ਸਿਮੀਨ ਬੇਹਬਹਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਮੀਨ ਬੇਹਬਹਾਨੀ
سیمین بهبهانی - Simin Behbahani.jpg
ਸਿਮੀਨ ਬੇਹਬਹਾਨੀ
ਜਨਮਸਿਮੀਨ ਖ਼ਲੀਲੀ
(1927-06-20)20 ਜੂਨ 1927
ਤਹਿਰਾਨ, (ਇਰਾਨ)
ਮੌਤ19 ਅਗਸਤ 2014(2014-08-19) (ਉਮਰ 87)
ਤਹਿਰਾਨ, (ਇਰਾਨ)
ਰਾਸ਼ਟਰੀਅਤਾਇਰਾਨੀ
ਪੇਸ਼ਾਸ਼ਾਇਰਾ, ਲੇਖਕ ਅਤੇ ਅਨੁਵਾਦਕ
ਸਾਥੀਹਸਨ ਬੇਹਬਹਾਨੀ (1946–1970, divorced)
Manouchehr Koshyar (1971–2002, his death)
ਬੱਚੇਅਲੀ (ਜ. 1948)
ਮਾਤਾ-ਪਿਤਾਅੱਬਾਸ ਖ਼ਲੀਲੀ (ਬਾਪ)
Fakhr-e Ozma Arghun (Mother)

ਸਿਮੀਨ ਬੇਹਬਹਾਨੀ[1] (ਫ਼ਾਰਸੀ: سیمین بهبهانی‎; 20 ਜੂਨ 1927 – 19 ਅਗਸਤ 2014) ਪ੍ਰਸਿਧ ਇਰਾਨੀ ਸ਼ਾਇਰਾ, ਲੇਖਕ ਅਤੇ ਅਨੁਵਾਦਕ ਸੀ। ਉਹ ਇਰਾਨ ਦੀ ਰਾਸ਼ਟਰੀ ਕਵੀ ਸੀ ਅਤੇ ਇਰਾਨੀ ਬੁਧੀਜੀਵੀ ਔਰ ਸਾਹਿਤਕਾਰ ਉਸਨੂੰ ਸਨੇਹ ਨਾਲ ਇਰਾਨ ਦੀ ਸ਼ੇਰਨੀ ਕਹਿ ਕੇ ਸੱਦਦੇ ਸੀ।[2] ਨੋਬਲ ਪੁਰਸਕਾਰ ਲਈ ਦੋ ਵਾਰ ਉਸਦਾ ਨਾਂ ਨਾਮਜਦ ਹੋਇਆ ਸੀ, ਅਤੇ ਉਸਨੇ ਸੰਸਾਰ ਦੇ ਅਨੇਕ ਸਾਹਿਤਕ ਸਨਮਾਨ ਹਾਸਲ ਕੀਤੇ।"[3]

ਜੀਵਨੀ[ਸੋਧੋ]

