ਸਾਖਾਲਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਾਖਾਲਿਨ ਜਾਂ ਸਖਾਲਿਨ (ਰੂਸੀ: Сахалин), ਜਿਸ ਨੂੰ ਜਾਪਾਨੀ ਵਿੱਚ ਕਾਰਾਫੁਤੋ (樺太) ਕਹਿੰਦੇ ਹਨ, ਪ੍ਰਸ਼ਾਂਤ ਮਹਾਸਾਗਰ ਦੇ ਉੱਤਰੀ ਭਾਗ ਵਿੱਚ ਸਥਿਤ ਇੱਕ ਬਹੁਤ ਟਾਪੂ ਹੈ। ਇਹ ਰਾਜਨੀਤਕ ਤੌਰ ਤੇ ਰੂਸ ਦੇ ਸਾਖਾਲਿਨ ਓਬਲਾਸਟ (ਪ੍ਰਾਂਤ) ਦਾ ਹਿੱਸਾ ਹੈ ਅਤੇ ਸਾਇਬੇਰੀਆ ਇਲਾਕੇ ਦੇ ਪੂਰਬ ਵਿੱਚ ਪੈਂਦਾ ਹੈ। ਇਹ ਜਾਪਾਨ ਦੇ ਹੋੱਕਾਇਡੋ ਟਾਪੂ ਦੇ ਉੱਤਰ ਵਿੱਚ ਹੈ। 19ਵੀਂ ਅਤੇ 20ਵੀਂ ਸਦੀ ਵਿੱਚ ਜਾਪਾਨ ਅਤੇ ਰੂਸ ਦੇ ਵਿੱਚ ਇਸ ਟਾਪੂ ਦੇ ਕਬਜੇ ਲਈ ਝੜਪਾਂ ਹੁੰਦੀਆਂ ਸਨ। ਇਸ ਟਾਪੂ ਉੱਤੇ ਮੂਲ ਤੌਰ ਤੇ ਆਇਨੂ, ਓਰੋਕ ਅਤੇ ਨਿਵਖ ਜਨਜਾਤੀਆਂ ਰਿਹਾ ਕਰਦੀਆਂ ਸੀ, ਲੇਕਿਨ ਹੁਣ ਜਿਆਦਾਤਰ ਰੂਸੀ ਲੋਕ ਰਹਿੰਦੇ ਹਨ। ਸੰਨ 1905 - 1945 ਦੇ ਕਾਲ ਵਿੱਚ ਇਸ ਟਾਪੂ ਦੇ ਦੱਖਣ ਭਾਗ ਉੱਤੇ ਜਾਪਾਨ ਦਾ ਕਬਜ਼ਾ ਸੀ।