ਸਿਧਾਰਥ (ਫ਼ਿਲਮ)
ਦਿੱਖ
ਸਿਧਾਰਥ | |
---|---|
ਨਿਰਦੇਸ਼ਕ | ਕੋਨਰਾਡ ਰੂਕਸ |
ਲੇਖਕ | ਕੋਨਰਾਡ ਰੂਕਸ Paul Mayersberg |
ਸਿਤਾਰੇ | ਸ਼ਸ਼ੀ ਕਪੂਰ ਸਿਮੀ ਗਰੇਵਾਲ ਰੋਮੇਸ਼ ਸ਼ਰਮਾ |
ਸਿਨੇਮਾਕਾਰ | Sven Nykvist |
ਸੰਪਾਦਕ | Willy Kemplen |
ਸੰਗੀਤਕਾਰ | Hemant Kumar |
ਡਿਸਟ੍ਰੀਬਿਊਟਰ | Columbia Pictures (1973) |
ਰਿਲੀਜ਼ ਮਿਤੀ | 1973 |
ਮਿਆਦ | 89 ਮਿੰਟ |
ਭਾਸ਼ਾ | ਅੰਗਰੇਜ਼ੀ |
ਸਿਧਾਰਥ (1972) ਹਰਮਨ ਹੈਸ ਰਚਿਤ ਇਸੇ ਹੀ ਨਾਮ ਦੇ ਨਾਵਲ ਤੇ ਅਧਾਰਿਤ ਕੋਨਰਾਡ ਰੂਕਸ ਦੁਆਰਾ ਨਿਰਦੇਸਿਤ ਅੰਗਰੇਜ਼ੀ ਭਾਸ਼ਾ ਦੀ ਫ਼ਿਲਮ ਹੈ।
ਇਹ ਉੱਤਰੀ ਭਾਰਤ ਵਿੱਚ ਫ਼ਿਲਮਾਈ ਗਈ ਸੀ ਅਤੇ ਫ਼ਿਲਮ ਲਈ ਵਰਤੇ ਟਿਕਾਣੇ ਪਵਿੱਤਰ ਸ਼ਹਿਰ ਰਿਸ਼ੀਕੇਸ਼, ਅਤੇ ਭਰਤਪੁਰ ਦੇ ਮਹਾਰਾਜਾ ਦੇ ਪ੍ਰਾਈਵੇਟ ਅਸਟੇਟ ਅਤੇ ਮਹਿਲ ਸਨ।[1]
ਪਲਾਟ
[ਸੋਧੋ]ਇਹ ਫ਼ਿਲਮ ਇੱਕ ਅਮੀਰ ਬ੍ਰਾਹਮਣ ਪਰਿਵਾਰ ਦੇ ਲੜਕੇ ਸਿੱਧਾਰਥ (ਸ਼ਸ਼ੀ ਕਪੂਰ) ਦੀ ਕਹਾਣੀ ਦੱਸਦੀ ਹੈ। ਉਹ ਇਸ ਫ਼ਿਲਮ ਦਾ ਨਾਇਕ ਹੈ। ਉਹ ਸਾਧੂ ਹੋਣਾ ਚਾਹੁੰਦਾ ਸੀ, ਪਰ ਉਸਦਾ ਪਿਓ ਉਸ ਨੂੰ ਰੋਕਦਾ ਹੈ। ਕਾਫੀ ਕਸ਼ਮਕਸ਼ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਇਸ ਗੱਲ ਲਈ ਮਨਾ ਲੈਂਦਾ ਅਤੇ ਉਹ ਆਪਣੇ ਦੋਸਤ ਗੋਬਿੰਦ ਨਾਲ ਜੀਵਨ ਦੇ ਪੂਰਨ ਅਰਥਾਂ ਦੀ ਖੋਜ ਲਈ ਨਿਕਲ ਪੈਂਦਾ ਹੈ।