Board of Governors of Association of Patriotic Women, ਤਹਿਰਾਨ, 1922

ਸਿਮੀਨ ਬੇਹਬਹਾਨੀ ਦਾ ਅਸਲ ਨਾਮ ਸਿਮੀਨ ਖ਼ਲੀਲੀ(ਫ਼ਾਰਸੀ: سیمین خلیلی)[4] (سيمين خليلی) ਸੀ। ਉਹ ਕਵੀ, ਲੇਖਕ ਅਤੇ Eghdām ਦੇ ਸੰਪਾਦਕ, ਅੱਬਾਸ ਖ਼ਲੀਲੀ (عباس خلیلی)[5] ਅਤੇ ਕਵੀ ਅਤੇ ਫਰਾਂਸੀਸੀ ਭਾਸ਼ਾ ਦੀ ਅਧਿਆਪਕ, ਫਖ਼ਰ-ਏ ਉਜ਼ਮਾ ਅਰਗ਼ੋਨ (فخرعظمی ارغون), ਦੀ ਧੀ ਸੀ।[6] ਅੱਬਾਸ ਖ਼ਲੀਲੀ (1893–1971) [[ਫ਼ਾਰਸੀ ਭਾਸ਼ਾ] ਫ਼ਾਰਸੀ]] ਅਤੇ [[ਅਰਬੀ ਭਾਸ਼ਾ] ਅਰਬੀ] ਵਿੱਚ ਕਵਿਤਾ ਲਿਖੀ ਅਤੇ ਫ਼ਿਰਦੌਸੀ ਦੇ ਸ਼ਾਹਨਾਮਾ ਦੇ ਤਕਰੀਬਨ 1100 ਬੰਦਾਂ ਨੂੰ ਅਰਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ।[5] ਫਖ਼ਰ-ਏ ਉਜ਼ਮਾ ਅਰਗ਼ੋਨ (1898–1966) ਆਪਣੇ ਸਮੇਂ ਦੀਆਂ ਪ੍ਰਗਤੀਸ਼ੀਲ ਔਰਤਾਂ ਵਿਚੋਂ ਇੱਕ ਸੀ ਅਤੇ 1925 ਅਤੇ 1929 ਦੇ ਦਰਮਿਆਨ ਖਾਨੂਨ-ਏ ਨੈਸਵਾਨ-ਏ ਵਤਨ'ਖ਼ਾਹ (ਵਤਨ ਪ੍ਰੇਮੀ ਇਸਤਰੀ ਸਭਾ) ਦੀ ਮੈਂਬਰ ਸੀ। 'ਹੇਜ਼ਬ-ਈ ਡੈਮੋਕਰੇਟ'(ਡੈਮੋਕਰੇਟਿਕ ਪਾਰਟੀ) ਅਤੇ "ਕਾਨੂਨ ਏ ਜਾਨਾਨ" (ਇਸਤਰੀ ਸਭਾ) ਦੀ ਆਪਣੀ ਮੈਂਬਰਸ਼ਿਪ ਤੋਂ ਇਲਾਵਾ ਉਹ ਇੱਕ ਸਮੇਂ (1932) ਆਇੰਦਾ-ਏ ਇਰਾਨ (ਈਰਾਨ ਦਾ ਭਵਿੱਖ) ਅਖ਼ਬਾਰ ਦੀ ਸੰਪਾਦਕ ਵੀ ਰਹੀ। ਉਸ ਨੇ ਤਹਿਰਾਨ ਵਿੱਚ ਕਈ ਸੈਕੰਡਰੀ ਸਕੂਲਾਂ ਵਿੱਚ ਫਰੈਂਚ ਵੀ ਪੜ੍ਹਾਈ।[6] ਸਿਮਿਨ ਬੇਹਬਹਾਨੀ ਨੇ ਬਾਰਾਂ ਸਾਲ ਦੀ ਉਮਰ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਚੌਦਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ। ਉਸਨੇ "ਨਿੀਮਾ ਯੋਸ਼ਿਜ਼ ਦੀ "ਚਾਰ ਪਾਰੇਹ" ਸ਼ੈਲੀ ਦੀ ਵਰਤੋਂ ਕੀਤੀ ਅਤੇ ਬਾਅਦ ਵਿੱਚ ਗ਼ਜ਼ਲ ਵੱਲ ਰੁਖ਼ ਕਰ ਲਿਆ। ਬੇਹਬਹਾਨੀ ਨੇ ਕਵਿਤਾ ਦੀ 'ਗ਼ਜ਼ਲ' ਸ਼ੈਲੀ ਦੀ ਵਰਤੋਂ ਕਰਦੇ ਹੋਏ ਕਵਿਤਾ ਲਈ ਨਾਟਕੀ ਵਿਸ਼ੇ ਅਤੇ ਰੋਜ਼ਾਨਾ ਘਟਨਾਵਾਂ ਅਤੇ ਗੱਲਬਾਤ ਨੂੰ ਜੋੜ ਕੇ ਇਤਿਹਾਸਕ ਵਿਕਾਸ ਵਿੱਚ ਯੋਗਦਾਨ ਪਾਇਆ। ਉਸਨੇ ਪਰੰਪਰਾਗਤ ਫ਼ਾਰਸੀ ਕਵਿਤਾ ਰੂਪਾਂ ਦੀ ਰੇਂਜ ਦਾ ਵਿਸਥਾਰ ਕੀਤਾ ਹੈ ਅਤੇ 20 ਵੀਂ ਸਦੀ ਵਿੱਚ ਫ਼ਾਰਸੀ ਸਾਹਿਤ ਨੂੰ ਕੁਝ ਮਹੱਤਵਪੂਰਣ ਰਚਨਾਵਾਂ ਦਿੱਤੀਆਂ ਹਨ।

