ਸਾੱਲੇਨਾਇਡ
Jump to navigation
Jump to search
ਸਾੱਲੇਨਾਇਡ ਇੱਕ ਸਿੱਧੇ ਧਾਰਾ (ਜਾਂ ਕਰੰਟ) ਵਾਹਕ ਚਾਲਕ ਦਾ ਚੁੰਬਕੀ ਖੇਤਰ ਦੁਰਬਲ ਹੁੰਦਾ ਹੈ। ਇੱਕ ਪ੍ਰਬਲ ਚੁੰਬਕੀ ਖੇਤਰ ਪ੍ਰਾਪਤ ਕਰਨ ਲਈ, ਸਿੱਧੇ ਚਾਲਕ ਨੂੰ ਮੋੜ ਕੇ ਇੱਕ ਦਾਇਰਾਕਾਰ ਕੁੰਡਲ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ। ਇੱਕ ਲੰਬੀ ਦਾਇਰਾਕਾਰ ਕੁੁੰਡਲ ਨੂੰ, ਜਿਸ ਵਿੱਚ ਬਹੁਤ ਸਾਰੇ ਚੱਕਰ ਹੋਣ, ਸਾੱਲੇਨਾਇਡ ਕਿਹਾ ਜਾਂਦਾ ਹੈ। ਜਦੋਂ ਸਾੱਲੇਨਾਇਡ ਵਿੱਚ ਕਰੰਟ ਲੰਘਾਈ ਜਾਂਦੀ ਹੈ ਤਾਂ ਇਸ ਦੇ ਅੰਦਰ ਇੱਕ ਪ੍ਰਬਲ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ। ਇਸਤਰ੍ਹਾਂ ਇੱਕ ਕਰੰਟ ਵਾਹਕ ਸਾੱਲੇਨਾਇਡ ਇੱਕ ਛੜ ਚੁੰਬਕ ਵਾਂਗ ਵਰਤਾਉ ਕਰਦਾ ਹੈ।[1]
- ਸਾੱਲੇਨਾਇਡ ਕਾਰਣ ਪੈਦਾ ਹੋਏ ਚੁੰਬਕੀ ਖੇਤਰ ਦੀ ਪ੍ਰਬਲਤਾ ਦੋ ਢੰਗਾਂ ਨਾਲ ਵਧਾਈ ਜਾ ਸਕਦੀ ਹੈ:
- ਇਸ ਵਿੱਚ ਲੰਘ ਰਹੀ ਧਾਰਾ (ਜਾਂ ਕਰੰਟ) ਨੂੰ ਵਧਾ ਕੇ।
- ਸਾੱਲੇਨਾਇਡ ਦੇ ਚੱਕਰਾਂ ਦੀ ਸੰਖਿਆ ਵਧਾ ਕੇ।
- ਸਾੱਲੇਨਾਇਡ ਦੇ ਅੰਦਰ ਨਰਮ ਲੋਹੇ ਦੀ ਛੜ ਰੱਖੀ ਜਾਵੇ ਤਾਂ ਚੁੰਬਕੀ ਖੇਤਰ ਵੱਧ ਜਾਂਦਾ ਹੈ।