ਸਮੱਗਰੀ 'ਤੇ ਜਾਓ

ਸਿਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਿਰੀ
ਉੱਨਤਕਾਰਐਪਲ
ਪਹਿਲਾ ਜਾਰੀਕਰਨਅਕਤੂਬਰ 4, 2011; 12 ਸਾਲ ਪਹਿਲਾਂ (2011-10-04)
ਆਪਰੇਟਿੰਗ ਸਿਸਟਮਆਈਓਐਸ 5 ਜਾਂ ਉਸਤੋਂ ਵੱਧ, ਮੈਕਓਐਸ ਸੀਅਰਾ ਜਾਂ ਉਸਤੋਂ ਵੱਧ, ਟੀਵੀਓਐਸ (ਸਾਰੇ ਸੰਸਕਰਣਾਂ ਵਿੱਚ), ਵਾਚਓਐਸ (ਸਾਰੇ ਸੰਸਕਰਣਾਂ ਵਿੱਚ), ਆਈਪੈਡਓਐਸ
ਪਲੇਟਫ਼ਾਰਮ
ਉਪਲੱਬਧ ਭਾਸ਼ਾਵਾਂ
ਕਿਸਮਇੰਟੈਲੀਜੈਂਟ ਪਰਸਨਲ ਅਸਿਸਟੈਂਟ
ਵੈੱਬਸਾਈਟwww.apple.com/siri/

ਸਿਰੀ ਐਪਲ ਕੰਪਨੀ ਦੇ ਆਈ ਓ ਐਸ, ਵਾਚ ਓ ਐਸ ਅਤੇ ਟੀ ਵੀ ਓ ਐਸ ਓਪਰੇਟਿੰਗ ਸਿਸਟਮ ਦਾ ਇੱਕ ਕੰਪਿਊਟਰ ਪ੍ਰੋਗਰਾਮ ਹੈ, ਜੋ ਕਿ ਜੋ ਕਿ ਇੱਕ ਨਿੱਜੀ ਸਹਾਇਕ ਅਤੇ ਗਿਆਨ ਨੇਵੀਗੇਟਰ ਦੇ ਤੌਰ ਤੇ ਕੰਮ ਕਰਦਾ ਹੈ। ਇਹ ਪ੍ਰੋਗਰਾਮ ਆਮ ਵਰਤੀ ਜਾਣ ਵਾਲੀ ਭਾਸ਼ਾ ਦੇ ਯੂਸਰ ਇੰਟਰ ਫੇਸ ਦਾ ਪ੍ਰਯੋਗ ਕਰਕੇ ਸਵਾਲਾਂ ਦੇ ਜਵਾਬ ਦਿੰਦਾ ਹੈ, ਆਪਣੇ ਸੁਝਾਅ ਦਿੰਦਾ ਹੈ ਅਤੇ ਦਿੱਤੇ ਜਾਣ ਵਾਲੇ ਨਿਰਦੇਸ਼ਾਂ ਦੀ ਪਾਲਣਾ ਵੈੱਬ ਸਰਵਿਸ ਨਾਲ ਕਰਦਾ ਹੈ। ਇਹ ਸੌਫਟਵੇਅਰ ਆਪਣੇ ਮੂਲ ਰੂਪ ਵਿੱਚ ਅਤੇ ਆਈ ਓ ਐਸ ਦੀ ਇੱਕ ਫੀਚਰ ਦੇ ਤੋਰ ਤੇ ਉਪਭੋਗਤਾ ਦੀ ਭਾਸ਼ਾ ਦਾ ਹੀ ਪ੍ਰਯੋਗ ਕਰਦਾ ਹੈ ਇਸ ਤੋ ਇਲਾਵਾ ਇਹ ਸੌਫਟਵੇਅਰ ਉਪਭੋਗਤਾ ਦੁਆਰਾ ਫੋਨ ਤੇ ਲਗਾਤਾਰ ਕੀਤੀਆਂ ਜਾਣ ਵਾਲੀਆਂ ਖੋਜਾਂ ਨੂੰ ਓਹਨਾ ਦੇ ਮਹੱਤਤਾ ਅਨੁਸਾਰ ਦਰਸਾਉਂਦਾ ਹੈ। ਸਿਰੀ ਮੂਲ ਰੂਪ ਵਿੱਚ ਆਈ ਓ ਐਸ ਐਪਲੀਕੇਸ਼ਨ ਦੇ ਤੌਰ ਤੇ ਐਪ ਸਟੋਰ ਵਿੱਚ ਸਿਰੀ ਕੰਪਨੀ ਦੁਆਰਾ ਪੇਸ਼ ਕੀਤਾ ਗਿਆ ਸੀ, ਇਸ ਕੰਪਨੀ ਦਾ ਅਪ੍ਰੇਲ 28 2010 ਨੂੰ ਐਪਲ ਦੁਆਰਾ ਅਧਿਗ੍ਰਹਣ ਕਰ ਲਿਆ ਗਿਆ। ਸਿਰੀ ਕੰਪਨੀ ਨੇ ਇਹ ਘੋਸ਼ਣਾ ਕੀਤੀ ਸੀ ਕੀ ਓਹਨਾ ਦਾ ਇਹ ਸੌਫਟਵੇਅਰ ਬਲੈਕ ਬੇਰੀ ਤੇ ਐਂਡਰੋਇਡ ਫੋਨ ਵਾਸਤੇ ਵੀ ਉਪਲਬਧ ਹੋਵੇਗਾ, ਪਰ ਇਸ ਐਪਲ ਦੁਆਰਾ ਅਧਿਗ੍ਰਹਣ ਤੋ ਬਾਦ ਗੈਰ ਐਪਲ ਪਲੈਟਫਾਰਮ ਵਾਸਤੇ ਇਸ ਸੌਫਟਵੇਅਰ ਬਣਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੰਦ ਕਰ ਦਿਤੀਆਂ ਗਈਆ[1] ਸਿਰੀ ਸੌਫਟਵੇਅਰ ਦੋ ਆਵਾਜ ਦੇ ਕਈ ਲੇਹਜੇ ਤੇ ਲਿੰਗ ਹਨ।

