ਸਮੱਗਰੀ 'ਤੇ ਜਾਓ

ਸਾਜ਼-ਏ-ਸਰਤਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਜ਼-ਏ-ਸਰਤਾਜ:~

ਇਹ ਸਾਜ਼ ਮਸ਼ਹੂਰ ਪੰਜਾਬੀ ਸ਼ਾਇਰ, ਗਾਇਕ, ਲੇਖਕ, ਸੰਗੀਤਕਾਰ ਅਤੇ ਅਭਿਨੇਤਾ ਸਤਿੰਦਰ ਸਰਤਾਜ ਜੀ ਵੱਲੋਂ ਈਜ਼ਾਦ ਕੀਤਾ ਗਿਆ ਹੈ। ਇਹ ਇੱਕ ਤਾਲ ਦੇਣ ਵਾਲ਼ਾ ਸਾਜ਼ ਹੈ।

ਸਾਜ਼ ਬਣਾਉਣ ਦੀ ਵਜ੍ਹਾ:~

ਸਰਤਾਜ ਜੀ ਦੇਸ-ਪ੍ਰਦੇਸ ਵਿੱਚ ਲਾਈਵ ਸ਼ੋਅ ਵੀ ਲਗਾਉਂਦੇ ਰਹਿੰਦੇ ਹਨ। ਉਹ ਦੱਸਦੇ ਹਨ ਕਿ ਕਈ ਵਾਰੀ ਸ਼ੋਅ ਵਾਲ਼ੀ ਥਾਂ ’ਤੇ ਜਾਣ ਵੇਲੇ ਗੱਡੀ ਵਿੱਚ ਸਫ਼ਰ ਕਰਦਿਆਂ ਹੀ ਕੋਈ ਗੀਤ ਲਿਖਿਆ ਜਾਂਦਾ ਹੈ; ਜੋ ਕਿ ਉਹਨਾਂ ਦੇ ਸਾਥੀ ਮਿਊਜ਼ਿਸ਼ੀਅਨਾਂ ਨੇ ਵੀ ਨਹੀਂ ਸੁਣਿਆ ਹੁੰਦਾ। ਇਸ ਮੌਕੇ ’ਤੇ ਗੀਤ ਦੇ ਮਿਊਜ਼ੀਕਲ ਨੋਟਸ ਤਾਂ ਮੂੰਹੋਂ ਦੱਸੇਂ ਜਾ ਸਕਦੇ ਹਨ ਪਰ ਤਾਲ ਨਹੀਂ। ਇਸੇ ਲਈ ਉਹਨਾਂ ਨੇ ਇੱਕ ਅਜਿਹਾ ਸਾਜ਼ ਬਣਾਇਆ ਜਿਸ ਨੂੰ ਗਾਉਣ ਦੇ ਨਾਲ਼-ਨਾਲ਼ ਹੀ ਵਜਾ ਕੇ ਮਿਊਜ਼ਿਸ਼ੀਅਨਾਂ ਨੂੰ ਗੀਤ ਦੀ ਤਾਲ ਬਾਰੇ ਦੱਸ ਸਕਣ।

ਸਤਿੰਦਰ ਸਰਤਾਜ ਜੀ