ਸਾਲੂਮਾਰਦਾ ਥਿਮਅੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਲੂਮਾਰਦਾ ਥਿਮਅੱਕਾ
ਸਾਲੂਮਾਰਦਾ ਥਿਮਅੱਕਾ
ਜਨਮ
ਪੇਸ਼ਾਵਾਤਾਵਰਨਵਾਦੀ
ਜੀਵਨ ਸਾਥੀਬਿਕਾਲੂਚਿੱਕਯਾ
ਬੱਚੇਉਮੇਸ਼ (ਗੋਦ ਲਿਆ ਬੱਚਾ)
ਮਾਤਾ-ਪਿਤਾ
 • ਚਿੱਕਾਰੰਗਿਆ (ਪਿਤਾ)
 • ਵਿਜੈਅੰਮਾ (ਮਾਤਾ)

ਸਾਲੂਮਾਰਦਾ ਥਿਮਅੱਕਾ (KannadaKannada: ಸಾಲುಮರದ ತಿಮ್ಮಕ್ಕ) ਕਰਨਾਟਕ ਦੇ ਰਾਜ ਤੋਂ ਇੱਕ ਭਾਰਤੀ ਵਾਤਾਵਰਨਵਾਦੀ ਹੈ। ਹੁਲੀਕਲ ਅਤੇ ਕੁਦੂਰ ਦੇ ਵਿੱਚ ਦੇ ਹਾਈਵੇਅ ਉੱਤੇ ਚਾਰ ਕਿਲੋਮੀਟਰ ਦੂਰੀ ਤੱਕ 385 ਬੋਹੜ ਦੇ ਦਰਖਤ ਲਗਾਉਣ ਦਾ ਉਸਦਾ ਕਾਰਜ ਖ਼ਾਸ ਤੌਰ ਧਿਆਨ ਖਿਚਣ ਵਾਲਾ ਹੈ।[2][3] ਉਸਦੇ ਕੰਮ ਦੇ ਸਨਮਾਨ ਵਿੱਚ ਉਸਨੂੰ ਭਾਰਤ ਦੇ ਨੈਸ਼ਨਲ ਸਿਟੀਜ਼ਨ'ਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਯੂ.ਐਸ.  ਦੀ ਇੱਕ ਵਾਤਾਵਰਣਿਕ ਸੰਸਥਾ, ਜੋ ਲਾਸ ਐਂਜਲਸ ਅਤੇ ਓਕਲੈਂਡ, ਕੈਲੀਫੋਰਨੀਆ ਵਿੱਚ ਸਥਿਤ ਹੈ, ਦਾ ਨਾਮ ਥਿਮਅੱਕਾ ਦੇ ਨਾਮ ਤੇ ਥਿਮਅੱਕਾ'ਸ ਰਿਸੋਰਸਸ ਫਾਰ ਇਨਵਾਇਰਨਮੈਂਟਲ ਐਜੂਕੇਸ਼ਨ ਰੱਖਿਆ ਗਿਆ ਹੈ।[4]

ਸ਼ੁਰੂਆਤੀ ਜੀਵਨ[ਸੋਧੋ]

ਥਿਮਅੱਕਾ ਦਾ ਜਨਮ ਗੁੱਬੀ ਤਾਲੁਕ, ਤੁਮਾਕੁਰੂ ਜ਼ਿਲ੍ਹਾ, ਕਰਨਾਟਕ ਵਿੱਚ ਹੋਇਆ। ਉਸਨੇ ਕੋਈ ਰਸਮੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਅਤੇ ਆਪਣੀ ਨੇੜੇ ਵਾਲੀ ਖੁਦਾਈ ਵਿੱਚ ਇੱਕ ਆਮ ਮਜ਼ਦੂਰ ਦਾ ਕੰਮ ਕੀਤਾ। ਉਸਦਾ ਵਿਆਹ ਚਿੱਕਾਈਹ ਨਾਲ ਹੋਇਆ ਜੋ ਕਰਨਾਟਕ ਵਿੱਚ ਰਾਮਨਗਰ ਜ਼ਿਲ੍ਹੇ ਦੇ ਮਗਦੀ ਤਾਲੁਕ ਵਿੱਚ ਹੁਈਕਲ ਪਿੰਡ ਦਾ ਇੱਕ ਵਸਨੀਕ ਸੀ। ਉਨ੍ਹਾਂ ਕੋਲ ਕੋਈ ਜੁਆਕ ਨਹੀਂ ਹੋਇਆ ਸੀ। ਇਹ ਕਿਹਾ ਜਾਂਦਾ ਹੈ ਕਿ ਥਿਮਅੱਕਾ ਨੇ ਬੱਚਿਆਂ ਦੀ ਕਮੀ ਪੂਰੀ ਕਰਨ ਲਈ ਬੀਆਂ ਦੇ ਦਰਖਤਾਂ ਦੀ ਬਿਜਾਈ ਕੀਤੀ।[5] ਉਸਦੇ ਨਾਂ ਦੇ ਵਿੱਚ ਸ਼ਬਦ "ਸਾਲੂਮਾਰਦਾ" (ਜੋ ਕੰਨੜ ਭਾਸ਼ਾ ਵਿੱਚ ਰੁੱਖਾਂ ਦੀ ਕਤਾਰ ਲਈ ਵਰਤਿਆ ਜਾਂਦਾ ਹੈ) ਉਸਦੇ ਕੰਮ ਨੂੰ ਦੇਖਦੇ ਹੋਏ ਇਸ ਸ਼ਬਦ ਦੀ ਵਰਤੋਂ ਉਸਦੇ ਨਾਮ ਨਾਲ ਕੀਤੀ ਜਾਣ ਲੱਗੀ। 

