ਸਾਧੂਆਣਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਰੁਦੁਆਰਾ ਸਾਧੂਆਣਾ ਸਾਹਿਬ, ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਲੰਡੇਕੇ ਵਿੱਚ ਸਥਿਤ ਹੈ। ਇਹ ਗੁਰੂ ਘਰ ਬਾਬਾ ਰਾਮ ਸਿੰਘ ਅਤੇ ਬਾਬਾ ਸੂਰਤ ਸਿੰਘ ਜੀ ਨਾਲ ਸੰਬੰਧਿਤ ਹੈ।[1]

ਇਤਿਹਾਸ[ਸੋਧੋ]

ਇਹ ਗੁਰੂ ਘਰ ਸਿੱਖ ਸ਼ਰਧਾਲੂ ਬਾਬ ਰਾਮ ਸਿੰਘ ਅਤੇ ਬਾਬਾ ਸੂਰਤ ਸਿੰਘ ਜੀ ਨਾਲ ਸੰਬੰਧਿਤ ਹੈ। ਕਿਹਾ ਜਾਂਦਾ ਹੈ ਕਿ ਇਹ ਸਿੱਖ ਸ਼ਰਧਾਲੂ ਇਸ ਜਗ੍ਹਾ ਉੱਪਰ ਇਸ਼ਨਾਨ ਕਰ ਕੇ ਇੱਥੇ ਭਗਤੀ ਕਰਿਆ ਕਰਦੇ ਸਨ ਅਤੇ ਉਨ੍ਹਾਂ ਨੂੰ ਇਸ ਥਾਂ ਉੱਪਰ ਹੀ ਗਿਆਨ ਦੀ ਪ੍ਰਾਪਤ ਹੋਇਆ ਸੀ। ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਉੱਪਰ ਪਹਿਲਾਂ ਛੋਟੀ ਜਿਹੀ ਛਪੜੀ ਸੀ, ਉਸ ਵਿੱਚੋਂ ਪਾਣੀ ਨਹੀਂ ਸੀ ਸੁੱਕਦਾ, ਬਾਅਦ ਵਿੱਚ ਇਸ ਜਗ੍ਹਾ ਉੱਪਰ ਸਰੋਵਰ ਬਣਾਇਆ ਗਿਆ। ਇਸ ਗੁਰੂ ਘਰ ਦੇ ਸਰੋਵਰ ਬਾਰੇ ਮਾਨਤਾ ਹੈ ਕਿ ਇਸ ਵਿੱਚ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਸੰਗਤਾਂ ਦੇ ਬਹੁਤ ਸਾਰੇ ਰੋਗ ਦੁਰ ਹੁੰਦੇ ਹਨ। ਇਸ ਗੁਰੂ ਘਰ ਨੂੰ ਗੁਰਦੁਆਰਾ ਦੇ ਨਾਮ ਨਾਲ ਘੱਟ ਸਗੋਂ ਸਰੋਵਰ ਸਾਧੂਆਣਾ ਸਾਹਿਬ ਦੇ ਨਾਮ ਨਾਲ ਜ਼ਿਆਦਾ ਜਾਣਿਆ ਜਾਂਦਾ ਹੈ। ਹਰ ਐਤਵਾਰ ਇਸ ਜਗ੍ਹਾ ਉੱਪਰ ਬਹੁਤ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਹਨ।[2]

ਹਵਾਲੇ[ਸੋਧੋ]

  1. "Srovar Sadhuana Moga".
  2. "Srovar Sadhuana".