧੋ]

ਅਮਰੀਕੀ ਲੋਕਧਾਰਾ ਅਨੁਸ਼ਾਸਨ ਵਿੱਚ ਸਾਈਮਨ ਜੇ.ਬ੍ਰੋਨਰ ਇਕ ਮਹੱਤਵਪੂਰਨ ਹਸਤਾਖਰ ਹੈ।ਉਸ ਨੇ ਰਿਚਰਡ ਡੋਰਸਨ,ਐਲਨ ਇੰਡੀਜ਼,ਫੋਨ ਰੋਜਰ, ਡੈਨ ਬੈੱਨ ਐੱਸ ਆਦਿ ਲੋਕਧਾਰਾ ਸ਼ਾਸਤਰੀਆਂ ਦੀ ਪਰੰਪਰਾ ਨੂੰ ਅਗਾਂਹ ਤੋਰਿਆ ਹੈ।

ਜਨਮ ਤੇ ਪੜ੍ਹਾਈ

[ਸੋਧੋ]

ਸਾਈਮਨ ਜੇ.ਬ੍ਰੋਨਰ  ਦਾ ਜਨਮ 7 ਅਪਰੈਲ 1954 ਨੂੰ ਇਜ਼ਰਾਈਲ ਦੇ ਸ਼ਹਿਰ ਵਿਖੇ ਹੋਇਆ। ਉਸ ਦੇ  ਮਾਤਾ ਪਿਤਾ 1960 ਵਿਚ ਅਮਰੀਕਾ ਵਿਚ ਪਰਵਾਸ ਧਾਰਨ ਕਰ ਗਏ ।ਬ੍ਰੋਨਰ ਨੇ ਆਪਣੇ ਮਾਪਿਆਂ ਤੋਂ ਨਸਲਕੁਸ਼ੀ ਦੇ ਵਰਤਾਰੇ ਬਾਰੇ ਬਹੁਤ ਕੁਝ ਗ੍ਰਹਿਣ ਕੀਤਾ।ਬ੍ਰੋਨਰ ਦਾ ਬਚਪਨ ਸ਼ਿਕਾਗੋ ਅਤੇ ਨਿਯੂਯਾਰਕ ਵਿਖੇ ਬੀਤਿਆ।ਉਸ ਨੇ ਆਪਣੀ ਬੀ. ਏ. ਦੀ ਡਿਗਰੀ ਬਿੰਘਮਟਨ ਯੂਨੀਵਰਸਿਟੀ ਤੋਂ 1974 ਵਿਚ ਹਾਸਿਲ ਕੀਤੀ।ਇਸ ਤੋਂ ਉਪਰੰਤ ਉਹ ਸਟੇਟ ਯੂਨੀਵਰਸਿਟੀ ਆਫ਼ ਨਿਊ ਯਾਰਕ ਵਿਚ ਜਾ ਦਾਖ਼ਿਲ ਹੋਇਆ ਜਿੱਥੋਂ ਉਸ ਨੇ 1977 ਵਿਚ ਅਮਰੀਕੀ ਲੋਕ ਸਭਿਆਚਾਰ ਵਿਚ ਐਮ. ਏ. ਦੀ ਡਿਗਰੀ ਹਾਸਲ ਕੀਤੀ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਿਚ ਲੋਕਧਾਰਾ ਅਧਿਐਨ ਆਪਣੇ ਸਿਖਰਾਂ ਉਤੇ ਸੀ। 1981 ਵਿਚ ਉਸ ਨੇ ਇੰਡੀਆਨਾ ਯੂਨੀਵਰਸਿਟੀ ਤੋਂ  ਪੀ ਐਚ. ਡੀ ਦੀ ਡਿਗਰੀ ਹਾਸਲ ਕੀਤੀ।ਉਸ ਦੀ ਖੋਜ ਦਾ ਵਿਸ਼ਾ chain carvers in southern Indiana: a behavioristic study in materia culture ਸੀ।ਇਹੀ ਇੰਡਿਆਨਾ ਸੀ ਅਤੇ ਰਿਚਰਡ ਡੋਰਸਨ ਇਸੇ ਯੂਨੀਵਰਸਿਟੀ ਵਿਚਲੇ ਹੀ folklore institute ਦਾ ਡਾਇਰੈਕਟਰ ਸੀ।

ਜਿੱਥੇ ਬ੍ਰੋਨਰ ਨੇ ਅਮਰੀਕਾ ਵਿਚਲੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿੱਚ ਅਧਿਆਪਨ ਅਤੇ ਖੋਜ ਕਾਰਜ ਕਰਵਾਇਆ,ਉਥੇ ਹੀ ਉਸਨੇ ਨੀਦਰਲੈਂਡ ਅਤੇ ਜਪਾਨ ਦੀਆਂ ਯੂਨੀਵਰਸਿਟੀ ਵਿਚ ਵਿਭਿੰਨ ਅਹੁਦਿਆਂ ਅਧੀਨ ਅਧਿਆਪਨ ਅਤੇ ਖੋਜ ਕਾਰਜ ਕੀਤਾ। ਅੱਜ ਕਲ੍ਹ ਉਹ ਵਿਸਕੌਨਸਿਨ ਯੂਨੀਵਰਸਿਟੀ, ਮਿਲਵੌਕੀ ਵਿਖੇ ਜਨਰਲ ਸਟੱਡੀਜ਼ਜ਼ ਦੇ ਕਾਲਜ ਦੇ ਡੀਨ ਤੇ ਸਮਾਜ ਵਿਗਿਆਨਾਂ ਵਿਸ਼ਿਸ਼ਟ ਪ੍ਰੋਫ਼ੈਸਰ ਦੇ ਅਹੁਦੇ ਉਤੇ ਕਾਰਜਸ਼ੀਲ ਹੈ।

ਰਚਨਾਵਾਂ

[ਸੋਧੋ]

1.jewish cultural studies:Essays on the conceptualisation, Ritualization and narration of tradition and modernity

(2021:forthcoming).

2.The practice of folklore : Essays toward a theory of tradition (2019).[1]

3.oxford handbook of American folklore and folklife studies, ਸੰਪਾਦਤ (2019).

4. Contexts of folklore: festschrift for Dan Ben -amos (ਡੈਨ ਬੈੱਨ ਐਮਸ ਅਭਿਨੰਦਨ ਗ੍ਰੰਥ)(2019)

5.folklore:the basics (2017)

6.Explaining traditions:folk behavior in modern culture,(2011).

7.The meaning of folklore: The Analytical essays of Alan dundes .ਸੰਪਾਦਤ(2007).[2]

8.Encyclopedia of American folklife, ਚਾਰ ਜਿਲਦਾਂ ਵਿਚ (2006).

9.Manly traditions : the folk roots of American masculinities(2005).

10.Following tradition:folklore in the Discourse of American culture,(1998).

11.American folklore studies :An intellectual history,(1986).[3]

  1. ਸਿੰਘ,ਸਿੰਘ, ਡਾ. ਗੁਰਮੀਤ, ਡਾ.ਸੁਰਜੀਤ (2020). ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ. pp. 214, 215, 216. ISBN 978-93-89997-73-6.{{cite book}}: CS1 maint: multiple names: authors list (link)
  2. Dan, Ben amos (1984). The seven strands of tradition :varieties in its meaning in America folklore studies. p. 21. ISBN 97-131. {{cite book}}: Check |isbn= value: length (help)
  3. Henry, Glassie (1995). Tradition. p. 108. ISBN 395-412. {{cite book}}: Check |isbn= value: length (help)