ਸਾਲੂਮਾਰਦਾ ਥਿਮਅੱਕਾ ਦੁਆਰਾ ਐਸਐਚ94 ਵਿੱਖੇ ਹੁਲੀਕਲ ਤੋਂ ਕੁਦੁਰੂ ਪਿੰਡ ਦੇ ਵਿਚਕਾਰ ਦਰਖਤ ਲਗਾਏ 

ਮੌਜੂਦਾ ਸਰਗਰਮੀ[ਸੋਧੋ]

ਸਾਲਾਮਾਰਦਾ ਥਿਮਅੱਕਾ, ਨੈਸ਼ਨਲ ਸਟੂਡੈਂਟਸ ਦੇ ਮੈਂਬਰਾਂ ਨਾਲ ਨਾਲ, "ਕੈਂਪਸ ਫ੍ਰੈਂਡ ਆਫ਼ ਇੰਡੀਆ" ਵਿੱਖੇ 2015 ਵਿੱਚ ਸੰਸਾਰ ਵਾਤਾਵਰਨ ਦਿਵਸ ਦੌਰਾਨ 

ਥਿਮਅੱਕਾ ਦੇ ਪਤੀ ਦੀ ਮੌਤ 1991 ਵਿੱਚ ਹੋਈ।[6] ਹੁਣ ਦੇ ਸਮੇਂ ਵਿੱਚ, ਥਿਮਅੱਕਾ ਨੂੰ ਭਾਰਤ ਵਿੱਚ ਹੋਣ ਵਾਲੇ ਕਈ ਸਾਰੇ ਪ੍ਰੋਗਰਾਮਾਂ ਲਈ ਸਦਾ ਦਿੱਤਾ ਜਾਂਦਾ ਹੈ। ਉਹ ਇਸ ਤੋਂ ਬਿਨਾਂ ਦੂਜੇ ਸਮਜਾਕ ਕੰਮਾਂ ਵਿੱਚ ਵੀ ਰੁਝੀ ਸੀ ਜਿਵੇਂ ਬਾਰਸ਼ ਦਾ ਪਾਣੀ ਨੂੰ ਸਟੋਰ ਕਰਨ ਵਾਲੇ ਟੈਂਕ ਬਣਾਉਣ ਵਰਗੇ ਕੰਮਾਂ ਵਿੱਚ ਲੱਗ ਗਈ ਅਤੇ ਇਸ ਨਾਲ ਸੰਬੰਧਿਤ ਆਪਣੇ ਪਿੰਡ ਵਿੱਚ ਸਾਲਾਨਾ ਮੇਲੇ ਦਾ ਆਯੋਜਨ ਕਰਦੀ ਹੈ। ਉਸਦਾ ਆਪਣੇ ਪਿੰਡ ਵਿੱਚ ਆਪਣੇ ਪਤੀ ਦੀ ਯਾਦ ਵਿੱਚ ਇੱਕ ਹਸਪਤਾਲ ਬਣਵਾਉਣ ਦਾ ਸੁਪਨਾ ਹੈ ਅਤੇ ਇਸ ਉਦੇਸ਼ ਨੂੰ ਕਾਇਮ ਕਰਨ ਲਈ ਇੱਕ ਸੰਸਥਾ ਵੀ ਬਣਾਈ ਹੈ।

ਅਵਾਰਡ[ਸੋਧੋ]

ਉਸਦੀ ਪ੍ਰਾਪਤੀ ਲਈ, ਥਿਮਅੱਕਾ ਨੂੰ ਹੇਠ ਲਿਖੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ:ਨਾਦੋਜਾ

