ਸਾਵੀ ਤੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਾਵੀ ਤੂਰ (? - 19 ਅਕਤੂਬਰ 2017) ਇੰਗਲੈਂਡ ਵਿੱਚ ਰਹਿੰਦੀ ਇੱਕ ਪਰਵਾਸੀ ਕਵਿੱਤਰੀ ਸੀ।

ਉਹਦਾ ਬਚਪਨ ਅਤੇ ਕਾਲਜ ਦੀ ਪੜ੍ਹਾਈ ਸਮੇਂ ਦਾ ਜੀਵਨ ਜਗਰਾਓਂ ਵਿੱਚ ਬੀਤਿਆ। ਉਹ ਸਰਕਾਰੀ ਸਾਇੰਸ ਕਾਲਿਜ ਜਗਰਾਓ ਦੀ ਸਟੂਡੈਂਟ ਸੀ, ਉਦੋਂ ਹੀ 1978 ਵਿੱਚ ਉਸਦੀ ਕਵਿਤਾਵਾਂ ਦੀ ਪਹਿਲੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ ਛਪੀ ਸੀ।[1] ਉਹ 1980 ਵਿਆਂ ਦੇ ਅਖੀਰਲੇ ਸਾਲਾਂ ਵਿੱਚ ਇੰਗਲੈਂਡ ਚਲੀ ਗਈ ਸੀ। ਪਿਛਲੇ ਤਿੰਨ ਦਹਾਕਿਆਂ ਤੋਂ ਉਹ ਗਲਾਸਗੋ ਰਹਿ ਰਹੀ ਸੀ।

19 ਅਕਤੂਬਰ 2017 ਨੂੰ ਇੰਗਲੈਂਡ ਵਿੱਚ ਸਾਵੀ ਦੀ ਦਿਲ ਦੀ ਹਰਕਤ ਬੰਦ ਹੋਣ ਕਾਰਨ ਮੌਤ ਹੋ ਗਈ।

ਕਾਵਿ ਨਮੂਨਾ[ਸੋਧੋ]

ਸ਼ਾਇਰਾਂ ਦਾ ਕਥਨ

ਔਰਤ ਫੁੱਲ ਹੁੰਦੀ ਹੈ

ਰੇਲ ਪਟੜੀ ਤੇ

ਕੋਲ਼ੇ ਚੁਗਦੀ ਮਦਰਾਸਣ ਤੋਂ ਲੈ ਕੇ

ਇੰਪਾਲਾ ਕਾਰ ਚ ਬੈਠੀ ਮੁਟਿਆਰ ਤੀਕ

ਫੁੱਲਾਂ ਦੀਆਂ ਕਿੰਨੀਆਂ ਕਿਸਮਾਂ ਹਨ।

ਹਵਾਲੇ[ਸੋਧੋ]