ਉਹ ਇਰਾਨੀ ਲਿਖਾਰੀ ਸਭਾ ਦੀ ਪ੍ਰਧਾਨ ਸੀ ਅਤੇ ਉਸਨੂੰ 1999 ਅਤੇ 2002 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।

ਮਾਰਚ 2010 ਦੀ ਸ਼ੁਰੂਆਤ ਵਿੱਚ ਉਹ ਸਰਕਾਰੀ ਪਾਬੰਦੀਆਂ ਕਾਰਨ ਦੇਸ਼ ਤੋਂ ਬਾਹਰ ਨਹੀਂ ਜਾ ਸਕੀ। ਜਦੋਂ ਉਹ ਪੈਰਿਸ ਨੂੰ ਹਵਾਈ ਜਹਾਜ਼ ਵਿੱਚ ਚੜ੍ਹਨ ਵਾਲੀ ਸੀ, ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਨੇ "ਸਾਰੀ ਰਾਤ ਲੰਮੀ" ਪੁੱਛਗਿੱਛ ਕੀਤੀ। ਉਸ ਨੂੰ ਛੱਡ ਦਿੱਤਾ ਗਿਆ ਪਰ ਉਸ ਦੇ ਪਾਸਪੋਰਟ ਤੋਂ ਬਿਨਾਂ। ਉਸ ਦੀ ਅੰਗਰੇਜ਼ੀ ਅਨੁਵਾਦਕ (ਫਰਜ਼ਨੇਹ ਮਿਲਾਨੀ) ਨੇ ਗ੍ਰਿਫਤਾਰੀ ਤੇ ਹੈਰਾਨੀ ਜ਼ਾਹਰ ਕੀਤੀ ਕਿਉਂਕਿ ਬੇਹਬਹਾਨੀ ਉਦੋਂ 82 ਸਾਲ ਦੀ ਸੀ ਅਤੇ ਲਗਭਗ ਅੰਨ੍ਹੀ ਸੀ। "ਅਸੀਂ ਸਾਰੇ ਸੋਚਦੇ ਸੀ ਕਿ ਉਸਨੂੰ ਹਥ ਨਹੀਂ ਪਾ ਸਕਦੇ।"[3]

ਹਵਾਲੇ[ਸੋਧੋ]

  1. Simin (سیمین) is the Persian word for Silvery, Lustrous or Fair, and Behbahani (بهبهانی), From Behbahan, refers to the people of Behbahan, a city in the Khuzestan Province of Iran.
  2. Fatemeh Keshavarz, Banishing the Ghosts of Iran, The Chronicle Review of Higher Education, Vol. 53, No. 45, p. B6 (13 July 2007). [1]
  3. 3.0 3.1 Tehran Halts Travel By Poet Called 'Lioness Of Iran' by Mike Shuster, NPR, 17 March 2010
  4. Behbahani was the last name of her first husband
  5. 5.0 5.1 Abbās Khalili, Persian Wikipedia.
  6. 6.0 6.1 Fakhr-e Ozmā Arghun, Persian Wikipedia.