 • ਨਾਦੋਜਾ ਇਨਾਮ, ਹੰਪੀ ਯੂਨੀਵਰਸਿਟੀ ਵਲੋਂ- 2010
 • ਨੈਸ਼ਨਲ ਸਿਟੀਜ਼ਨ'ਸ ਅਵਾਰਡ - 1995[7]
 • ਇੰਦਰਾ ਪ੍ਰਿਯਾਦ੍ਰਸ਼ਿਨੀ ਇਨਾਮ - 1997 (ਵ੍ਰਿਕਸ਼ਮਿਤ੍ਰਾ="ਦਰਖਤਾਂ ਦੇ ਮਿੱਤਰ")[7]
 • ਵੀਰਾਚਕਰ ਪ੍ਰਸ਼ਾਸਥੀ ਇਨਾਮ - 1997
 • ਸਨਮਾਨ ਸਰਟੀਫਿਕੇਟ, ਮਹਿਲਾ ਅਤੇ ਬਲ ਭਲਾਈ ਕੇਂਦਰ ਵਲੋਂ, ਕਰਨਾਟਕ ਸਰਕਾਰ
 • ਸਰਟੀਫਿਕੇਟਆਫ਼ ਐਪ੍ਰਿਸੀਏਸ਼ਨ, ਇੰਡੀਅਨ ਇੰਸਟੀਚਿਊਟ ਆਫ਼ ਵੁੱਡ ਸਾਇੰਸ ਅਤੇ ਟੈਕਨਾਲੋਜੀ, ਬੈਂਗਲੋਰ ਵਲੋਂ
 • ਕਰਨਾਟਕ ਕਲਪਾਵੱਲੀ ਇਨਾਮ - 2000
 • ਗੋਡਫ੍ਰੇ ਫਿਲੀਪਸ ਬ੍ਰੇਵਰੀ ਅਵਾਰਡ - 2006.[8]
 • ਵਿਸ਼ਾਲਕਸ਼ੀ ਅਵਾਰਡ, ਆਰਟ ਆਫ਼ ਲਿਵਿੰਗ ਫ਼ਾਉਂਡੇਸ਼ਨ ਵਲੋਂ
 • ਵਿਸ਼ਵਾਤਮਾ ਅਵਾਰਡ Hoovinahole Archived 2021-05-18 at the Wayback Machine. ਸੰਸਥਾ ਵਲੋਂ -2015
 • 2016 ਵਿੱਚ ਬੀਬੀਸੀ 100 ਮਹਿਲਾ ਵਿਚੋਂ ਇੱਕ[9]
 • ਪਰਿਸਰ ਰਤਨ ਅਵਾਰਡ
 • ਗ੍ਰੀਨ ਚੈਂਪੀਅਨ ਅਵਾਰਡ
 • ਵਿਸ਼ਵਾਤਮਾ ਅਵਾਰਡ

ਹਵਾਲੇ[ਸੋਧੋ]

 1. "About Thimmakka". thimmakkafoundation.org. Thimmakka Foundation. Archived from the original on 14 ਨਵੰਬਰ 2017. Retrieved 14 November 2017. {{cite web}}: Unknown parameter |dead-url= ignored (|url-status= suggested) (help)
 2. http://www.goodnewsindia.com/Pages/content/inspirational/thimmakka.html
 3. A biography of Thimmakka is provided by B. R. Srikanth. "Thimmakka's Green Crusade Transforms Heat-And-Dust Hulikal". Online Edition of The Outlook, dated 1999-05-03. © Outlook Publishing (India) Private Limited. Archived from the original on 18 ਫ਼ਰਵਰੀ 2008. Retrieved 23 ਮਈ 2007. {{cite web}}: Unknown parameter |deadurl= ignored (|url-status= suggested) (help)
 4. "About Thimmakka". Online Webpage of Thimmakka.org. Thimmakka's Resources for Environmental Education. Archived from the original on 2006-12-31. Retrieved 2007-05-23.
 5. Thimmakka started to plant banyan trees to overcome the grief of being childless: Priyanjana Dutta. "Woman plants trees, village thrives". Online webpage of Ibnlive.com. Retrieved 2007-05-23.
 6. Deepa Ganesh. "Mother of 400". Online webpage of The Hindu, dated 2003-12-01. 2003, The Hindu. Archived from the original on 2007-11-20. Retrieved 2007-05-23. {{cite web}}: Unknown parameter |dead-url= ignored (|url-status= suggested) (help)
 7. 7.0 7.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named plant
 8. "Unsung heroes' hour of glory". Online webpage of The Hindu, dated 2006-03-26. Chennai, India: 2006, The Hindu. 2006-03-26. Archived from the original on 2007-08-09. Retrieved 2007-05-23. {{cite news}}: Unknown parameter |dead-url= ignored (|url-status= suggested) (help)
 9. 2016, BBC, Retrieved 26 November 2016

ਬਾਹਰੀ ਲਿੰਕ[ਸੋਧੋ]