ਆਈ ਓ ਐਸ 5 ਤੋ ਬਾਦ ਸਿਰੀ ਆਈ ਓ ਐਸ ਦਾ ਇੱਕ ਅਟੁੱਟ ਹਿੱਸਾ ਬਣ ਗਿਆ ਹੈ ਅਤੇ ਇਸ ਦਾ ਪ੍ਰਯੋਗ ਆਈ ਫੋਨ 4 ਵਿੱਚ ਅਕਤੂਬਰ 11 2011 ਵਿੱਚ ਕੀਤਾ ਗਿਆ ਸੀ।[2] ਸਿਰੀ ਦੁਆਰਾ ਸੰਚਾਲਿਤ ਡਿਕਟੇਸ਼ਨ ਫੀਚਰ ਦਾ ਪ੍ਰਯੋਗ ਤੀਜੀ ਪੀੜੀ ਦੇ ਆਈ ਪੇਡ ਵਿੱਚ ਆਈ ਓ ਐਸ 5।1।1 ਦੀ ਘੋਸ਼ਣਾ ਹੋਣ ਦੇ ਨਾਲ ਮਈ 2012 ਤੋ ਸ਼ੁਰੂ ਕੀਤਾ ਗਿਆ। ਸਿਰੀ ਸੌਫਟਵੇਅਰ ਦਾ ਪੂਰਾ ਸਹਿਯੋਗ ਨੂੰ ਆਈ ਓ ਐਸ 6 ਦੇ ਨਾਲ ਸ਼ਾਮਿਲ ਕੀਤਾ ਗਿਆ ਸੀ। ਸਿਰੀ ਨੂੰ ਸਾਰੇ ਐਪਲ ਮੋਬਾਈਲ ਹਾਰਡਵੇਅਰ ਵਿੱਚ ਅਕਤੂਬਰ 2012 ਦੌਰਾਨ ਜਾ ਬਾਅਦ ਨਿਰਮਿਤ ਦੇ ਤੋਰ ਸ਼ਾਮਲ ਕੀਤਾ ਗਿਆ ਸੀ।[3][4]

