ਸਾਮਾਜਕ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਮਾਜਕ ਸਿਧਾਂਤ ਸਮਾਜਕ ਪਰਿਘਟਨਾਵਾਂ ਦਾ ਅਧਿਐਨ ਅਤੇ ਵਿਆਖਿਆ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਅਨੁਭਵਮੂਲਕ ਪ੍ਰਮਾਣਾਂ ਦੇ ਚੌਖਟੇ ਹੁੰਦੇ ਹਨ। ਸਮਾਜਕ ਵਿਗਿਆਨੀਆਂ ਦੁਆਰਾ ਇਸਤੇਮਾਲ ਕੀਤੇ ਜਾਂਦੇ ਇੱਕ ਔਜਾਰ ਵਜੋਂ, ਸਮਾਜਕ ਸਿਧਾਂਤਾਂ ਦਾ ਸੰਬੰਧ ਸਭ ਤੋਂ ਨਿਯਮਕ ਅਤੇ ਭਰੋਸੇਯੋਗ ਵਿਧੀ-ਵਿਗਿਆਨ (ਜਿਵੇਂ ਪਰਤੱਖਵਾਦ ਅਤੇ ਉਲਟ-ਪਰਤੱਖਵਾਦ) ਬਾਰੇ, ਅਤੇ ਨਾਲ ਹੀ ਸੰਰਚਨਾ ਦੀ ਜਾਂ ਏਜੰਸੀ ਦੀ ਪਹਿਲ ਬਾਰੇ ਇਤਿਹਾਸਿਕ ਬਹਿਸ ਨਾਲ ਹੈ। ਕੁੱਝ ਸਮਾਜਕ ਸਿਧਾਂਤ ਕਰੜਾਈ, ਨਾਲ ਵਿਗਿਆਨਕ, ਵਰਣਨਾਤਮਿਕ, ਅਤੇ ਬਾਹਰਮੁਖੀ ਰਹਿਣ ਦੀ ਕੋਸ਼ਿਸ਼ ਕਰਦੇ ਹਨ।