ਸਿਆਸੀ ਦਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰਾਜਨੀਤਕ ਦਲ ਅਤੇ ਰਾਜਨੀਤਕ ਪਾਰਟੀ ਇੱਕ ਐਸੇ ਰਾਜਨੀਤਕ ਸੰਗਠਨ ਨੂੰ ਕਹਿੰਦੇ ਹਨ ਜੋ ਸ਼ਾਸਨ ਵਿੱਚ ਰਾਜਨੀਤਕ ਸ਼ਕਤੀ ਪ੍ਰਾਪਤ ਕਰਨ ਅਤੇ ਉਸਨੂੰ ਕਾਇਮ ਰੱਖਣ ਦਾ ਜਤਨ ਕਰਦਾ ਹੈ। ਇਸ ਦੇ ਲਈ ਆਮ ਤੌਰ ਤੇ ਉਹ [[ਚੋਣ ਅਮਲ] ਵਿੱਚ ਭਾਗ ਲੈਂਦਾ ਹੈ। ਰਾਜਨੀਤਕ ਦਲਾਂ ਦਾ ਆਪਣਾ ਆਪਣਾ ਪ੍ਰੋਗਰਾਮ ਹੁੰਦਾ ਹੈ ਜੋ ਆਮ ਤੌਰ ਤੇ ਲਿਖਤੀ ਦਸਤਾਵੇਜ਼ ਦੇ ਰੂਪ ਵਿੱਚ ਹੁੰਦਾ ਹੈ।

ਵੱਖ ਵੱਖ ਦੇਸ਼ਾਂ ਵਿੱਚ ਰਾਜਨੀਤਕ ਦਲਾਂ ਦੀ ਵੱਖ ਵੱਖ ਸਥਿਤੀ ਅਤੇ ਵਿਵਸਥਾ ਹੈ। ਕੁੱਝ ਦੇਸ਼ਾਂ ਵਿੱਚ ਕੋਈ ਵੀ ਰਾਜਨੀਤਕ ਦਲ ਨਹੀਂ ਹੁੰਦੇ। ਕਿਤੇ ਇੱਕ ਹੀ ਦਲ ਨਿਰੰਕੁਸ਼ ਤਾਨਾਸ਼ਾਹ ਹੁੰਦਾ ਹੈ। ਕਿਤੇ ਮੁੱਖ ਤੌਰ ਤੇ ਦੋ ਵੱਡੇ ਦਲ ਹੁੰਦੇ ਹਨ। ਅਤੇ ਬਹੁਤ ਸਾਰੇ ਦੇਸ਼ਾਂ ਵਿੱਚ ਦੋ ਤੋਂ ਜ਼ਿਆਦਾ ਦਲ ਹੁੰਦੇ ਹਨ।

ਸਿਆਸੀ ਅਮਲ[ਸੋਧੋ]

ਸਿਆਸੀ ਪਾਰਟੀਆਂ ਕੁਝ ਖਾਸ ਵਾਅਦਿਆਂ ਦੇ ਸਿਰ ਉੱਤੇ ਸੱਤਾ ਹਾਸਲ ਕਰਦੀਆਂ ਹਨ ਜਿਹੜੇ ਆਮ ਤੌਰ ‘ਤੇ ਉਨ੍ਹਾਂ ਦੀ ਆਪੋ-ਆਪਣੀ ਵਿਚਾਰਧਾਰਾ ਦੀ ਖਾਸੀਅਤ ਨਾਲ ਮਿਲਦੇ-ਜੁਲਦੇ ਹੁੰਦੇ ਹਨ, ਪਰ ਚੋਣਾਂ ਵਿਚ ਜਿੱਤ ਤੋਂ ਤੁਰੰਤ ਬਾਅਦ ਉਹ ਆਪਣੀ ਇਸ ਖਾਸੀਅਤ ਨੂੰ ਅਣਗੌਲਣਾ ਸ਼ੁਰੂ ਕਰ ਦਿੰਦੀਆਂ ਹਨ। ਇਹੀ ਨਹੀਂ, ਇਹ ਆਪਣੇ ਮੁਖ਼ਾਲਿਫ਼ ਦੀ ਵਿਚਾਰਧਾਰਾ ਨਾਲ ਜੁੜੇ ਵੋਟ ਬੈਂਕ ਨੂੰ ਸੰਨ੍ਹ ਲਾਉਣ ਦੇ ਲਾਲਚ ਵਿਚ ਵੀ ਪੈ ਜਾਂਦੀਆਂ ਹਨ।[1]

ਹਵਾਲੇ[ਸੋਧੋ]

  1. ਕੁਲਜੀਤ ਬੈਂਸ (2018-09-09). "ਵੋਟਾਂ ਦੀ ਸਿਆਸਤ ਅਤੇ ਪਾਰਟੀ ਵਿਚਾਰਧਾਰਾਵਾਂ - Tribune Punjabi". Tribune Punjabi. Retrieved 2018-09-10.