ਸਿਰੀ ਨੂੰ ਐਪਲ ਵਾਚ ਦੇ ਵਾਚ ਐਪਲ ਆਈ ਓ ਐਸ ਦੇ ਵਿੱਚ ਵੀ ਜੋੜਿਆ ਗਿਆ ਜਿੱਥੇ ਕਿ ਫੀਚਰ ਨੂੰ ਡਿਜੀਟਲ ਕ੍ਰਾਊਨ ਨੂੰ ਫੜ ਕੇ ਜਾ ਫਿਰ “"ਹੇ, ਸਿਰੀ।" ਕਹ ਕੇ ਸਰਗਰਮ ਜਾ ਚਾਲੂ ਕੀਤਾ ਜਾ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਸਿਰੀ ਐਪਲ ਟੀ ਵੀ ਦੇ ਟੀ ਵੀ ਆਈ ਓ ਐਸ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ ਜਿਸ ਨੂੰ ਸਿਰੀ ਰਿਮੋਟ 'ਤੇ ਇੱਕ ਬਟਨ ਵਰਤ ਕੇ ਸਰਗਰਮ ਕੀਤਾ ਜਾ ਸਕਦਾ ਹੈ।

2014 ਤੋ ਸਿਰੀ ਨੂੰ ਕੁਝ ਕਾਰ ਵਿੱਚ ਕਾਰਪਲੇ ਦੇ ਨਾਲ ਉਪਲੱਬਧ ਕੀਤਾ ਗਿਆ ਹੈ, ਇਹ ਇੱਕ ਸਿਸਟਮ ਹੈ ਜੋ ਕਿ ਵਾਹਨ ਦੇ ਆਡੀਓ ਸਿਸਟਮ ਨੂੰ ਡਿਸਪਲੇ ਕਰਦਾ ਹੈ ਅਤੇ ਇਸ ਨੂੰ ਆਈ ਫੋਨ ਦੇ ਨਾਲ ਕੰਟਰੋਲ ਕੀਤਾ ਜਾਂਦਾ ਹੈ। ਇਹ ਆਈ ਫੋਨ 5 ਤੋ ਬਾਦ ਸਾਰੇ ਆਈ ਫੋਨ ਨਾਲ ਜਿਨਾ ਵਿੱਚ ਆਈ ਓ ਐਸ 7।1 ਤੋ ਉਪਰ ਓਪਰੇਟਿੰਗ ਸਿਸਟਮ ਹੈ ਵਿੱਚ ਉਪਲਬਦ ਹਨ।

8 ਅਕਤੂਬਰ 2016 ਨੂੰ, ਬਲੂਮ ਬਰਗ ਨੇ ਰਿਪੋਰਟ ਕੀਤਾ ਕਿ ਸਿਰੀ ਦਾ ਪ੍ਰਯੋਗ ਐਪਲ ਸਰਵਿਸ ਵਿੱਚ ਇੱਕ ਨਵੇਂ ਸਿਸਟਮ ਕੋਡ “ਪਾਈ” ਦੇ ਨਾਮ ਨਾਲ ਕਰ ਰਿਹਾ ਹੈ। ਪਾਈ ਐਪਲ ਨੂੰ ਆਪਣੇ ਸਿਸਟਮ ਤੇ ਹੋਰ ਕੰਟਰੋਲ ਪ੍ਰਦਾਨ ਕਰੇਗਾ, ਇਸ ਦੇ ਨਾਲ ਓਪਰੇਟਿੰਗ ਸਿਸਟਮ ਦੀ ਵਰਤੋ ਕਰਨ ਦੀ ਸਪੀਡ ਵਧੇਗੀ ਅਤੇ ਐਪਲ ਭਰੋਸੇਮੰਦ ਸੇਵਾਵਾ ਦੇ ਸਕੇਦਾ

ਹਵਾਲੇ

[ਸੋਧੋ]
  1. Hay, Timothy (February 5, 2010). "Siri Inc. Launches 'Do Engine' Application For iPhone". Dow Jones Newswire. Retrieved October 9, 2011.
  2. Murph, Darren (October 4, 2011). "iPhone 4S hands-on!". Engadget. Retrieved October 9, 2011.
  3. "iOS: About Siri". Apple Support. Apple Inc. Retrieved April 6, 2014.
  4. "Apple — iPad — Compare iPad models". Apple, Inc. Retrieved April 6, 2014.